ਹਿਮਾਲੀਆ ਪਰਿਵਾਰ ਸੰਗਠਨ ਦੇਸ ਦੀ ਏਕਤਾ ,ਅਖੰਡਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਤੱਤਪਰ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ ਨਿਰਮਲ ਸਿੰਘ)
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਦੇਸ ਵਿੱਚ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨਾ ਇਹ ਹਿਮਾਲਿਆ ਪਰਿਵਾਰ ਸੰਗਠਨ ਦਾ ਮੁੱਖ ਉਦੇਸ਼ ਹੈ ਜਿਸ ਲਈ ਇਸ ਦੇ ਹਜ਼ਾਰਾਂ ਕਾਰਜਕਰਤਾ ਹਰ ਵੇਲੇ ਤਤਪਰ ਰਹਿੰਦੇ ਹਨ
ਗਿੱਲ ਨੇ ਦੱਸਿਆ ਕਿ ਸੰਗਠਨ ਹਮੇਸ਼ਾਂ ਹੀ ਅਹਿੰਸਾ, ਆਪਸੀ ਸਹਿਯੋਗ, ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ ਅਤੇ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਇਸ ਸੰਗਠਨ ਨਾਲ ਹਜਾਰਾਂ ਲੋਕ ਜੁੜੇ ਹੋਏ ਹਨ ਅਤੇ ਦੇਸ ਦੀ ਤਰੱਕੀ ਲਈ ਸਮੇ ਸਮੇ ਤੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਗਿੱਲ ਨੇ ਦੱਸਿਆ ਕਿ ਹਿਮਾਲਿਆ ਪਰਿਵਾਰ ਸੰਗਠਨ ਵੱਲੋ ਜਿੱਥੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਹੈ ਓਥੇ ਵਾਤਾਵਰਨ ਨੂੰ ਬਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਸਾਲ ਹਿਮਾਲਿਆ ਦਰਸ਼ਨ ਪ੍ਰੋਗਰਾਮ ਤਹਿਤ ਯਾਤਰਾ ਵੀ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਨਾਤਨ ਸੰਸਕ੍ਰਿਤੀ ਬਾਰੇ ਵਿਸਥਾਰ ਸਹਿਤ ਸੰਪੂਰਨ ਜਾਣਕਾਰੀ ਮੁਹਈਆ ਕਰਵਾਉਣ ਦੇ ਨਾਲ ਨਾਲ ਅਪਨੇ ਸ਼ਾਨਾਮੱਤੇ ਵਿਰਸੇ ਨਾਲ ਜੋੜਿਆ ਜਾ ਸਕੇ।
ਗਿੱਲ ਨੇ ਕਿਹਾ ਕਿ ਉਹ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਹੋਣ ਦੇ ਨਾਤੇ ਦੇਸ ਦੇ ਵੱਖ ਵੱਖ ਸੂਬਿਆਂ ਵਿੱਚ ਜਾਂਦੇ ਰਹਿੰਦੇ ਹਨ ਅਤੇ ਵੱਖ ਵੱਖ ਧਰਮਾਂ, ਮਜ਼੍ਹਬਾਂ ਅਤੇ ਰੀਤੀ ਰਿਵਾਜਾਂ ਨੂੰ ਮੰਨਣ ਵਾਲੇ ਲੋਕਾਂ ਨਾਲ ਮੁਲਕਾਤ ਹੁੰਦੀ ਰਹਿੰਦੀ ਹੈ ਪਰ ਸਾਰਿਆਂ ਵਿੱਚ ਦੇਸ ਪ੍ਰਤੀ ਪ੍ਰੇਮ ਭਾਵਨਾ ਅਤੇ ਰਾਸ਼ਟਰ ਪ੍ਰਤੀ ਉਸਾਰੂ ਸੋਚ ਜਰੂਰ ਵੇਖਣ ਵਿੱਚ ਮਿਲ਼ਦੀ ਹੈ।
ਗਿੱਲ ਨੇ ਕਿਹਾ ਕਿ ਹਿਮਾਲੀਆ ਪਰਿਵਾਰ ਸੰਗਠਨ ਨਾਲ ਹਰ ਮਜ਼੍ਹਬ, ਜਾਤ, ਧਰਮ ਫਿਰਕੇ ਦੇ ਲੋਕ ਜੁੜੇ ਹੋਏ ਹਨ ਅਤੇ ਦੇਸ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਦੇ ਨਾਲ ਨਾਲ ਦੇਸ਼ ਦੀ ਤਰੱਕੀ ਲਈ ਯਤਨਸ਼ੀਲ ਹਨ।













