*ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਤੀਸਰਾ ਕਾਰਜਕਾਲ ਦੇਸ਼ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਵੇਗਾ-ਜਿਲਾ ਪ੍ਰਧਾਨ ਹੀਰਾ ਵਾਲੀਆ*
*ਨਵੀਂ ਸਰਕਾਰ ਬਣਨ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਭਾਜਪਾ ਵਰਕਰਾਂ ਦੀ ਹਾਜ਼ਰੀ ਵਿੱਚ ਲੱਡੂ ਵੰਡ ਖੁਸ਼ੀ ਮਨਾਈ*
ਬਟਾਲਾ(ਸੁਖ ਨਾਮ ਸਿੰਘ ਸੰਜੀਵ ਮਹਿਤਾ)
*ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਕੌਂਸਲਰ ਹੀਰਾ ਵਾਲੀਆ ਵਲੋ ਮੰਡਲ ਪ੍ਰਧਾਨ, ਮੋਰਚਾ ਪ੍ਰਧਾਨ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਲੱਡੂ ਵੰਡ ਕੇ ਨਵੀਂ ਸਰਕਾਰ ਬਣਨ ਦੀ ਖੁਸ਼ੀ ਮਨਾਈ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਮੋਦਰ ਦਾਸ ਮੋਦੀ ਦਾ ਤੀਸਰਾ ਕਾਰਜਕਾਲ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲ਼ੇ ਕੇ ਜਾਵੇਗਾ।ਉਨ੍ਹਾਂ ਕਿਹਾ ਕਿ ਪਿਛਲੇ 2 ਕਾਰਜਕਾਲ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਗਰੀਬ ਅਤੇ ਲੋੜਵੰਦ ਵਰਗ ਦਾ ਜੀਵਨ ਸਤਰ ਉੱਚਾ ਚੁੱਕਣ ਲਈ ਬਹੁਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਰਾਤ ਦਿਨ ਇਕ ਕੀਤਾ ਹੈ ਜਿਸ ਸਦਕਾ ਦੇਸ਼ ਵਾਸੀਆਂ ਵਲੋ ਮੂੜ੍ਹ ਭਾਜਪਾ ਦੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਕਾਰਜਕਾਲ ਵਿਚ ਅਰਦਾਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਰਹਿਨੁਮਾਈ ਹੇਠ ਦੇਸ਼ ਹੋਰ ਤਰੱਕੀ ਦੀ ਰਾਹ ਤੇ ਜਾਵੇਗਾ ਅਤੇ ਜੌ ਦੇਸ਼ ਦਾ ਮਾਣ ਸਨਮਾਨ ਵਿਦੇਸ਼ਾਂ ਵਿਚ ਹੁੰਦਾ ਹੈ ਉਸ ਤੋ ਵੀ ਜ਼ਿਆਦਾ ਹੋਵੇਗਾ। ਇਸ ਮੌਕੇ ਤੇ ਵਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਿਰ ਸਨ।*













