ਦੀਵੇ ਥੱਲੇ ਹਨੇਰਾ- ਚੇਅਰਮੈਨ ਸਿਹਤ ਵਿਭਾਗ ਦੇ ਆਪਣੇ ਹੀ ਜਿਲ੍ਹੇ ਵਿੱਚ ਮਨਮਾਨੀਆਂ ਕਰ ਰਿਹੈ ਸਿਹਤ ਵਿਭਾਗ ਦਾ ਅਮਲਾ- ਮਾਮਲਾ ਬਲੱਡ ਬੈਂਕ ਦਾ।
ਗੁਰਦਾਸਪੁਰ 1 ਮਈ (ਸੁਸ਼ੀਲ ਬਰਨਾਲਾ)
ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੁੰਦੀ ਆਮ ਜਨਤਾ ਦੀ ਦੀ ਹੁੰਦੀ ਖੱਜਲ ਖੁਆਰੀ ਨੂੰ ਲੈ ਕੇ ਹਰ ਰੋਜ ਮੀਡੀਆ ਵਿੱਚ ਕੁੱਝ ਨਾ ਕੁੱਝ ਸੁਨਣ ਨੂੰ ਮਿਲਦਾ ਰਹਿੰਦਾ ਹੈ ਇਸ ਦੇ ਬਾਵਜੂਦ ਵੀ ਹਸਪਤਾਲ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਵੀ ਸਰਕਦੀ ਨਜ਼ਰ ਨਹੀਂ ਆਉਂਦੀ।
ਅੱਜ ਦੇ ਤਾਜਾ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਨਿਭਾਉਣ ਵਾਲੀ ਸੰਸਥਾ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਦੇ ਕੋਰ ਕਮੇਟੀ ਮੈਂਬਰ ਦੀਪਕ ਅੱਤਰੀ ਆਪਣੇ ਪਿਤਾ ਮੁਖਤਿਆਰ ਚੰਦ ਜੀ, ਜੋ ਕਿ ਕੈਂਸਰ ਦੇ ਮਰੀਜ ਸਨ, ਨੂੰ ਖੂਨ ਚੜ੍ਹਾਉਣ ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਵਿੱਚ ਗਏ ਉਸ ਵੇਲੇ ਡਿਊਟੀ ਤੇ ਤਾਇਨਾਤ ਕੰਵਲਜੀਤ ਸਿੰਘ ਐੱਲ.ਟੀ. ਨੇ ਕਿਹਾ ਬਲੱਡ ਬੈਂਕ ਵਿੱਚ ਏ ਪਾਜਿਟਿਵ ਗਰੁੱਪ ਦਾ ਖੂਨ ਮੌਜੂਦ ਨਹੀਂ ਤੁਸੀਂ ਖਾਨ ਦਾ ਪ੍ਰਬੰਧ ਕਰੋ। ਉਸੇ ਵੇਲੇ ਦੀਪਕ ਨੇ ਆਪਣੇ ਭਰਾ ਨੂੰ ਬੁਲਾ ਕੇ ਉਹਨਾ ਦਾ ਖੂਨ ਦਾ ਗਰੁੱਪ ਚੈੱਕ ਕਰਵਾਇਆ ਜੋ ਕਿ ਮੈਚ ਕਰ ਗਿਆ।
ਤਕਰੀਬਨ 1:15 ਤੇ ਉਹਨਾ ਖੂਨਦਾਨ ਕਰ ਦਿੱਤਾ। ਇਸਦੇ ਬਾਅਦ ਐੱਲ.ਟੀ ਕੰਨਵਰਜੀਤ ਸਿੰਘ ਨੇ ਉਨ੍ਹਾ ਨੂੰ ਤਕਰੀਬਨ ਇੱਕ ਡੇਢ ਘੰਟੇ ਦਾ ਟਾਈਮ ਕਿ ਟੈਸਟ ਵਗੈਰਾ ਲਗਾ ਕੇ ਉਨ੍ਹਾ ਨੂੰ ਖੂਨ ਦੇ ਦਿੱਤਾ ਜਾਵੇਗਾ।
ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੰਨਵਰਜੀਤ ਸਿੰਘ ਤੋਂ ਬਾਅਦ 2:00 ਵਜੇ ਡਿਊਟੀ ਤੇ ਆਏ ਵਿਲੀਅਮ ਨੇ ਪੀੜਤ ਪਰਿਵਾਰ ਨੂੰ ਸਾਫ ਸਾਫ ਸ਼ਬਦਾ ਚ ਕਹਿ ਦਿੱਤਾ ਕਿ ਅੱਜ ਦੀ ਤਰੀਕ ਚ ਤੁਹਾਡਾ ਕੋਈ ਡੌਨਰ ਬਲੱਡ ਨਹੀਂ ਦੇ ਕੇ ਗਿਆ। ਪਰਿਵਾਰ ਵੱਲੋਂ ਰਜਿਸਟਰ ਵਿੱਚ ਦਰਜ ਆਪਣੇ ਡੌਨਰ ਦਾ ਨਾਮ ਦਿਖਾਉਣ ਦੇ ਬਾਵਜੂਦ ਵੀ ਐੱਲ.ਟੀ. ਵਿਲੀਅਮ ਨੇ ਮਰੀਜ਼ ਦੇ ਪਰਿਵਾਰ ਨੂੰ ਖੂਨ ਨਹੀਂ ਦਿੱਤਾ। ਜਦੋਂ ਬੀ.ਡੀ.ਐੱਸ ਦੇ ਮੈਂਬਰ ਦੀਪਕ ਕੁਮਾਰ ਨੇ ਇਹ ਕਿਹਾ ਕਿ ਅਸੀਂ ਤਾਂ ਆਪ ਖੂਨਦਾਨ ਕੈਂਪ ਲਗਾ ਕੇ ਲੋਕ ਸੇਵਾ ਕਰਦੇ ਹਾਂ ਤਾਂ ਅੱਗੋਂ ਉਕਤ ਕਰਮਚਾਰੀ ਵਿਲੀਅਮ ਕਹਿਣ ਲੱਗਿਆ ਕਿ ਤੁਹਾਨੂੰ ਕੌਣ ਕਹਿੰਦੈ ਕੈਂਪ ਲਗਾਓ ਸਾਨੂੰ ਤੁਹਾਡੇ ਕੈਂਪਾਂ ਦੀ ਲੋੜ ਨਹੀ।
ਇਸ ਤੋਂ ਬਾਅਦ ਸੁਸਾਇਟੀ ਦੇ ਕੋਰ ਕਮੇਟੀ ਮੈਂਬਰ ਦੀਪਕ ਕੁਮਾਰ ਨੇ ਇਸ ਘਟਨਾ ਦਾ ਜਿਕਰ ਸੁਸਾਇਟੀ ਮੈਂਬਰਾ ਨਾਲ ਕੀਤਾ ਤਾਂ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਮਧੂ ਸ਼ਰਮਾਂ, ਸਹਾਇਕ ਵਿੱਤ ਸਕੱਤਰ ਆਦਰਸ਼ ਕੁਮਾਰ, ਯੂਥ ਪ੍ਰਧਾਨ ਕੇ.ਪੀ.ਐੱਸ ਬਾਜਵਾ ਸਮੇਤ ਜਦੋਂ ਬਲੱਡ ਬੈਂਕ ਪੁੱਜੇ ਤਾਂ ਉਸ ਵੇਲੇ ਤੱਕ 4-6 ਘੰਟੇ ਦੀ ਜਦੋ ਜਹਿਦ ਦੇ ਬਾਅਦ ਮਰੀਜ ਦੇ ਪਰਿਵਾਰਕ ਮੈਂਬਰ ਮਰੀਜ਼ ਨੂੰ ਵਾਪਸ ਘਰ ਲੈ ਗਏ।
ਉਕਤ ਕਰਮਚਾਰੀ ਦੇ ਟਾਲ ਮਟੌਲ ਕਰਨ ਤੇ ਸੁਸਾਇਟੀ ਮੈਂਬਰਾਂ ਨੇ ਵਟਸਅਐਪ ਤੇ ਇੱਕ ਐਮਰਜੈਂਸੀ ਮੀਟਿੰਗ ਬੁਲਾ ਕੇ ਇਹ ਫੈਸਲਾ ਕੀਤਾ ਕਿ ਜਦ ਤੱਕ ਹਸਪਤਾਲ ਪ੍ਰਸ਼ਾਸਨ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਕੱਢ ਲੈਂਦਾ ਉਦੋਂ ਤੱਕ ਸੁਸਾਇਟੀ ਸਿਵਲ ਹਸਪਤਾਲ ਗੁਰਦਾਸਪੁਰ ਲਈ ਕੋਈ ਖੂਨਦਾਨ ਕੈਂਪ ਨਹੀਂ ਲਗਾਵੇਗੀ ਅਤੇ ਨਾਲ ਹੀ ਇਸ ਦੀ ਲਿਖਤੀ ਸ਼ਿਕਾਇਤ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਵੀ ਭੇਜਣ ਦਾ ਫੈਸਲਾ ਕੀਤਾ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਯੂਥ ਵਿੰਗ ਦੇ ਮੈਂਬਰ ਨਿਸ਼ਚਿੰਤ ਕੁਮਾਰ, ਰੋਹਿਤ ਵਰਮਾਂ, ਅਰਜੁਨ ਭੰਡਾਰੀ, ਵਿੱਤ ਸਕੱਤਰ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਾਨੂੰ ਅਤੇ ਸੁਸਾਇਟੀ ਦੇ ਸੰਸਥਾਪਕ ਰਾਜੇਸ਼ ਬੱਬੀ ਵੀ ਹਾਜ਼ਰ ਹੋਏ।