ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
ਮਜੀਠਾ,(ਰਾਜਾ ਕੋਟਲੀ)-
ਕਸਬਾ ਦੇ ਨਜਦੀਕੀ ਪਿੰਡ ਨਾਗ ਕਲਾਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਅਤੇ ਮੈਬਰ ਜਗਤਾਰ ਸਿੰਘ ਨੇ ਸਾਝੇ ਬਿਆਨ ਚ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਲਾਗੂ ਕਰਵਾ ਕੇ ਸਾਨੂੰ ਵੋਟ ਦਾ ਹੱਕ ਤੋਂ ਇਲਾਵਾ ਬਰਾਬਰੀ ਦੇ ਹੱਕ ਦਿਵਾਏ। ਉਨਾਂ ਸੰਵਿਧਾਨ ਦੀ ਰਚਨਾ ਕਰਨ ਸਮੇਂ ਗਰੀਬ ਤੇ ਦੱਬੇ ਕੁੱਚਲੇ ਲੋਕਾਂ ਦੇ ਰਾਖਵੇਂ ਹੱਕਾਂ ਨੂੰ ਸੰਵਿਧਾਨ ਰਾਹੀਂ ਲਾਗੂ ਕਰਵਾਇਆ। ਬੇਸ਼ੱਕ ਭਾਰਤ ਨੂੰ ਆਜ਼ਾਦ ਹੋਇਆਂ 77 ਸਾਲ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਡਾਕਟਰ ਭੀਮ ਰਾਓ ਦੇ ਸੁਫ਼ਨੇ ਅਧੂਰੇ ਹਨ।
ਇਸ ਮੌਕੇ ਡਾਕਟਰ ਭਗਵਾਨ ਸਿੰਘ,ਕਮਰਜੀਤ ਸਿੰਘ ਮੱਟੂ,ਬਲਾਕ ਸੰਮਤੀ ਮੈਂਬਰ ਜਸਬੀਰ ਸਿੰਘ, ਚਿਮਨ ਸਿੰਘ ਮੈਂਬਰ ਪੰਚਾਇਤ,ਚੰਨ ਮੈਡੀਕਲ ਸਟੋਰ ਵਾਲੇ,ਤੇ ਸਨੀ, ਕੇਵਲ ਨਾਗਾਂ ਵਾਲਾ, ਸੁਲੱਖਣ ਸਿੰਘ ਧਾਲੀਵਾਲ, ਹਰਭਜਨ ਸਿੰਘ ਹਰਪ੍ਰੀਤ ਸਿੰਘ ਮੈਂਬਰ ਪੰਚਾਇਤ, ਬਾਬਾ ਮਲਕੀਤ ਸਿੰਘ,ਜਗੀਰ ਸਿੰਘ,ਚਰਨਜੀਤ ਸਿੰਘ, ਏਐਸਆਈ ਗੁਰਦੇਵ ਸਿੰਘ, ਬਾਬਾ ਪਾਲ ਸਿੰਘ,ਰਕੇਸ ਆਦਿ ਹਾਜ਼ਰ ਸਨ