ਡਾ. ਕਾਵੂਰ ਦੇ ਜਨਮ ਦਿਨ ਤੇ ਤਰਕਸ਼ੀਲਾਂ ਵਲੋਂ ਕੀਤੀਆਂ ਵਿਚਾਰਾਂ ।
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਤਰਕਸ਼ੀਲ ਸੁਸਾਇਟੀ ਪੰਜਾਬ ਦੀ
ਗੁਰਦਾਸਪੁਰ ਇਕਾਈ ਦੀ ਇਕ ਅਹਿਮ ਇਕੱਤਰਤਾ ਪ੍ਰਧਾਨ ਟੀ. ਐਸ. ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੋਢੀ ਡਾ: ਇਬਰਾਹੀਮ ਟੀ. ਕਵੂਰ ਦੇ ਜਨਮ ਦਿਨ ਤੇ ਉਨ੍ਹਾਂ ਦੇ ਵਿਚਾਰ, ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਕੀਤਾ ਗਿਆ ਕਿ ਉਨ੍ਹਾਂ ਦੇ ਪਿਤਾ ਗੈਵੀ ਕਵੂਰ ਇੱਕ ਧਾਰਮਿਕ ਸਥਾਨ ਦੇ ਪੁਜਾਰੀ ਸਨ ਫਿਰ ਵੀ ਉਨ੍ਹਾਂ ਨੇ ਆਪਣੀਆਂ ਤਰਕ ਦਲੀਲਾਂ ਨਾਲ ਦੁਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਧਾਰਮਿਕ ਕੱਟੜਵਾਦ ਅਤੇ ਗੈਬੀ ਸ਼ਕਤੀਆਂ ਦਾ ਮਨੁੱਖਤਾ ਨੂੰ ਕੋਈ ਲਾਭ ਹੈਂ ਵੀ ਜਾਂ ਨਹੀਂ।
ਨੰਦ ਲਾਲ ਕਲਿਆਣਪੁਰ ਨੇ ਕਿਹਾ ਕਿ ਗੌਤਮ ਬੁੱਧ,ਭੀਮ ਰਾਓ ਅੰਬੇਦਕਰ,ਸੰਤ ਕਬੀਰ ਅਤੇ ਬਾਬਾ ਨਾਨਕ ਜੀ ਦੇ ਵੀ ਤਰਕ ਨਾਲ ਸੋਚਣ ਅਤੇ ਵਿਗਿਆਨਕ ਸੋਚ ਦਾ ਪ੍ਰਚਾਰ ਕੀਤਾ। ਕੰਸ ਰਾਜ ਬੈਂਸ ਨੇ ਕਿਹਾ ਕਿ ਡਾ: ਕਵੂਰ ਨੂੰ ਨਾਸਤਿਕ ਕਿਹਾ ਜਾਂਦਾ ਹੈ ਜਦ ਕਿ ਉਨ੍ਹਾਂ ਦੇ ਵਿਚਾਰਾਂ ਵਾਲਾ ਦੇਸ਼ ਹੈ ਨੀਦਰਲੈਂਡ ਜਿੱਥੇ 95% ਲੋਕ ਨਾਸਤਿਕ ਹਨ ਉੱਥੇ ਜੁਰਮ ਨਾ ਹੋਣ ਕਰਕੇ ਜੇਲ੍ਹਾਂ ਨਹੀਂ ਹਨ ਸਾਰੇ ਲੋਕ ਸੁਖੀ ਹਨ। ਸਾਨੂੰ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ।
ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਆਪਣੀ ਹਾਜ਼ਰੀ ਲਗਵਾਂਉਦਿਆ ਕਿਹਾ ਕਿ ਤਰਕਸ਼ੀਲ ਸੋਚ ਨੂੰ ਨਵੀਂ ਪੀੜ੍ਹੀ ਤੱਕ ਪਹੰਚਾਉਣ ਲਈ ਸਾਨੂੰ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਪਹੁੰਚ ਕਰਕੇ ਵੱਧ ਤੋਂ ਵੱਧ ਵਿਗਿਆਨਕ ਪ੍ਰੋਗਰਾਮ ਕਰਨੇ ਚਾਹੀਦੇ ਹਨ।
ਮੀਟਿੰਗ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਹੋਰ ਵੀ ਵਿਗਿਆਨੀਆਂ ਦੇ ਜਨਮ ਦਿਨਾਂ ਤੇ ਇਸੇ ਤਰ੍ਹਾਂ ਵਿਚਾਰ ਚਰਚਾ ਕੀਤੀ ਜਾਇਆ ਕਰੇਗੀ। ਇਸ ਮੀਟਿੰਗ ਵਿੱਚ ਜਥੇਬੰਦਕ ਮੁਖੀ ਤਰਲੋਚਨ ਸਿੰਘ ਤੋਂ ਇਲਾਵਾ ਰਾਜੂ ਝਾਖੋਲਾੜੀ, ਡਾ: ਅਜੇ ਪਾਲ, ਕੰਵਲਜੀਤ ਸੇਖੋਂ, ਰਾਮ ਲਾਲ ਸਦਾਣਾ, ਸੁੱਚਾ ਸਿੰਘ ਅਤੇ ਕੁਨਾਲ ਕੁਮਾਰ ਵੀ ਹਾਜ਼ਰ ਸਨ।