ਚੰਡੀਗੜ੍ਹ 2 ਜੁਲਾਈ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਇਸ ਸਬੰਧੀ ਉਨ੍ਹਾਂ ਨੇ ਡੀਜੀਪੀ ਵੀ ਕੇ ਭਾਵਰਾ ਨੂੰ ਧਮਕੀ ਭਰੇ ਪੱਤਰ ਦੀ ਜਾਣਕਾਰੀ ਦੇ ਦਿੱਤੀ ਹੈ ਡੀਜੀਪੀ ਨੇ ਇਸ ਦੀ ਜਾਂਚ ਮੋਹਾਲੀ ਦੇ ਐਸ ਐਸ ਪੀ ਨੂੰ ਸੌਂਪ ਦਿੱਤੀ ਹੈ ਡੀ ਐਸ ਪੀ ਰੈਂਕ ਦੇ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ ਮੰਤਰੀ ਦੀ ਰਿਹਾਇਸ਼ ਵੱਲ ਪੱਕੇ ਤੌਰ ਤੇ ਪੀਸੀਆਰ ਦੀ ਤੈਨਾਤੀ ਕਰ ਦਿੱਤੀ ਗਈ ਹੈ ਪੁਲੀਸ ਟੀਮਾਂ ਸੀਸੀ ਟੀਵੀ ਫੁਟੇਜ਼ ਨੂੰ ਖੰਗਾਲ ਰਹੀਆਂ ਹਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਡੀ ਜੀਪੀ ਨੂੰ ਦਿੱਤੀ ਹੈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ 30 ਜੂਨ ਰਾਤ ਕਰੀਬ ਸਾਢੇ ਅੱਠ ਵਜੇ ਦਾ ਹੈ ਮੰਤਰੀ ਦੇ ਘਰ ਤੋਂ ਕੁਝ ਦੂਰੀ ਤੇ ਪੀਜੀ ਰਹਿਣ ਵਾਲੀ ਇਕ ਮਹਿਲਾ ਨੇ ਮੰਤਰੀ ਦੀ ਸੁਰੱਖਿਆ ਚ ਤਾਇਨਾਤ ਕਾਂਸਟੇਬਲ ਨੂੰ ਕਾਗਜ਼ ਦਾ ਟੁਕੜਾ ਸੌਂਪਿਆ ਹੈ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਅੰਗਰੇਜ਼ੀ ਵਿੱਚ ਪੀਪੀ ਲਿਖਿਆ ਹੋਇਆ ਹੈ