ਲਗਾਤਾਰ ਵੱਧ ਰਹੀਆਂ ਤੇਲ ਚੋਰੀ ਦੀਆਂ ਘਟਨਾਵਾ
ਗੁਰਦਾਸਪੁਰ 7 ਮਈ ਸੁਸ਼ੀਲ ਕੁਮਾਰ ਬਰਨਾਲਾ-:
ਲਗਾਤਾਰ ਵੱਧ ਰਹੀਆਂ ਤੇਲ ਚੋਰੀ ਦੀਆਂ ਘਟਨਾਵਾ ਕਾਰਨ ਪਾਵਰਕਾਮ ਦੇ ਜੂਨੀਅਰ ਇੰਜੀਨੀਅਰਾਂ ਵਲੋਂ ਕੌਸਲ ਆਫ ਜੂਨੀਅਰ ਇੰਜੀਨੀਅਰ ਮੰਡਲ ਗੁਰਦਾਸਪੁਰ ਦੀ ਮੀਟਿੰਗ ਇੰਜੀ: ਸੁਖਦੇਵ ਸਿੰਘ ਕਾਲਾਨੰਗਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਇੰਜੀ: ਜਤਿੰਦਰ ਕੁਮਾਰ ਸਰਕਲ ਪ੍ਰਧਾਨ ਅਤੇ ਇੰਜੀ: ਹਿਰਦੇਪਾਲ ਸਿੰਘ ਬਾਜਵਾ ਐਸ.ਡੀ.ੳ.ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿੱਚ ਫੀਲਡ ਵਿੱਚ ਡਿਉਟੀ ਕਰ ਰਹੇ ਜੂਨੀਅਰ ਇੰਜੀਨੀਅਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇੇ ਚਰਚਾ ਕੀਤੀ ਗਈ।
ਫੀਲਡ ਵਿੱਚ ਤੇਲ ਚੌਰੀ ਦੀਆਂ ਘਟਨਾਵਾ ਲਗਾਤਾਰ ਵੱਧਣ ਕਾਰਨ ਲੋਕਾ ਨੂੰ ਬਿਜਲੀ ਸਪਲਾਈ ਦੇਣ ਵਿੱਚ ਪਾਵਰਕਾਮ ਦੇ ਜੂਨੀਅਰ ਇੰਜੀਨੀਅਰਾਂ ਨੂੰ ਮੁਸ਼ਕਿਲਾ ਦਾ ਸਾਮਹਣਾ ਕਰਨਾ ਪੇ ਰਿਹਾ ਹੈ।। ਇੰਜੀ: ਸੁੱਖਦੇਵ ਸਿੰਘ ਕਾਲਾਨੰਗਲ ਵੱਲੋ ਦੱਸਿਆ ਗਿਆ ਕਿ ਤੇਲ ਚੋਰਾ ਦੇ ਹੌਸਲੇ ਇਨ੍ਹੇ ਬੁਲੰਦ ਹਨ ਕਿ ਏਰੀਏ ਵਿੱਚ ਸੀ.ਸੀ.ਟੀ.ਵੀ ਕੇਮਰੇ ਦੀ ਨਿਗਰਾਨੀ ਹੋਣ ਦੇ ਬਾਵਜੂਦ ਵੀ ਤੇਲ ਚੋਰਾ ਵੱਲੋ ਟ੍ਰਾਸਫਾਰਮਰਾਂ ਦੇ ਤੇਲ ਨੂੰ ਚੋਰੀ ਕੀਤਾ ਜਾ ਰਿਹਾ ਹੈ। ਜਿਸ ਨਾਲ ਮਹਿਕਮਾ ਪਾਵਰਕਾਮ ਦਾ ਲਗਾਤਾਰ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ। ਇਨ੍ਹਾਂ ਤੇਲ ਚੋਰੀ ਦੀਆਂ ਘਟਨਾਵਾ ਬਾਰੇ ਬਾਰ ਬਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ।
ਇੰਜੀ: ਕਾਲਾਨੰਗਲ ਨੇ ਦੱਸਿਆ ਕਿ ਸ਼ਹਿਰੀ ਉਪ ਮੰਡਲ ਗੁਰਦਾਸਪੁਰ ਵਿਖੇ ਮਿਤੀ 4 ਅਤੇ 5 ਮਈ ਨੂੰ 4 ਨੰਬਰ ਟ੍ਰਾਸਫਾਰਮਰਾਂ ਦੇ ਤੇਲ ਚੋਰਾ ਵੱਲੋ ਚੋਰੀ ਕਰ ਲਏ ਗਏ, ਜਿਸ ਕਾਰਨ ਇਹ ਟ੍ਰਾਸਫਾਰਮਰ ਸੜ ਗਏ। ਜਿਸ ਕਾਰਨ ਬਿਜਲੀ ਖਪਤਕਾਰਾ ਨੂੰ ਬਿਜਲੀ ਸਪਲਾਈ ਦੇਣ ਵਿੱਚ ਜੇ.ਈ. ਨੂੰ ਬਹੁੱਤ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਇਸ ਚੋਰੀ ਦੀ ਸੂਚਨਾ ਨਜਦੀਕ ਪੈਦੇ ਪੁਲਿਸ ਥਾਣੇ ਵਿਖੇ ਉਪ ਮੰਡਲ ਦਫਤਰ ਵੱਲੋ ਲਿਖਤੀ ਰੂਪ ਵਿੱਚ ਕੀਤੀ ਗਈ ਪਰ ਅਜੇ ਤੱਕ ਇਸ ਦੀ ਕੋਈ ਐਫ.ਆਈ.ਆਰ ਪੁਲਿਸ ਵੱਲੋਂ ਦਰਜ ਨਹੀ ਕੀਤੀ ਗਈ।
ਐਫ.ਆਈ.ਆਰ ਦਰਜ ਨਾਂ ਹੋਣ ਕਾਰਨ ਜੂਨੀਅਰ ਇੰਜੀਨੀਅਰਾਂ ਨੂੰ ਵਿਭਾਗ ਦੇ ਲੇਖੇ ਜੋਖੇ ਕਲੀਅਰ ਕਰਨ ਵਿੱਚ ਵੀ ਬਹੁੱਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਕੌਂਸਲ ਆਫ ਜੂਨੀਅਰ ਇੰਜੀਨੀਅਰ ਮਾਨਯੋਗ ਐਸ.ਐਸ.ਪੀ. ਗੁਰਦਾਸਪੁਰ ਪੰਜਾਬ ਪੁਲਿਸ ਅਤੇ ਨਿਗਰਾਨ ਇੰਜੀ: ਹਲਕਾ ਗੁਰਦਾਸਪੁਰ ਨੂੰ ਅਪੀਲ ਕੂ ਹੈ ਕਿ ਇਨ੍ਹਾਂ ਤੇਲ ਚੋਰੀ ਦੀਆਂ ਘਟਨਾਵਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇੁ ਤਾਂ ਦੋ ਗੁਰਦਾਸਪੁਰ ਵਿੱਚ ਗਰਮੀ ਦੇ ਮੌਸਮ ਵਿੱਚ ਲੋਕਾ ਨੂੰ ਨਿਰਵਿਘਣ ਬਿਜਲੀ ਸਪਲਾਈ ਮੁਹੱਇਆ ਕਰਵਾਈ ਜਾ ਸਕੇ।
ਇਸ ਤੋ ਇਲਾਵਾ ਕਿਸਾਨ ਮਜਦੂਰ ਸੰਘਰ ਕਮੇਟੀ ਵੱਲੋ ਸਰਕਾਰੀ ਅਤੇ ਗੈਰ ਸਰਕਾਰੀ ਕੁਨੈਕਸ਼ਨਾਂ ਦੇ ਪਾਵਰਕਾਮ ਵੱਲੋ ਲਗਾਏ ਗਏ ਸਮਾਰਟ ਮੀਟਰਾਂ ਨੂੰ ਉਤਾਰ ਕੇ ਦਫਤਰ ਵਿੱਚ ਲਿਆਦੇ ਜਾ ਰਹੇ ਹਨ ਅਤੇ ਇਨ੍ਹਾਂ ਮੀਟਰਾ ਦੀ ਬਿਜਲੀ ਸਪਲਾਈ ਆਪਣੇ ਪੱਧਰ ਤੇ ਹੀ ਸਿੱਧੀ ਜੋੜੀ ਜਾ ਰਹੀ ਹੈ। ਇਨ੍ਹਾਂ ਮੀਟਰਾਂ ਨੂੰ ਵਾਪਿਸ ਕਰਨ ਲਈ ਪਾਵਰਕਾਮ ਵੱਲੋ ਕੋਈ ਵੀ ਹਦਾਇਤਾ ਜਾਰੀ ਨਹੀ ਕੀਤੀਆ ਗਈਆਂ ਹਨ। ਜਿਸ ਕਾਰਨ ਜੇਈਆਂ ਤੇ ਮਾਨਸਿਕ ਦਬਾਅ ਵੱਧ ਰਿਹਾ ਹੈ। ਜੇਕਰ ਸਿਧੀ ਜੋੜੀ ਸਪਲਾਈ ਨੂੰ ਕੱਟਿਆ ਜਾਂਦਾ ਹੈ ਤਾਂ ਕਿਸਾਨ ਜੰਧੇਬੰਦੀਆਂ ਵੱਲੋ ਆਵਾਜਾਈ ਠੱਪ ਕਰਕੇ ਦਫਤਰ ਅੱਗੇ ਧਰਨੇ ਲਗਾ ਦਿੱਤੇ ਜਾਂਦੇ ਹਨ।
ਪਾਵਰਕਾਮ ਮੈਨੈਜਮੈਟ ਕੋਲੋ ਮੰਗ ਕੀਤੀ ਜਾਂਦੀ ਹੈ ਇਸ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਕਿਸਾਨ ਜੱਥੇਬੰਦੀਆਂ ਵੱਲੋ ਉਤਾਰੇ ਹੋਏ ਮੀਟਰਾਂ ਤਾਰਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਸਟੋਰਾ ਵਿੱਚ ਸਮਾਨ ਦੀ ਘਾਟ ਹੋਣ ਕਰਕੇ ਲਾਈਨਾਂ ਦੀ ਮੁਰੰਮਤ ਕਰਵਾਉਣਾ ਵੀ ਔਖਾ ਹੋ ਗਿਆ ਹੈ। ਇਸ ਮੀਟਿੰਗ ਵਿੱਚ ਹੋਰਣਾ ਤੋਂ ਇਲਵਾ ਇੰਜੀ: ਵਿਜੇ ਕੁਮਾਰ, ਇੰਜੀ: ਰਜਤ ਸ਼ਰਮਾ, ਇੰਜੀ: ਰਾਜ ਕੁਮਾਰ, ਇੰਜੀ: ਗੁਲਜਾਰ ਸਿੰਘ, ਇੰਜੀ: ਮਨੋਹਰ ਸਿੰਘ, ਇੰਜੀ: ਸੁਮਿਤ ਕੁਮਾਰ ਆਦਿ ਵੀ ਹਾਜਰ ਸਨ।