ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ
……2027 ਵਿਚ ਪੰਜਾਬ ਵਿਚ ਵੱਡੇ ਬਦਲਾਵ ਦੀ ਉਮੀਦ; ਹੀਰਾ ਵਾਲੀਆ
ਬਟਾਲਾ (ਸੁਖਨਾਮ ਸਿੰਘ)
ਬਿਹਾਰ ਚ ਐਨਡੀਏ ਦੀ ਇਤਿਹਾਸਿਕ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ ਗਈ। ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ ਦੇ ਮੰਡਲ ਵਿਚ ਪ੍ਰੋਗਾਰਮ ਕੀਤਾ ਗਿਆ। ਜ਼ਿਲਾ ਪ੍ਰਧਾਨ ਹੀਰਾ ਵਲੀਆ ਨੇ ਬਿਹਾਰ ਚ ਐਨਡੀਏ ਦੀ ਹੋਈ ਵੱਡੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹਨ ਜਿਸ ਸਦਕਾ ਬਿਹਾਰ ਚ ਮੁੜ ਐਨਡੀਏ ਨੂੰ ਵੱਡਾ ਫਤਵਾ ਮਿਲਿਆ ਹੈ। ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਵੱਡੇ ਬਦਲਾਵ ਦੀ ਉਮੀਦ ਹੈ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇੱਕ ਦੂਜੇ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਾਇਆ। ਇਸ ਮੌਕੇ ਜਿਲ੍ਹਾ ਜਨਰਲ ਸੈਕਟਰੀ ਰੋਸ਼ਨ ਲਾਲ, ਵਾਈਸ ਪ੍ਰਧਾਨ ਸ਼ਕਤੀ ਸ਼ਰਮਾ, ਵਾਈਸ ਪ੍ਰਧਾਨ ਭਾਰਤ ਭੂਸ਼ਣ ਲੂਥਰਾ, ਵਾਈਸ ਪ੍ਰਧਾਨ ਕੁਸ਼ਲ ਮਲਹੌਤਰਾ, ਪੰਜਾਬ ਕਾਰਿਆ ਕਰਨੀ ਮੈਂਬਰ ਭੂਸ਼ਣ ਬਜਾਜ, ਸਿਵਿਲ ਲਾਈਨ ਮੰਡਲ ਪ੍ਰਧਾਨ ਦੀਪਕ ਜੋਸ਼ੀ , ਮੰਡਲ ਪ੍ਰਧਾਨ ਗੁਰਦੀਪ ਸਿੰਘ ਗੁਰਾਇਆ, ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਰੋਹਿਤ ਸ਼ੈਲੀ,ਆਸ਼ੂ ਹਾਂਡਾ , ਅਨੀਸ਼ ਅਗਰਵਾਲ , ਅੰਮ੍ਰਿਤਪਾਲ ਸਿੰਘ ਮਠਾਰੂ , ਬਾਲ ਕਿਸ਼ਨ , ਰਮੇਸ਼ ਕੁਮਾਰ,ਰਵਿੰਦਰ ਕੁਮਾਰ ਚੌਧਰੀ, ਟੀਟੂ, ਅਸ਼ਵਨੀ ਕੂਕਾ, ਪਰਵਿੰਦਰ ਚੁੱਧਰੀ,ਸੁੰਨੀ ਹਾਂਡਾ, ਅਸ਼ੋਕ ਵਿੰਗ, ਨਿਤਿਨ ਵਿੰਗ,ਰਮਨ ਤਲਵਾੜ, ਸੰਨੀ ਸ਼ਰਮਾ, ਮਨਦੀਪ ਸਿੰਘ ਸਮੇਤ ਭਾਜਪਾ ਆਗੂਆਂ ਅਤੇ ਵਰਕਰ ਵੀ ਸ਼ਾਮਿਲ ਸੀ।
ਫੋਟੋ; ਬਟਾਲਾ ਚ ਬਿਹਾਰ ਚ ਐਨਡੀਏ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਭਾਜਪਾ ਆਗੂ ਅਤੇ ਵਰਕਰ













