ਬਟਾਲਾ ਅਖਿਲ ਮਲਹੋਤਰਾ , ਹਰਮੇਸ਼ ਸਿੰਘ
ਬਟਾਲਾ ਦੇ ਟਰੈਫਿਕ ਇੰਚਾਰਜ ਐਸ ਐਚ ਓ ਬਲਕਾਰ ਸਿੰਘ ਵੱਲੋਂ ਅੱਜ ਕਰਵਾਈ ਗਈ ਇੱਕ ਵਿਸ਼ੇਸ਼ ਸਾਈਕਲ ਰੈਲੀ ਜਿਸ ਦੇ ਵਿਚ ਸਕੂਲ ਦੇ ਬੱਚਿਆਂ ਨੂੰ ਸਮਝਾਇਆ ਗਿਆ ਕੇ ਕੋਈ ਵੀ ਵਾਹਨ ਚਲਾਉਂਦੇ ਸਮੇਂ ਸਾਨੂੰ ਆਪਣੇ ਵਾਹਨ ਦੇ ਕਾਗਜ਼ ਪੂਰੇ ਰੱਖਣੇ ਚਾਹੀਦੇ ਹਨ ਅਤੇ ਵਾਹਨ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਦ ਵੀ ਅਸੀਂ ਆਪਣਾ ਵਾਹਨ ਚਲਾਉਂਦੇ ਹਾਂ ਤੇ ਸੜਕ ਦੇ ਉੱਤੇ ਲੱਗੀ ਚਿੱਟੀ ਪੱਟੀ ਦਾ ਧਿਆਨ ਰੱਖ ਕੇ ਚਲਾਉਣਾ ਚਾਹੀਦਾ ਹੈ ਅਤੇ ਦੱਸਿਆ ਗਿਆ ਕਿ ਸਕੂਲ ਦੇ ਬੱਚਿਆਂ ਨੂੰ ਸਕੂਲ ਵਿੱਚ ਅਗਰ ਵਾਹਣ ਲੈ ਕੇ ਆਉਂਦੇ ਹਨ ਤੇ ਉੱਤੇ ਕੋਈ ਵੀ ਤਿੰਨ ਸਵਾਰੀਆਂ ਨਹੀਂ ਭਿਠਾਵੇਂਗਾ ਅਤੇ ਵਾਹਨ ਉਹੀ ਬਚਾ ਲੈ ਕੇ ਆਵੇ ਜਿਸ ਨੇ ਆਪਣਾ ਡਰੈਵਰੀ ਲਸੰਸ ਬਣਿਆ ਹੈ ਅਤੇ ਸਕੂਲ ਦੇ ਬੱਚਿਆਂ ਦੁਆਰਾ ਇੱਕ ਬੋ ਸਾਈਕਲ ਰੈਲੀ ਕੱਢ ਕੇ ਟ੍ਰੈਫਿਕ ਦੇ ਨਿਯਮਾਂ ਨੂੰ ਸਮਝਾਇਆ ਗਿਆ ਇਸ ਮੌਕੇ ਏ ਐਸ ਆਈ ਰਣਜੀਤ ਸਿੰਘ, ਮੁਨਸ਼ੀ ਮਨਜਿੰਦਰ ਸਿੰਘ , ਅਤੇ ਉਹਨਾਂ ਦੇ ਨਾਲ ਟ੍ਰੈਫਿਕ ਇੰਚਾਰਜ ਬਲਕਾਰ ਸਿੰਘ ਮੌਜੂਦ ਸਨ