ਭਾਜਪਾ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਸੂਬੇ ਵਾਸੀਆਂ ਨੂੰ ਭਿ੍ਰਸਟਾਚਾਰ ਮੁਕਤ ਸਰਕਾਰ ਅਤੇ ਪ੍ਰਸ਼ਾਸਨ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਅਸਲੀਅਤ ਇਸ ਗੱਲ ਤੋਂ ਸਾਫ ਨਜ਼ਰ ਆ ਰਹੀ ਹੈ ਕਿ ਹਰ ਰੋਜ ਪੰਜਾਬ ਅੰਦਰ ਭਿ੍ਰਸਟਾਚਾਰ ਦੇ ਮਾਮਲੇ ਵਿੱਚ ਕਈ ਸੀਨੀਅਰ ਅਤੇ ਹੋਰ ਅਧਿਕਾਰੀ ਫੜੇ ਜਾ ਰਹੇ ਹਨ। ਬੀਤੇ ਦਿਨ ਬਟਾਲਾ ਵਿੱਚ ਨਗਰ ਨਿਗਮ ਦੇ ਕਮਿਸਨਰ ਕਮ ਐਸ.ਡੀ.ਐਮ ਨੂੰ ਵਿਜੀਲੈਂਸ ਵਿਭਾਗ ਵੱਲੋਂ ਲੱਖਾਂ ਰੁਪਏ ਦੀ ਨਗਦੀ ਸਮੇਤ ਗਿ੍ਰਫਤਾਰ ਕਰਨ ਦੇ ਮਾਮਲੇ ਨੇ ਸਰਕਾਰ ਦੇ ਭਰਿਸਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹੀਰਾ ਵਾਲੀਆ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਭਿਸ਼ਟਾਚਾਰ ਪੂਰੇ ਸਿਖਰਾਂ ‘ਤੇ ਹੈ। ਸਰਕਾਰ ਅਤੇ ਨੁਮਾਇੰਦਿਆਂ ਦੀ ਸ਼ਹਿ ’ਤੇ ਅਧਿਕਾਰੀ ਅਤੇ ਮੁਲਾਜਮ ਸ਼ਰੇਆਮ ਭਿ੍ਰਸ਼ਟਾਚਾਰ ਕਰ ਰਹੇ ਹਨ ਜਿਨਾਂ ਨੂੰ ਨਕੇਲ ਪਾਉਣ ਵਾਲਾ ਕੋਈ ਨਹੀਂ ਹੈ। ਹੀਰਾ ਵਾਲੀਆ ਨੇ ਕਿਹਾ ਕਿ ਕਿਸੇ ਵਿਭਾਗ ‘ਚ ਕੰਮ ਕਰਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਸਰੇਆਮ ਰਿਸ਼ਵਤ ਮੰਗੀ ਜਾਂਦੀ ਹੈ ਜਦਕਿ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਕਿ ਜੇਕਰ ਕੋਈ ਅਧਿਕਾਰੀ ਕਿਸੇ ਵੀ ਵਿਅਕਤੀ ਤੋਂ ਰਿਸ਼ਤਤ ਮੰਗਦਾ ਹੈ ਤਾਂ ਉਸ ਦੀ ਸਿਕਾਇਤ ਸਾਨੂੰ ਸਿੱਧੀ ਕੀਤੀ ਜਾਵੇ ਲੇਕਿਨ ਪਿਛਲੇ ਦਿਨਾਂ ਵਿੱਚ ਜੋ ਭਿ੍ਰਸ਼ਟਾਚਾਰ ਦੀਆਂ ਪਰਤਾਂ ਦਰ ਪਰਤਾਂ ਖੁੱਲੀਆਂ ਹੁਣ ਸਰਕਾਰ ਹੁਣ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੀ। ਹੀਰਾ ਵਾਲੀਆ ਨੇ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਅੱਜ ਅਫਸਰਾਂ ਅਤੇ ਸਰਕਾਰ ਦੇ ਨੁਮਾਇੰਦੇ ਦੁਖੀ ਹੋ ਚੁੱਕਾ ਹੈ ਕਿਉਂਕਿ ਕਿਸੇ ਵਿਅਕਤੀ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਤੋਂ ਤੰਗ ਆ ਚੁੱਕੇ ਹਨ। ਹੀਰਾ ਵਾਲੀਆ ਨੇ ਕਿਹਾ ਕਿ ਸੂਬੇ ਅੰਦਰ ਫੈਲੇ ਹੋਏ ਸਰਕਾਰ ਦੇ ਭਿ੍ਰਸ਼ਟਚਾਰ ਦੇ ਜਾਲ ਨੂੰ ਨੰਗਾ ਕੀਤਾ ਜਾਵੇਗਾ।














