ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਰਿਹਾਈ ਲਈ ਫ਼ਾਰਮ ਭਰੇ ਗਏ ।
ਗੁਰਦਾਸਪੁਰ-:ਸੁਸ਼ੀਲ ਕੁਮਾਰ ਬਰਨਾਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅਜ ਪ੍ਰਚਾਰਕ ਭਾਈ ਗੁਰਨਾਮ ਸਿੰਘ ਦੋਰਾਗਲਾ ਦੀ ਪ੍ਰੇਰਨਾ ਸਦਕਾ ਸੰਗਤਾਂ ਨੇ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਰਿਹਾਈ ਲਈ ਫ਼ਾਰਮ ਭਰੇ। ਸੰਗਤਾਂ ਨਾਲ ਗੱਲ ਬਾਤ ਕਰਨ ਤੇ ਸੰਗਤਾਂ ਦਸਿਆ ਕਿ ਬੰਦੀ ਸਿੰਘਾਂ ਨੂੰ ਸਰਕਾਰ ਨੂੰ ਛਡਣਾ ਚਾਹੀਦਾ ਹੈ ਜੋਂ ਕਿ ਤੀਹ /ਤੀਹ ਵਰ੍ਹਿਆਂ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਸਿਖਾਂ ਵਾਸਤੇ ਭਾਰਤ ਵਿਚ ਕਨੂੰਨ ਵਖਰਾ ਹੈ ਅਤੇ ਬਹੁਗਿਣਤੀ ਵਾਸਤੇ ਵੱਖਰਾ। ਸੰਗਤਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਬਹੁਤ ਸ਼ਲਾਘਾਯੋਗ ਮੁਹਿੰਮ ਹੈ, ਸਾਰਿਆਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸਫਲ ਬਣਾਉਣ ਲਈ ਸਾਥ ਦੇਣਾ ਚਾਹੀਦਾ ਹੈ