ਕਾਰ ‘ਤੇ ਨੀਲੀ ਬੱਤੀ ਤੇ ਤਿਰੰਗਾ ਝੰਡਾ ਲਾ ਕਿ ਮਾਰਦਾ ਸੀ ਠੱਗੀਆਂ
ਅੰਮ੍ਰਿਤਸਰ12ਦਸੰਬਰ (ਰਾਜਾ ਕੋਟਲੀ) ਥਾਣਾਂ ਸਦਰ ਦੀ ਪੁਲਿਸ ਵਲੋ ਇਕ ਆਪੇ ਬਣੇ ਹਾਈਕੋਰਟ ਦੇ ਜਾਅਲੀ ਜੱਜ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਸ਼ਤਰੀ ਨਗਰ ਮਜੀਠਾ ਰੋਡ ਦੇ ਇਕ ਮਕਾਨ ਵਿੱਚ ਰਹਿ ਰਿਹਾ ਵਿਆਕਤੀ ਜੋ ਆਪਣੇ ਆਪ ਨੂੰ ਮਾਣਯੋਗ ਹਾਈਕੋਰਟ ਦਾ ਜੱਜ ਦੱਸਦਾ ਹੈ ਆਪਣੀ ਪ੍ਰਈਵੇਟ ਗੱਡੀ ਦੇ ਅੱਗੇ ਨੇਮ ਪਲੇਟ ਜਿਸ ਉਪਰ ਜੁਡੀਸ਼ੀਅਲ ਮਜਿਸਟ੍ਰੇਟ ਲਿਖਿਆ ਹੈ ਅਤੇ ਗੱਡੀ ਉਪਰ ਨੀਲੀ ਬੱਤੀ ਲਗਾਕੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ
ਜਿਸ ਪਾਸ ਕੋਈ ਵੀ ਡਿਗਰੀ ਨਹੀ, ਜਿਸ ਦੇ ਅਧਾਰ ‘ਤੇ ਜਦ ਥਾਣਾ ਸਦਰ ਅੰਮ੍ਰਿਤਸਰ ਦੇ ਮੁੱਖ ਅਫਸਰ ਇੰਸਪੈਕਟਰ ਮੋਹਿਤ ਕੁਮਾਰ, ਏ.ਐਸ.ਆਈ ਕੁਲਵੰਤ ਸਿੰਘ ਏ.ਐਸ.ਆਈ ਗੋਪਾਲ ਮਸੀਹ ਅਤੇ ਪੁਲਿਸ ਪਾਰਟੀ ਸਮੇਤ ਸ਼ਾਸਤਰੀ ਨਗਰ ਦੀ ਗਲੀ ਨੰ:1 ਮਕਾਨ ਨੰ:1222/18 ਦੇ ਛਾਪੇ ਮਾਰੀ ਕਰਕੇ ਉਥੇ ਰਹਿ ਹਾਈਕੋਰਟ ਦੇ ਜਾਅਲੀ ਜੱਜ ਜਿਸ ਦੀ ਪਹਿਚਾਣ ਮਿਸ਼ੂ ਧੀਰ ਪੁੱਤਰ ਗੁਜਰਮੱਲ ਵਜੋ ਹੋਈ ਹੈ, ਉਸ ਪਾਸੋ ਜੱਜ ਹੋਣ ਦਾ ਸ਼ਨਾਖਤੀ ਕਾਰਡ ਅਤੇ ਡਿਗਰੀ ਦੀ ਮੰਗ ਕੀਤੀ ਗਈ ਤਾਂ ਉਹ ਦੋਹਾਂ ਵਿੱਚੋ ਕੁਝ ਵੀ ਨਹੀ ਵਿਖਾਅ ਸਕਿਆ ਜਿਸ ਤੋ ਬਾਅਦ ਉਸ ਦੀ ਨੀਲੀ ਬੱਤੀ ਲੱਗੀ ਕਾਰ ਤੇ ਉਸਨ ਨੂੰ ਹਿਰਾਸਤ ਵਿੱਚ ਲੈਕੇ ਉਸ ਵਿਰੁੱਧ ਧਾਰਾ 420, 67,68, 71 ਤਾਹਿਤ ਕੇਸ ਦਰਜ ਕਰ ਲਿਆ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ ਪੁਛਗਿੱਛ ਕੀਤੀ ਜਾਏਗੀ