70000 ਹਜ਼ਾਰ ਲੀਟਰ, ਲਾਹਣ,10 ਚਾਲੂ ਭੱਠੀਆਂ , ਸ਼ਰਾਬ ਕੱਢਣ ਵਾਲਾ ਸਾਮਾਨ ਬਰਾਮਦ ਕੀਤਾ
ਬਟਾਲਾ (ਸੁਖਨਾਮ ਸਿੰਘ, ਅਖਿਲ ਮਲਹੋਤਰਾ) ਕਮਿਸ਼ਨਰ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ. ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ ਸ੍ਰੀ ਰਾਹੁਲ ਭਾਟੀਆ, ਐਸ.ਐਸ.ਪੀ ਬਟਾਲਾ ਸ੍ਰੀਮਤੀ ਅਸ਼ਵਨੀ ਗੋਟਿਆਲ ਅਤੇ ਐਸ,ਪੀ ਗੁਰਪ੍ਰੀਤ ਸਿੰਘ ਗਿੱਲ ਅਤੇ ਆਬਕਾਰੀ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਆਬਕਾਰੀ ਅਫਸਰ ਸ੍ਰੀ ਗੌਤਮ ਗੋਬਿੰਦ ਨੇ ਅੱਜ ਮਿਤੀ 19/4/2023 ਨੂੰ ਐਕਸਾਈਜ਼ ਇੰਸਪੈਕਟਰ ਮਨਦੀਪ ਸਿੰਘ ਸੈਣੀ, ਇੰਸਪੈਕਟਰ ਅਜੇ ਸ਼ਰਮਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ (ਗੋਪੀ ਉੱਪਲ) ਜੀ.ਐਮ.ਬਟਾਲਾ ਐਕਸਾਈਜ਼ ਪੁਲਿਸ ਇੰਚਾਰਜ ਜਸਪਿੰਦਰ ਸਿੰਘ ਬਾਜਵਾ, ਇੰਚਾਰਜ ਏ.ਐਸ.ਆਈ ਬਲਵਿੰਦਰ ਸਿੰਘ, ਹੌਲਦਾਰ ਮੋਹਨ ਲਾਲ, ਹੌਲਦਾਰ ਦੀਵਾਨ,ਗਗਨ ਸਿੰਘ,ਜੋਗਾ ਸਿੰਘ ਨਾਲ ਪਿੰਡ ਮੌਜ ਪੁਰ , ਬੁੱਢਾ ਬਾਲਾ,ਕਠਾਣਾ ਨਾਲ ਲਗਦੇ ਬਿਆਸ ਦਰਿਆ ਚ ਬਣੇ ਬਰੇਤੇ ਚ ਸਰਚ ਅਭਿਆਨ ਚਲਾਇਆ ਗਿਆ ਜਿਸ ਵਿਚ ਕਰੀਬ 50 ਤਰਪਾਲਾਂ (ਕਰੀਬ 70000 ਹਜ਼ਾਰ ਲੀਟਰ/) ਲਾਹਣ,10 ਚਾਲੂ ਭੱਠੀਆਂ , ਸ਼ਰਾਬ ਕੱਢਣ ਵਾਲਾ ਸਾਮਾਨ ਬਰਾਮਦ ਕੀਤਾ ਬਰਾਮਦ ਲਾਹਣ ਨੂੰ ਇੰਸਪੈਕਟਰ ਮਨਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਮੌਕੇ ਤੇ ਨਸ਼ਟ ਕੀਤਾ ਗਿਆ।ਇਸ ਮੌਕੇ ਸਰਕਲ ਮੇਨ ਇੰਚਾਰਜ ਸੁਲੱਖਣ ਸਿੰਘ, ਪੱਪੀ, ਪਰਮਜੀਤ ਪੰਮਾ, ਕੁਲਦੀਪ , ਪੱਪੂ, ਪ੍ਰੀਤਮ,ਆਦਿ ਹਾਜ਼ਰ ਸਨ