ਨਵੀਂ ਦਿੱਲੀ : 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਦਿੱਲੀ ‘ਚ ਹਮਲਾ ਕਰ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲੇ ਦੇ ਸ਼ੱਕ ਦੀ ਇਨਪੁਟ ਦਿੱਤੀ ਹੈ। ਇਸਦੇ ਮੁਤਾਬਕ ਗਣਤੰਤਰ ਦਿਵਸ ਮੌਕੇ ਉੱਤੇ ਅੱਤਵਾਦੀ ਰਾਜਨੀਤਿਕ ਆਗੂਆਂ ਸਮੇਤ ਕੁਝ VIP ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇੰਟੈਲੀਜੈਂਸ ਬਿਊਰੋ ਦੇ ਮੁਤਾਬਕ, ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟੀਸ ਗਣਤੰਤਰ ਦਿਵਸ ਉੱਤੇ ਅੱਤਵਾਦੀ ਹਮਲਾ ਕਰਨ ਦੀ ਫਿਰਾਕ ‘ਚ ਹਨ। ਇਹ ਸੰਗਠਨ ਕਾਰ ਵਿਚ ਵਿਸਫੋਟਕ ਰੱਖਕੇ ਇੰਡੀਆ ਗੇਟ ਅਤੇ ਲਾਲ ਕਿਲ੍ਹੇ ਦੇ ਆਸਪਾਸ ਹਮਲਾ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਫਾਰ ਜਸਟਿਸ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲ ਕਿਲ੍ਹੇ ਉੱਤੇ ਧਾਰਮਿਕ ਝੰਡਾ ਫਹਿਰਾਉਣ ਦੀ ਘਟਨਾ ਦੀ ਅੰਜਾਮ ਦੇ ਸਕਦਾ ਹੈ।
ਪਾਕਿਸਤਾਨ ਤੋਂ ਲਿਆਂਦਾ ਗਿਆ ਹੈ ਵਿਸਫੋਟਕ
ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਵਿਸਫੋਟਕ ਭਾਰਤ ਲਿਆ ਚੁੱਕੇ ਹਨ। ਗਾਜ਼ੀਪੁਰ ਮੰਡੀ ‘ਚ ਮਿਲੀ ਆਈਈਡੀ ਉਸੀ ਦਾ ਹਿੱਸਾ ਸੀ, ਜਿਸ ਤਰ੍ਹਾਂ ਜੰਮੂ ਏਅਰਪੋਰਟ ਉੱਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੀ ਤਰਜ ਉੱਤੇ ਅੱਤਵਾਦੀ ਡਰੋਨ ਨਾਲ ਵੀ ਹਮਲਾ ਕਰ ਸਕਦੇ ਹਨ ।
ਦਿੱਲੀ ਪੁਲਿਸ ਨੇ ਰਾਜਧਾਨੀ ਨੂੰ 20 ਜਨਵਰੀ ਤੋਂ ਐਂਟੀ ਡਰੋਨ ਖੇਤਰ ਐਲਾਨ ਦਿੱਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਦਿੱਲੀ ‘ਚ ਐਂਟੀ ਡਰੋਨ ਵਿਵਸਥਾ 15 ਫਰਵਰੀ ਤਕ ਲਾਗੂ ਰਹੇਗੀ।