*ਜੇ. ਈ. ਕੌਂਸਲ ਪਾਵਰਕਾਮ ਨੇ ਗੁਰਦਾਸਪੁਰ ਸਰਕਲ ਗੇਟ ਸਾਹਮਣੇ ਕੀਤੀ ਰੋਸ ਰੈਲੀ ਅਤੇ ਦਿੱਤਾ ਮੰਗ ਪੱਤਰ।*
ਗੁਰਦਾਸਪੁਰ 4 ਨਵੰਬਰ
ਸੂਸ਼ੀਲ ਕੁਮਾਰ ਬਰਨਾਲਾ
ਕੌਸਲ ਆਫ ਜੂਨੀਅਰ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਤੇ ਅੱਜ ਮਿਤੀ 3 ਨਵੰਬਰ 2023 ਨੂੰ ਪੀ. ਐਸ. ਪੀ. ਸੀ. ਐਲ. ਦੇ ਗੁਰਦਾਸਪੁਰ ਸਰਕਲ ਦਫਤਰ ਦੇ ਗੇਟ ਅੱਗੇ ਪਾਵਰ ਜੂਨੀਅਰ ਇੰਜਨੀਅਰ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਨਿਪਟਾਰੇ ਵਿੱਚ ਹੋ ਰਹੀ ਦੇਰੀ ਨੂੰ ਮੁੱਖ ਰਖਦਿਆਂ ਰੋਸ ਰੈਲੀ ਕੀਤੀ ਗਈ।
ਪ੍ਰੈਸ ਨੂੰ ਇਹ ਜਾਣਕਾਰੀ ਇੰਜ: ਜਤਿੰਦਰ ਸ਼ਰਮਾ ਪ੍ਰਧਾਨ ਸਰਕਲ ਗੁਰਦਾਸਪੁਰ ਅਤੇ ਇੰਜੀ: ਵਿਮਲ ਕੁਮਾਰ ਸਕੱਤਰ ਬਾਰਡਰ ਜ਼ੋਨ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ।
ਕੌਂਸਲ ਸਰਕਲ ਪ੍ਰਧਾਨ ਸ਼੍ਰੀ ਜਤਿੰਦਰ ਸ਼ਰਮਾ ਨੇ ਅੱਗੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਵੱਲੋਂ ਪਾਵਰ ਜੂਨੀਅਰ ਇੰਜੀਨੀਅਰ ਨੂੰ ਪੰਜਾਬ ਸਰਕਾਰ ਦੇ ਜੇ. ਈਜ਼ ਦੇ ਪੈਟਰਨ ਤੇ ਪਾਵਰ ਮੁਲਾਜਮਾਂ ਦੇ ਤਨਖਾਹ ਵਾਧੇ ਦੇ ਫਰਕ ਨੂੰ ਬਰਕਰਾਰ ਰੱਖਦੇ 19260/- ਮੁੱਢਲੀ ਤਨਖਾਹ ਅਤੇ ਕਣਵਰਸ਼ੁਨ ਟੇਬਲ ਅੰਦਰ ਵੱਖਰੇ ਗਰੁੱਪ ਵਿੱਚ ਪਲੇਸ ਮੇਂਟ ਦੇਣ ਦੀ ਸਿਫਾਰਸ਼ ਕੀਤੀ ਗਈ ਸੀ। ਪ੍ਰੰਤੂ ਕੇਸ ਜਦੋਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਪਾਸ ਪ੍ਰਵਾਨਗੀ ਹਿੱਤ ਭੇਜਿਆ ਗਿਆ ਤਾਂ ਵਿੱਤ ਵਿਭਾਗ ਵੱਲੋਂ 24-8-22 ਨੂੰ ਪ੍ਰਵਾਨਗੀ ਤਾਂ ਦੇ ਦਿੱਤੀ ਗਈ, ਪਰ ਨਾਲ ਹੀ ਕੁਝ ਬੇ- ਲੋੜੀਆਂ ਸ਼ਰਤਾਂ ਵੀ ਲਗਾ ਦਿੱਤੀਆਂ ਗਈਆਂ ।
ਪੀ. ਐਸ. ਪੀ. ਸੀ. ਐਲ. ਮੈਨਜਮੇਂਟ ਵਲੋਂ ਇਹਨਾਂ ਸ਼ਰਤਾਂ ਨੂੰ ਹਟਾਉਣ ਲਈ ਪੰਜਾਬ ਸਰਕਾਰ ਵਿੱਤ ਵਿਭਾਗ ਨੂੰ ਪੱਤਰ ਲਿਖੇ ਗਏ ਸਨ ਕਿ ਪਾਵਰ ਜੂਨੀਅਰ ਇੰਜਨੀਅਰ 1-12-2011 ਤੋਂ 18250/- ਦੀ ਬਜ਼ਾਏ ਘਟ ਤਨਖਾਹ 17450/- ਰੁਪਏ ਬੇਸਿਕ ਹੀ ਲੇ ਰਹੇ ਹਨ।
ਲੀਡਰਸ਼ਿਪ ਦੇ ਕਹਿਣ ਅਨੁਸਾਰ ਅਗਲੇ ਐਕਸ਼ਨ ਅਨੁਸਾਰ ਮਿਤੀ 10 ਨਵੰਬਰ 2023 ਸਮੁੱਚੀ ਕੇਂਦਰੀ ਵਰਕਿੰਗ ਕਮੇਟੀ ਵਲੋਂ ਪੀ. ਐਸ. ਪੀ. ਸੀ. ਐਲ. ਦੇ ਹੈੱਡ ਕੁਆਰਟਰ ਪਟਿਆਲਾ ਵਿਖੇ ਇਕ ਰੋਜ਼ਾ ਸੰਕੇਤਿਕ ਧਰਨਾ ਅਤੇ 15 ਨਵੰਬਰ ਤੋਂ 24 ਨਵੰਬਰ 2023 ਤੱਕ ਪਾਵਰਕੌਮ ਮੁੱਖ ਦਫਤਰ ਪਟਿਆਲਾ ਸਾਹਮਣੇ ਲੜੀ ਵਾਰ ਭੁੱਖ ਹੜਤਾਲ ਕੀਤੀ ਜਾਵੇਗੀ।
ਇਸ ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਲੀਡਰ ਵਿਨੋਦ ਕੁਮਾਰ ਦੀਨਾਨਗਰ, ਰਣਧੀਰ ਹਾਂਡਾ, ਕੁਲਬੀਰ ਸਿੰਘ ਬਟਾਲਾ, ਸੁਖਦੇਵ ਕਾਲਾ ਨੰਗਲ, ਰਜਤ ਸ਼ਰਮਾ, ਹਿਰਦੇਪਾਲ ਸਿੰਘ ਬਾਜਵਾ,ਭੁਪਿੰਦਰ ਸਿੰਘ ਕਲੇਰ, ਕੰਵਲਜੀਤ ਸਿੰਘ, ਮਨਜੀਤ ਕੁਮਾਰ,ਅਸ਼ੋਕ ਕੁਮਾਰ, ਚੰਦਰ ਮੋਹਨ ਮਹਾਜਨ, ਨਰਿੰਦਰ ਸਿੰਘ ਤੇ ਜਤਿੰਦਰ ਸਿੰਘ ਕਾਦੀਆਂ ਮੰਡਲ, ਸਰਕਲ ਲੀਡਰ ਬਲਦੇਵ ਰਾਜ , ਬਲਵਿੰਦਰ ਸਿੰਘ ਡੇਰਾ ਬਾਬਾ ਨਾਨਕ ਅਤੇ ਸਮੂਹ ਮੈਂਬਰ ਸਰਕਲ ਗੁਰਦਾਸਪੁਰ ਹਾਜ਼ਰ ਸਨ।
ਸਰਕਲ ਕਮੇਟੀ ਮੈਂਬਰਾਂ ਨੇ ਐਸ. ਈ. ਸੰਚਾਲਨ ਹਲਕਾ ਗੁਰਦਾਸਪੁਰ ਜੀ ਨੂੰ ਮੰਗ ਪੱਤਰ ਵੀ ਦਿੱਤਾ ।