ਗਰਮੀ ਤੋਂ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਪਿੰਡ ਬਰਨਾਲਾ ਵਾਸੀਆਂ ਵਲੋਂ ਬਰਸਾਤਾਂ ਵਿੱਚ ਵੱਧ ਤੋਂ ਵੱਧ ਬੁਟੇ ਲਗਾਏ ਜਾਣਗੇ ।
ਗੁਰਦਾਸਪੁਰ ਸੁਸ਼ੀਲ ਬਰਨਾਲਾ
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਵਾਸੀਆਂ ਵਲੋਂ ਆਉਣ ਜਾਣ ਵਾਲੇ ਰਹਗੀਰਾ ਨੂੰ ਗਰਮੀ ਤੋਂ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ।ਇਸ ਮੌਕੇ ਤੇ ਸਮਾਜ ਸੇਵਕ ਸੁਰਿੰਦਰ ਡੋਗਰਾ ਨੇ ਦਸਿਆ ਕੀ ਬਰਾਸਤਾ ਵਿੱਚ ਖਾਲੀ ਪਈ ਜ਼ਮੀਨ ਤੇ ਫਲ ਫੁੱਲ ਛਾਂ ਅਤੇ ਆਕਸੀਜਨ ਦੇਣ ਵਾਲੇ ਵਧ ਤੋਂ ਵਧ ਬੁਟੇ ਲਗਾਏ ਜਾਣਗੇ ਤਾ ਕੀ ਵਾਤਾਵਰਨ ਨੂੰ ਸੁਧ ਕੀਤਾ ਜਾ ਸਕੇ ।ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕੀ ਇਕ ਰੁੱਖ ਸੋ ਸੁੱਖ ਹਰ ਮਨੁੱਖ ਲਾਵੇ ਰੁੱਖ ।
ਵਧ ਤੋਂ ਵਧ ਬੁਟੇ ਲਗਾਉ ਲਈ ਕਿਹਾ । ਇਸ ਛਬੀਲ ਦੀ ਸੇਵਾ ਕਮਲਜੀਤ,ਪਲਵਿੰਦਰ ਡੋਗਰਾ,ਜਿਲਾ ਆਰੀਆ ਸਭਾ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਰਾਕੇਸ਼ ਕੁਮਾਰ,ਪੂਨਮ ਡੋਗਰਾ,ਸਵਿਤਾ ਡੋਗਰਾ,ਰਿਹਾਸ਼ੀ ਡੋਗਰਾ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਸੇਵਾ ਨਿਭਾਈ ।














