ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ-ਆਰੀਆ ਸਮਾਜ ਮੰਦਰ ਬਰਨਾਲਾ ਵਿਖੇ
ਸੂਸ਼ੀਲ ਬਰਨਾਲਾ ਗੁਰਦਾਸਪੁਰ
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਸਮਾਰੋਹ ਦੀ ਪ੍ਰਧਾਨਗੀ ਰਮੇਸ਼ ਚੰਦਰ ਨੇ ਕੀਤੀ ਜਦੋ ਕੀ ਮਾਸਟਰ ਗੁਰਦਿੱਤ ਸਿੰਘ ਜੱਗੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਯੋਗ ਸਿਖਸ਼ਕ ਰਾਜੀਵ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਵਖ ਵਖ ਆਸਨ ਪ੍ਰਾਣਾਯਾਮ ਅਤੇ ਯੋਗ ਦੀਆਂ ਕਿਰਿਆਵਾਂ ਦਸਿਆ ਅਤੇ ਉਹਨਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਬੋਲਦਿਆਂ ਮੰਤਰੀ ਤਰਸੇਮ ਲਾਲ ਆਰੀਆ ਨੇ ਦਸਿਆ ਕੀ ਯੋਗ ਭਾਰਤੀ ਸੰਸਕ੍ਰਿਤੀ ਦੀ ਅਨੂਪਮ ਵਿਰਾਸਤ ਹੈ ਇਸ ਨਾਲ ਤਨ ਮੰਨ ਅਤੇ ਆਤਮਾ ਦੀ ਸ਼ੁਧੀ ਹੁੰਦੀ ਹੈ ।ਆਸੀ ਇਕ ਦੂਜੇ ਨਾਲ ਜੂੜਦੇ ਹੈ ।ਸਾਡੇ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ ।ਇਸ ਮੌਕੇ ਤੇ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਨਰਿੰਦਰ ਕੁਮਾਰ,ਡਾਕਟਰ ਪਰਮਜੀਤ ਪੰਮੀ,ਜਤਿੰਦਰ ਤਰੇਹਨ,ਪ੍ਰੀਤਮ ਚੰਦ,ਰਮੇਸ਼ ਪਾਲ,ਸੰਜੀਵ ਕੁਮਾਰ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਚੰਚਲ ਡੋਗਰਾ ਅਤੇ ਲਾਡੋ ਰਾਣੀ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।