ਸਨਾਤਨ ਸੰਸਕ੍ਰਿਤੀ ਨੇ ਦੇਸ਼ ਨੂੰ ਹਜਾਰਾਂ ਸਾਲਾਂ ਤੋਂ ਇੱਕ ਸੂਤਰ ਵਿਚ ਪਰੋ ਕੇ ਇਕੱਠਿਆਂ ਰੱਖਿਆ : ਪਰਮਜੀਤ ਸਿੰਘ ਗਿੱਲ
ਦੇਸ ਵਾਸੀਆਂ ਨੂੰ ਸਨਾਤਨ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਤੋਂ ਚੌਕਸ ਰਹਿਣ ਦੀ ਲੋੜ
(ਅਨੀਤਾ ਬੇਦੀ ਨਿਰਮਲ ਸਿੰਘ)
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋ ਬਣਾਇਆ ਗਿਆ ਗੱਠਜੋੜ ਸਿਧਾਂਤਹੀਣ, ਦਿਸ਼ਾ ਹੀਣ ਅਤੇ ਮੌਕਾਪ੍ਰਸਤਾਂ ਦਾ ਗੱਠਜੋੜ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।
ਉਹਨਾਂ ਕਿਹਾ ਕਿ ਥੋੜਾ ਸਮਾਂ ਪਹਿਲਾਂ ਇਸ ਗਠਜੋੜ ਦੀਆਂ ਪਾਰਟੀਆਂ ਦੇ ਆਗੂ ਇਕ ਦੂਸਰੇ ਨੂੰ ਭ੍ਰਿਸ਼ਟ ਕਰਾਰ ਦੇ ਕੇ ਸਟੇਜਾਂ ਤੇ ਕੋਸਦੇ ਰਹੇ ਹਨ ਅਤੇ ਹੁਣ ਇੱਕ ਦੂਸਰੇ ਨੂੰ ਜੱਫੀਆਂ ਪਾ ਰਹੇ ਹਨ ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗੱਠਜੋੜ ਮੌਕਾਪ੍ਰਸਤਾਂ ਦਾ ਗੱਠਜੋੜ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।
ਗਿੱਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੇਖ ਲਿਆ ਹੈ ਕਿ ਉਹਨਾਂ ਵੱਲੋ ਬਣਾਏ ਗਏ ਗੱਠਜੋੜ ਨੂੰ ਵੀ ਦੇਸ ਵਾਸੀਆਂ ਨੇ ਨਕਾਰ ਦਿੱਤਾ ਹੈ ਇਸ ਲਈ ਹੁਣ ਗੱਠਜੋੜ ਦੇ ਕਈ ਆਗੂਆਂ ਵੱਲੋਂ ਸਨਾਤਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਧਰਮ ਦੇ ਨਾਮ ਤੇ ਗੰਦੀ ਰਾਜਨੀਤਕ ਖੇਡ ਖੇਡਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਅੱਜ ਦੇਸ਼ ਦੀ ਜਨਤਾ ਬਹੁਤ ਜਾਗਰੂਕ ਹੋ ਚੁੱਕੀ ਹੈ ਅਤੇ ਅਜਿਹੇ ਬਹਿਰੂਪੀਆ ਦੇ ਜਾਲ ਵਿੱਚ ਨਹੀਂ ਫਸੇਗੀ।
ਗਿੱਲ ਨੇ ਕਿਹਾ ਕਿ ਇੱਕ ਸਨਾਤਨ ਸੰਸਕ੍ਰਿਤੀ ਹੀ ਅਜਿਹੀ ਹੈ ਜਿਸਨੇ ਦੇਸ਼ ਨੂੰ ਹਜਾਰਾਂ ਸਾਲਾਂ ਤੋਂ ਇੱਕ ਸੂਤਰ ਵਿਚ ਪਰੋ ਕੇ ਇਕੱਠਿਆਂ ਰੱਖਿਆ ਹੋਇਆ ਹੈ ਪਰ ਹੁਣ ਇਹ ਗੱਠਜੋੜ ਵਾਲੇ ਇਸਦੇ ਟੋਟੇ ਟੋਟੇ ਕਰਨਾ ਚਾਉਂਦੇ ਹਨ।
ਗਿੱਲ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਨੂੰ ਖਤਮ ਕਰ ਕੇ ਵਿਰੋਧੀ ਪਾਰਟੀਆਂ ਦੇਸ ਵਾਸੀਆਂ ਨੂੰ ਮੁੜ ਹਜਾਰਾਂ ਸਾਲ ਪਿੱਛੇ ਧੱਕਣਾ ਚਾਹੁੰਦੀ ਹੈ, ਪਹਿਲਾ ਇਹ ਲੋਕ ਗੁਪਤ ਤਰੀਕੇ ਨਾਲ ਸਨਾਤਨ ਸੰਸਕ੍ਰਿਤੀ ਨੂੰ ਖਤਮ ਕਰਨ ਲਈ ਯਤਨ ਕਰ ਰਹੇ ਸਨ ਪਰ ਹੁਣ ਤਾਂ ਇਹਨਾ ਨੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਜਿਸਦਾ ਜਵਾਬ ਅਜਿਹੀਆਂ ਤਾਕਤਾਂ ਨੂੰ ਸਨਾਤਨੀ ਜਰੂਰ ਦੇਣਗੇ।
ਗਿੱਲ ਨੇ ਕਿਹਾ ਕਿ ਦੇਸ ਦੇ ਕੋਨੇ ਕੋਨੇ ਵਿੱਚ ਰਹਿਣ ਵਾਲੇ ਹਰੇਕ ਸਨਾਤਨੀ ਨੂੰ ਅਜਿਹੀਆਂ ਦੇਸ ਅਤੇ ਧਰਮ ਵਿਰੋਧੀ ਤਾਕਤਾਂ ਤੋਂ ਚੌਕਸ ਰਹਿਣ ਦੀ ਲੋੜ ਹੈ ਅਤੇ ਸਾਰੇ ਮਿਲ ਕੇ ਹੀ ਇਹਨਾ ਨੂੰ ਰੋਕਿਆ ਜਾ ਸਕਦਾ ਹੈ ਤਾਂ ਜੋ ਅਜਿਹੀਆਂ ਤਾਕਤਾਂ ਦੇ ਮਨਸੂਬੇ ਸਿਰੇ ਨਾ ਚੜ੍ਹ ਸਕਣ।