ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦਾ ਬੇਟਾ ਪ੍ਰਿਯਾਂਕ ਖੜਗੇ ਮਾਨਸਿਕ ਦੀਵਾਲੀਏਪਣ ਦਾ ਸ਼ਿਕਾਰ : ਪਰਮਜੀਤ ਸਿੰਘ ਗਿੱਲ
ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਾਂਗਰਸੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਤੇ ਉੱਤਰੇ
(ਅਨੀਤਾ ਬੇਦੀ ਨਿਰਮਲ ਸਿੰਘ)
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜਨ ਖੜਗੇ ਦੇ ਪੁੱਤਰ ਅਤੇ ਕਰਨਾਟਕ ਦੇ ਮੰਤਰੀ ਪ੍ਰਿਆਕ ਖੜਗੇ ਵੱਲੋਂ ਬੀਤੀ ਕੱਲ ਆਰਐਸਐਸ ਦੇ ਖਿਲਾਫ ਦਿੱਤੇ ਗਏ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਪਰਮਜੀਤ ਸਿੰਘ ਗਿੱਲ ਕੌਮੀ ਮੀਤ ਪ੍ਰਧਾਨ ਹਿਮਾਲਿਆ ਪਰਿਵਾਰ ਸੰਗਠਨ ਨੇ ਉਹਨਾਂ ਨੂੰ ਮਾਨਸਿਕ ਦਿਵਾਲੀਏਪਨ ਦਾ ਸ਼ਿਕਾਰ ਦੱਸਿਆ।
ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕੀਤੀਆਂ ਕਰਤੂਤਾਂ ਦੇ ਕਾਰਨ ਅਤੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਕੇ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਕਰਕੇ ਪਹਿਲਾਂ ਹੀ ਦੇਸ਼ ਤੇ ਵੱਡਾ ਕਲੰਕ ਲਗਾ ਚੁੱਕੀ ਹੈ ਜੋ ਸਦੀਆਂ ਤੱਕ ਕਾਂਗਰਸ ਦਾ ਪਿੱਛਾ ਨਹੀਂ ਛੱਡੇਗਾ।
ਉਹਨਾਂ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜਿਸ ਤਰ੍ਹਾਂ ਦੇਸ਼ ਵਿੱਚ ਤਾਨਾਸ਼ਾਹੀ ਹਾਲਾਤ ਪੈਦਾ ਕੀਤੇ ਗਏ ਸਨ ਉਸ ਨੂੰ ਦੇਸ਼ ਦੀ ਜਨਤਾ ਨੇ ਅਜੇ ਤੱਕ ਨਹੀਂ ਭੁਲਾਇਆ ਅਤੇ ਹੁਣ ਉਹਨਾਂ ਦੇ ਖਾਨਦਾਨ ਦੇ ਵਾਰਸ ਸੱਤਾ ਦੀ ਕੁਰਸੀ ਪਾਉਣ ਲਈ ਤਰਲੋ ਮਛੀ ਹੋ ਰਹੇ ਹਨ ਅਤੇ ਉਨਾਂ ਦੇ ਚੇਲੇ ਚਾਟੜੇ ਆਪਣੀ ਰਾਜਨੀਤੀਕ ਛਵੀ ਚਮਕਾਉਣ ਲਈ ਬੇਫਜੂਲ ਅਤੇ ਫਾਲਤੂ ਦੇ ਬਿਆਨਬਾਜੀ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮਲਿਕਾਰਜਨ ਖੜਗੇ ਦੇ ਪੁੱਤਰ ਅਤੇ ਕਰਨਾਟਕ ਦੇ ਮੰਤਰੀ ਪ੍ਰਿਆਕ ਖੜਗੇ ਵੱਲੋਂ ਜੋ ਆਰਐਸਐਸ ਦੇ ਖਿਲਾਫ ਬਿਆਨਬਾਜੀ ਕੀਤੀ ਗਈ ਹੈ ਇਸਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸੀ ਆਪਣੇ ਅਕਾਵਾਂ ਦੀ ਚਾਪਲੂਸੀ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ ਅਤੇ ਦੇਸ਼ ਵਿੱਚ ਵੰਡ ਪਾਊ ਅਤੇ ਫਿਰਕਾ ਪ੍ਰਸਤੀ ਨੂੰ ਵੀ ਹਵਾ ਦੇ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸੌੜੀ ਮਾਨਸਿਕਤਾ ਦੇ ਕਾਰਨ ਹੀ ਲੰਬਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਹਾਸ਼ੀਏ ਤੇ ਪਹੁੰਚ ਗਈ ਹੈ ਅਤੇ ਹੁਣ ਕਾਂਗਰਸ ਵਾਲੇ ਆਪਨੀ ਰਾਜਨੀਤੀਕ ਸਾਖ ਨੂੰ ਬਚਾਉਣ ਲਈ ਊਲ ਜਲੂਲ ਦੀ ਘਟੀਆ ਅਤੇ ਹੇਠਲੇ ਪੱਧਰ ਦੀ ਬਿਆਨਬਾਜ਼ੀ ਤੇ ਉਤਰ ਆਏ ਹਨ ਜਿਸ ਨੂੰ ਦੇਸ਼ ਦੀ ਜਨਤਾ ਵੇਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਢੁਕਵਾਂ ਜਵਾਬ ਵੀ ਦੇਵੇਗੀ।