Sangrur Accident : ਪੀਜੀਆਈ ਹਸਪਤਾਲ ਨੇੜੇ ਸੰਗਰੂਰ ਪਟਿਆਲਾ ਰੋਡ ਤੇ ਸੜਕ ਹਾਦਸੇ ਵਿਚ ਇਕ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਦੋ ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ । ਹਾਦਸੇ ਦੌਰਾਨ ਸੰਗਰੂਰ ਦੇ ਵਿਧਾਇਕਾਂ ਨਰਿੰਦਰ ਕੌਰ ਭਾਰਜ ਉਥੋਂ ਲੰਘ ਰਹੇ ਸੀ । ਉਹਨਾਂ ਨੇ ਆਪਣਾ ਕਾਫਲਾ ਰੋਕ ਕੇ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ।ਜਖਮੀਆਂ ਵਿਚ ਦੋ ਲੜਕੀਆਂ ਤੇ ਇਕ ਲੜਕਾ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।












