ਬਟਾਲਾ, 27 ਜਨਵਰੀ (ਸੁਖਨਾਮ ਸਿੰਘ, ਅਖਿਲ ਮਲਹੋਤਰਾ) – ਭਾਰਤੀ ਜਨਤਾ ਪਾਰਟੀ ਜਿਲਾ ਬਟਾਲਾ ਵਲੋਂ ਜਿਲਾ ਪ੍ਰਧਾਨ ਹਰਸਿਮਰਨ ਹੀਰਾ ਵਾਲੀਆ ਜੀ ਦੀ ਅਗਵਾਈ ਵਿੱਚ ਦੇਸ਼ ਦਾ ਕੌਮੀ ਝੰਡਾ ਲਹਿਰਾ ਕੇ 74 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਜਿਲਾ ਪ੍ਰਧਾਨ ਹੀਰਾ ਵਾਲੀਆ ਆਪਣੀ ਸਮੁੱਚੀ ਟੀਮ ਅਤੇ ਸਾਰੀਆਂ ਜਿਲਾ ਇਕਾਈਆ ਵਲੋਂ ਆਏ ਕਾਰਜਕਰਤਾ ਸਾਥੀਆਂ ਨੂੰ 74ਵੇਂ ਗਣਤੰਤਰ ਦਿਵਸ ਦੀ ਅਤੇ ਬਸੰਤ ਪੰਚਮੀ ਦੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਇਕ ਰਿਕਾਰਡ ਉਚਾਈਆਂ ਤੱਕ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਇਹ ਰਾਸ਼ਟਰ ਦਾ ਤਿਉਹਾਰ ਸਦਾ ਹੀ ਬਹਾਦਰਾਂ ਨੂੰ ਜਿਹੜੇ ਦੇਸ਼ ਦੀ ਸੇਵਾ ਅਤੇ ਸੁਰੱਖਿਆ ਕਰਦੇ ਨੇ ਉਹਨਾਂ ਨੂੰ ਸਮਰਪਿਤ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਮੋਦੀ ਜੀ ਦਾ ਧੰਨਵਾਦ ਕੀਤਾ ਜਿਹਨਾਂ ਨੇ 26 ਜਨਵਰੀ 2023 ਦੇ ਦਿਹਾੜੇ ਤੇ ਸਾਡੇ ਦੇਸ਼ ਦੇ ਬਹਾਦਰ ਪਰਮਵੀਰ ਚੱਕਰ ਵਿਜ਼ੇਤਾ ਸੂਰਵੀਰਾਂ ਦੇ ਨਾਮ ਉੱਪਰ ਦੀਪਾ ਦਾ ਨਾਮਕਰਨ ਕੀਤਾ। ਉਹਨਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਦਿੱਤੀ ਹੈ ਕਿ ਆਮ ਲੋਕਾਂ ਨਾਲ ਕਿਸੇ ਵੀ ਤਰਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਸਰਕਾਰ ਹਰ ਮੋਰਚੇ ਉੱਪਰ ਫੇਲ ਹੈ। ਮੌਜੂਦਾ ਰਾਜ ਸਰਕਾਰ ਨੇ ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਲਈਆ ਹਨ। ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਮੌਕੇ ਤੇ ਪੂਰਬ ਜਿਲਾ ਪ੍ਰਧਾਨ ਰਾਕੇਸ਼ ਭਾਟੀਆ ਨੇ ਭਾਜਪਾ ਕਾਰਜਕਰਤਾਵਾਂ ਨੂੰ ਕਿਹਾ ਕਿ ਆਉਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰਕਸ ਲੈਣ। ਭਾਜਪਾ ਕੇਂਦਰ ਵਿੱਚ ਦੁਬਾਰਾ ਸਰਕਾਰ ਬਨਾਉਣ ਜਾ ਰਹੀ ਹੈ। ਇਸ ਮੌਕੇ ਤੇ ਪੂਰਵ ਵਿਧਾਇਕ ਸ੍ਰੀ ਹਰਗੋਬਿੰਦਪੁਰ ਹਲਕਾ ਤੋਂ ਸ.ਬਲਵਿੰਦਰ ਸਿੰਘ ਲਾਡੀ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੇਂਦਰ ਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਸ੍ਰੀ ਭੂਸ਼ਨ ਬਜਾਜ, ਸ੍ਰੀ ਸ਼ਕਤੀ ਸ਼ਰਮਾ, ਸ੍ਰੀ ਹਰਜੀਤ ਭੱਲਾ, ਵਿਜੈ ਭਲਵਾਨ, ਅੰਬਿਕਾ ਖੰਨਾ, ਪ੍ਰੋ.ਓਮ ਪ੍ਰਕਾਸ਼, ਸੁਰੇਸ਼ ਮਹਾਜਨ, ਦਲਜੀਤ ਸੁਰੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਮੰਚ ਦਾ ਸੰਚਾਲਨ ਜਿਲਾ ਜਨਰਲ ਸਕੱਤਰ ਰੰਜਨ ਮਲਹੋਤਰਾ, ਨੇ ਬੇਖੂਬੀ ਕੀਤਾ। ਅੱਜ ਦੇ ਪ੍ਰੋਗਰਾਮ ਤੇ ਸਕੂਲੀ ਬੱਚਿਆਂ ਨੇ ਦੇਸ਼ ਦਾ ਗੀਤ ਗਾਇਆ ਅਤੇ ਰਜਿੰਦਰ ਦਰਦੀ, ਰੇਡੀਸ਼ਾਹ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹਨਾਂ ਤੋਂ ਇਲਾਵਾ ਇਸ ਮੌਕੇ ਤੋਂ ਰੋਸ਼ਨ ਲਾਲ, ਲਾਜਵੰਤ ਸਿੰਘ ਲਾਟੀ, ਭਾਰਤ ਭੂਸ਼ਨ ਲੂਥਰਾ, ਭਵਾਨੀ ਸਾਨਣ, ਬਿੱਟੂ ਮਹਾਜਨ, ਰੋਹਿਤ ਸੈਲੀ, ਅਮਨ ਖੀਵਾ, ਰਾਕੇਸ਼ ਭੱਟੀ, ਰਾਧਾ ਰਾਣੀ, ਪ੍ਰਤਿਭਾ ਸਰੀਨ, ਰਾਧਿਕਾ ਭੰਡਾਰੀ, ਹਰੀਸ਼ ਅਰੋੜਾ, ਕੰਚਨ ਚੋਹਾਨ, ਅਜੇ ਰਿਸ਼ੀ, ਕ੍ਰਿਸ਼ਨ ਬਲਦੇਵ ਸੁਰੀ, ਸਵਿੰਦਰ ਸਿੰਘ ਖਹਿਰਾ, ਵਿਨੋਦ ਸ਼ਰਮਾ, ਰਮਨ ਨੰਦਾ, ਮਧੂ ਸ਼ਰਮਾ, ਪਾਰਸ ਬਾਂਬਾ, ਪੰਕਜ ਸ਼ਰਮਾ, ਅਮਨਦੀਪ ਸਿੰਘ, ਅਨਿਲ ਭੱਟੀ, ਸ੍ਰੀਕਾਂਤ, ਸੁਖਦੇਵ ਮਹਾਜਨ, ਰਾਜਕੁਮਾਰ ਕਾਲੀ, ਬੀਰ ਸੇਠ, ਰਕੇਸ਼ ਕੁਮਾਰ ਦੇਸਾ, ਰਾਜੇਸ਼ ਮਰਵਾਹਾ, ਸੁਸ਼ੀਲ ਬਾਂਸਲ, ਹਰਪ੍ਰੀਤ ਬੇਦੀ, ਵਿਜੇ ਸ਼ਰਮਾ, ਸਤਿੰਦਰ ਸਿੰਘ, ਵਿਨੋਦ ਗੋਰਾ, ਵਿਜੇ ਭਾਟੀਆ, ਸੁਮਿਤ ਜੁਲਕਾ, ਅਖਿਲ ਕੁਮਾਰ, ਸੁਮਿਤ ਸੋਢੀ, ਸੁਰਿੰਦਰ ਭਾਟੀਆ, ਜਤਿੰਦਰ ਕਲਿਆਣ, ਵਿਨੈ ਸਲਹੋਤਰਾ, ਨੀਰੂ ਮਹਾਜਨ, ਆਸ਼ਾ ਰਾਣੀ, ਮਨੀਸ਼ ਮਲਹੋਤਰਾ, ਵਿਵੇਕ ਸੋਧੀ, ਦੀਪਕ ਸਾਨਣ, ਰਾਜੂ ਸਾਕਰ, ਕਾਲਾ ਪ੍ਰਧਾਨ, ਜਸਪਾਲ ਜੱਸਾ, ਨੀਰਜ ਢੋਲਾ, ਸੈਲੀ, ਰਮਨ ਨਈਅਰ, ਗੌਰਵ ਕਲਸੀ, ਵਿਕਾਸ ਸ਼ਰਮਾ ਆਦਿ ਹਾਜ਼ਰ ਸਨ।