ਮਜੀਠਾ,(ਰਾਜਾ ਕੋਟਲੀ)
ਲੈਬੋਰਟਰੀ ਟੈਕਨੀਸੀਆਨ ਐਸੋਸ਼ੀਏਸ਼ਨ ਪੰਜਾਬ ਵਲੋਂ ਸ੍ਰ ਪਰਮਜੀਤ ਸਿੰਘ ਤਰਸਿੱਕਾ ਲੈਬ ਟੈਕਨੀਸ਼ੀਅਨ ਨੂੰ ਸਿਵਲ ਹਸਪਤਾਲ ਤਰਸਿੱਕਾ ਦਾ ਬਲਾਕ ਪ੍ਰਧਾਨ ਨਿਜੁਕਤ ਕੀਤਾ ਗਿਆ ਹੈ। ਸ੍ਰ ਪਰਮਜੀਤ ਸਿੰਘ ਬਲਾਕ ਪ੍ਰਧਾਨ ਨਿਯੁਕਤ ਹੋਣ ਦੀ ਖੁਸ਼ੀ ਵਿੱਚ ਸਮੂਹ ਸਟਾਫ ਵਲੋਂ ਓਹਨਾ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਸਮੂਹ ਸਟਾਫ ਵਲੋਂ ਲੈਬੋਰਟਰੀ ਟੈਕਨੀਸੀਅਨ ਐਸੋਸ਼ੀਏਸ਼ਨ ਦਾ ਧਨਵਾਦ ਕੀਤਾ ਗਿਆ ਅਤੇ ਓਥੇ ਹੀ ਸ੍ਰ ਪਰਮਜੀਤ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਮੂਹ ਸਟਾਫ ਉਹਨਾਂ ਦੇ ਨਾਲ ਹਸਪਤਾਲ ਦੀ ਬੇਹਤਰੀ ਅਤੇ ਸਟਾਫ ਦੀ ਤਰੱਕੀ ਲਈ ਕੰਮ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਐਸੋਸ਼ੀਏਸ਼ਨ ਦਾ ਸਾਥ ਦੇਣਗੇ। ਇਸੇ ਮਾਣ ਸਤਿਕਾਰ ਦਾ ਸ੍ਰ ਪਰਮਜੀਤ ਸਿੰਘ ਵਲੋ ਧਨਵਾਦ ਕੀਤਾ ਗਿਆ ਤੇ ਓਹਨਾ ਵਲੋ ਕਿਹਾ ਗਿਆ ਕਿ ਉਹ ਹਪਸਤਾਲ ਦੇ ਸਮੂਹ ਸਟਾਫ ਦੀ ਹਰ ਤਰ੍ਹਾਂ ਮੰਗ ਐਸੋਸ਼ੀਏਸ਼ਨ ਪੰਜਾਬ ਤੱਕ ਪਹੰਚਾਉਣਗੇ। ਹਸਪਤਾਲ ਦੀ ਤਰੱਕੀ ਲਈ ਯੋਗ ਕਦਮ ਉਠਾਣਗੇ। ਇਸ ਮੌਕੇ ਤੇ ਹਾਜਰ Smo Dr ਮੋਨਾ ਚਤਰਥ ਜੀ, dr ਹਰਮਨਪ੍ਰੀਤ ਸਿੰਘ, dr ਸਿਮਰਨਜੀਤ ਸਿੰਘ dental, Dr ਸੁਰਿੰਦਰਮੋਹਨ ਸਿੰਘ, dr ਹਰਕ੍ਰਿਸ਼ਨ ਸਿੰਘ, dr ਸਿਰਨ, ਅਜਮੇਰ ਸਿੰਘ ਸੋਹੀ SMI, ਕੁਲਵਿੰਦਰਜੀਤ ਸਿੰਘ SI, ਅਮਨਦੀਪ ਸਿੰਘ ਪ੍ਰਧਾਨ MPHW, ਸਤਵਿੰਦਰਜੀਤ ਸਿੰਘ ਰੰਧਾਵਾ, ਅਰਜਨ ਸਿੰਘ SS, ਕੇਵਲ ਸਿੰਘ, ਕੁਲਵਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਜਤਿੰਦਰ ਸਿੰਘ, ਅੰਗਰੇਜ ਸਿੰਘ, ਨਿਰਮਲਜੀਤ ਸਿੰਘ, ਹਰਮੀਤ ਸਿੰਘ ਜਸਮੇਲ ਸਿੰਘ ਅਤੇ ਅਮਨਦੀਪ ਕੌਰ ਫਾਰਮੇਸੀ ਅਫਸਰ, ਪਰਗਟ ਸਿੰਘ ਪ੍ਰਧਾਨ, ਮੰਗਲਜੀਤ ਸਿੰਘ, ਮੰਗਲ ਸਿੰਘ, ਯੁਗੇਸ਼ ਕੁਮਾਰ, ਹਰਪਾਲ ਸਿੰਘ, ਹਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਦਲਜੀਤ ਕੌਰ LHV, ਕੰਵਲਜੀਤ ਕੌਰ ਨਰਸਿੰਗ ਸਿਸਟਰ ਆਦਿ ਹਾਜਰ ਸਨ