ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਚੂਹੜਚੱਕ ਵਿਖੇ ਕੀਤਾ ਗਿਆ
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਮਿਤੀ ੨੬: ਜੁਲਾਈ ਤੋਂ ਅਜ ੫ ਅਗਸਤ ਤੱਕ ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਅਤੇ ਸੰਗਤਾਂ ਨੇ ਜਪੁ ਜੀ ਸਾਹਿਬ ਦੀ ਸੰਥਿਆ ਅਤੇ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਲਈ। ਅੱਜ ਗੁਰਮਤਿ ਸਮਾਗਮ ਵਿੱਚ ਭਾਈ ਅਮਰਜੀਤ ਸਿੰਘ ਰਾਗੀ ਜੱਥਾ ਟਾਹਲੀ ਸਾਹਿਬ, ਭਾਈ ਬਟਨਾਮ ਸਿੰਘ ਪ੍ਰਚਾਰਕ, ਢਾਡੀ ਜਥਾ ਗਿਆਨੀ ਸੁਖਰਾਜ ਸਿੰਘ ਰਾਜਾ , ਭਾਈ ਪ੍ਰਿਤਪਾਲ ਸਿੰਘ ਉਦੋਕੇ ਪ੍ਰਚਾਰਕ ਅਤੇ ਦਾਸ ਗੁਰਨਾਮ ਸਿੰਘ ਨੇ ਸਿੱਖ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਇਤਿਹਾਸ ਨਾਲ ਜੋੜਿਆ,੫੦ ਦੇ ਕਰੀਬ ਬਚਿਆਂ ਅਤੇ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।