ਗਾਉ ਹਤਿਆ ਬੰਦ ਕਰਨ ਤੇ ਰਾਜਨੀਤੀਕ ਪਾਰਟੀ ਨੂੰ ਸਮਾਰਥਨ ਦਿੱਤਾ ਜਾਵੇਗਾ –ਵਿਸ਼ਵ ਹਿੰਦੂ ਪ੍ਰੀਸ਼ਦ ।
8ਮਈ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਲਗਾਤਾਰ ਹਰ ਮੰਗਲਵਾਰ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਸੰਗਤਾਂ ਵਲੋ ਗੋਲ ਮੰਦਰ ਸੰਗਲਪੁਰਾ ਰੋਡ ਗੁਰਦਾਸਪੁਰ ਵਿੱਚ ਕੀਤਾ ਜਾ ਰਿਹਾ ਹੈ ।
ਇਸ ਤੇ ਮੌਕੇ ਇਕ ਸਧਾਰਨ ਬੈਠਕ ਕੀਤੀ ਗਈ ਜਿਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਨੇ ਅਪਣੇ ਵਿਚਾਰ ਵਿੱਚ ਕਿਹਾ ਕੀ ਜਿਹੜੀ ਵੀ ਰਾਜਨੀਤਕ ਪਾਰਟੀ ਗਊ ਹੱਤਿਆ ਤੇ ਪੱਕੀ ਪਾਬੰਦੀ ਲਗਾਏਗੀ ਉਸ ਪਾਰਟੀ ਨੂੰ ਸਾਡੇ ਵਾਲੋ ਸਮਰਥਨ ਦਿੱਤਾ ਜਾਵੇਗਾ । ਇਸ ਗੱਲ ਦੀ ਪ੍ਰਸ਼ੰਸ਼ਾ ਸਾਰੀ ਹੀ ਸੰਗਤ ਨੇ ਕੀਤੀ ਅਤੇ ਗਊ ਹੱਤਿਆ ਤੇ ਪੂਰਨ ਪਾਬੰਦੀ ਲੱਗਾਉਣੀ ਚਾਹੀਦੀ ਹੈ ਅਤੇ ਇਸ ਵਿਚਾਰ ਨਾਲ ਸਾਰੇ ਹੀ ਸਹਿਮਤ ਹਨ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਗਊ ਹੱਤਿਆ ਬੰਦ ਕਰਨ ਦੀ ਜ਼ਿਮੇਵਾਰੀ ਲਵੇਗੀ ਉਸੇ ਹੀ ਪਾਰਟੀ ਨੂੰ ਆਪਣਾ ਕੀਮਤੀ ਵੋਟ ਦਿੱਤਾ ਜਾਵੇਗਾ। ਇਸ ਮੋਕੇ ਜਿਲਾ ਮੰਤਰੀ ਸੁਮਿਤ ਭਾਰਦਵਾਜ ਅਤੇ ਨਰਿੰਦਰ ਸੋਈ ਅਤੇ ਸ਼੍ਰੀ ਕ੍ਰਿਸ਼ਨ ਬਾਮੋਤਰਾ ਸਤਸੰਗ ਪ੍ਰਮੁਖ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।