ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ )ਵਲੋਂ ਪਿੰਡ ਸਾਧੁਚਕ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ।
ਗੁਰਦਾਸਪੁਰ ਸੁਸ਼ੀਲ ਬਰਨਾਲਾ-
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ.ਹਰਜਿੰਦਰ ਸਿੰਘ ਰਾਗੀ ਜੀ ਦੀ ਅਗਵਾਈ ਵਿਚ ਮੋਰਚਾ ਗੁਰੂ ਕਾ ਬਾਗ਼ ਅਤੇ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਿਤੀ 20 ਸਤੰਬਰ 2022 ਨੁੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ । ਜਿਸ ਦੀ ਤਿਆਰੀ ਵਾਸਤੇ ਪਿੰਡ ਪਿੰਡ ਗੁਰਮਤਿ ਸਮਾਗਮ ਦਿਨ ਅਤੇ ਰਾਤ ਦੇ ਦੀਵਾਨਾ ਵਿੱਚ ਕੀਤਾ ਜਾ ਰਹੇ ਹਨ ।ਇਹ ਜਾਣਕਾਰੀ ਭਾਈ ਗੁਰਨਾਮ ਸਿੰਘ ਪ੍ਰਚਾਰਕ ਨੇ ਸਾਂਝੀ ਕੀਤੀ। ਅਤੇ ਦਸਿਆ ਕਿ ਇਹ ਸਮਾਗਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ,ਕਥਾ ਵਾਚਕ _ਭਾਈ ਜਸਵਿੰਦਰ ਸਿੰਘ ਸਹੂਰ,ਢਾਡੀ ਜਥਾ ਜਰਨੈਲ ਸਿੰਘ ਖੁੰਡਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।ਵੱਖ ਵੱਖ ਪਿੰਡਾਂ ਜਿਵੇਂ ਬਰਨਾਲਾ,ਸਾਧੂ ਚੱਕ,ਭੁਕਰਾ,ਆਲੋਚਕ,ਬਥਵਾਲਾ,ਡਾਲਾ,ਖੁਦਾਦਪੁਰ,ਜਾਫਰਪੁਰ,ਹੇਮਰਾਜ,ਹੱਲਾ,ਭਾਗੋਕਾਮਾ,ਭਗਵਾਨ ਪੁਰ,ਪਿੰਡਾਂ ਵਿਚ ਸ਼ਾਮ ਦੇ ਦੀਵਾਨ ਕਰਕੇ ਸੰਗਤਾਂ ਨੂੰ ਮੁਖਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ।ਇਹਨਾਂ ਸਮਾਗਮ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ ਭਾਈ ਲਖਵਿੰਦਰ ਸਿੰਘ ਹੈਡ ਗ੍ਰੰਥੀ ਪਿੰਡ ਸਾਧੁਚਕ ਕਰਨਗੇ । ਭਾਈ ਬਲਬੀਰ ਸਿੰਘ ਪ੍ਰਚਾਰਕ,ਭਾਈ ਲਖਬੀਰ ਸਿੰਘ,ਪ੍ਰਚਾਰਕ ਅਤੇ ਇਨ੍ਹਾਂ ਸਮੇਤ ਢਾਡੀ ਜਥਾ ਗਿਆਨੀ ਜਰਨੈਲ ਸਿੰਘ ਖੁੰਡਾ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜ ਰਹੇ ਹਨ ।ਮੁੱਖ ਸਮਾਗਮ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੋਰ ਤੇ ਹੋਰ ਪੰਥਕ ਸ਼ਖਸੀਅਤਾਂ ਹਾਜਰੀ ਭਰਨ ਗਿਆ ।ਪ੍ਰਚਾਰਕ ਭਾਈ ਗੁਰਨਾਮ ਸਿੰਘ,ਭਾਈ ਬਲਬੀਰ ਸਿੰਘ,ਭਾਈ ਲਖਬੀਰ ਸਿੰਘ,ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਨਿਹਾਲ ਕਰਨਗੇ ।ਇਹ ਮੌਕੇ ਤੇ ਗੁਰੁ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।