ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆl
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਪਿੰਡ ਗੁਰਦਾਸਪੁਰ ਭਾਈਆਂ ਵਿੱਚ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆl ਇਸ ਮੌਕੇ ਤੇ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ। ਹਵਨ ਕਰਨ ਤੋਂ ਬਾਅਦ ਪਿੰਡ ਵਿੱਚ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੋਭਾ ਯਾਤਰਾ ਕੱਢੀ ਗਈ। ਉਸ ਤੋਂ ਬਾਅਦ ਸਾਰੀ ਸੰਗਤ ਵੱਲੋਂ ਕੀਰਤਨ ਕੀਤਾ ਗਿਆ। ਕੀਰਤਨ ਤੋਂ ਬਾਅਦ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਤੇ ਸਾਰੇ ਪਿੰਡ ਵਾਸੀਆਂ ਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ਦੀ ਸੰਗਤ ਨੇ ਗੁਰੂ ਨਾਭਾ ਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰੂ ਨਾਭਾ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਵਿਜੇ ਕੁਮਾਰ,ਕਮਲ ਹੀਰ,ਹੈਪੀ ਹੀਰ, ਕਮਲ ਕਿਸ਼ੋਰ, ਥੁੜੂ ਰਾਮ, ਜਨਕ ਰਾਜ, ਅਸ਼ਵਨੀ,ਪਾਲਾ ਹੀਰ,ਚੰਦਰ ਸ਼ੇਖਰ ਤਰਲੋਕ ਟੇਕਾ,ਗੋਗਾ,ਘੀਟਾ,ਸੱਬਾ,ਕਿ੍ਸਨਾ ਦੇਵੀ, ਸ਼ਿੰਦੋ,ਨੀਰੂ,ਬੇਬੀ,ਦੀਪੋ,ਰੱਤੋ, ਕਮਲੇਸ਼ ਅਤੇ ਪ੍ਰਕਾਸੋ ਦੇਵੀ ਆਦਿ ਹਾਜ਼ਰ ਸਨ।