ਭਗਵੰਤ ਮਾਨ ਦੀ ਸਹਿ ਤੇ ਡੀ.ਪੀ.ਆਰ.ਓ ਦਫਤਰ ਵਲੋਂ ਪੱਤਰਕਾਰਾਂ ਨੂੰ ਪੀਲੇ ਕਾਰਡ ਨਾ ਦੇ ਕੇ ਸਰਕਾਰੀ ਸਹੂਲਤਾਂ ਖੋਹੀਆਂ:ਢੱਡੇ
ਅੰਮਿਰਤਸਰ ,14 ਜੂਨ (ਰਾਜਾ ਕੋਟਲੀ )-ਦੀ ਅੰਮ੍ਰਿਤਸਰ ਪ੍ਰੈਸ ਕਲੱਬ ਅੰਮਿ੍ਤਸਰ ਦੇ ਸਾਬਕਾ ਸੀਨੀਅਰ ਐਗਜੈਕਟਿਵ ਕਮੇਟੀ ਮੈਂਬਰ ਸਤਪਾਲ ਸਿੰਘ ਢੱਡੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੀ.ਪੀ.ਆਰ.ਓ ਦਫਤਰ ਅੰਮ੍ਰਿਤਸਰ ਵਲੋਂ ਪੱਤਰਕਾਰਾਂ ਨੂੰ ਪੀਲੇ ਕਾਰਡ ਮੁਹਾਈਆ ਨਾ ਕਰਕੇ ਭਗਵੰਤ ਮਾਨ ਦੀ ਚਿਮਚਾਗਿਰੀ ਦਾ ਸਬੂਤ ਦਿੱਤਾ ਹੇੈ। ਉਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੱਤਰਕਾਰਾਂ ਦੇ ਪੀਲੇ ਕਾਰਡ ਨਾ ਬਣਾ ਕੇ ਸਰਕਾਰੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਜਿਸ ਦੇ ਵਿਰੋਧ ਵਿੱਚ ਡੀ.ਪੀ.ਆਰ.ਓ ਦਫਤਰ ਅੰਮਿ੍ਤਸਰ ਵਿਖੇ ਧਰਨਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,ਜਿਸ ਦੀ ਤਰੀਖ ਦੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਆਗੂਆ ਵੱਲੋਂ ਵਿਚਾਰਾ ਚੱਲ ਰਹੀਆਂ ਹਨ। ਉਨ੍ਹਾਂਣੇ ਇੱਕ ਸਾਝੇ ਮੱਤੇ ਰਾਹੀ ਇਹ ਵੀਂ ਫੈਸਲਾ ਲਿਆ ਕਿ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਫੇਰੀ ਤੇ ਆਉਣਗੇ ਤਾਂ ਉਨ੍ਹਾਂ ਦਾ ਪੱਤਰਕਾਰਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਭਰਵਾਂ ਵਿਰੋਧ ਕੀਤਾ ਜਾਵੇਗਾ।ਜਿਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਹੋਵੇਗਾ। ਇਸ ਮੌਕੇ ਮਨਿੰਦਰ ਸਿੰਘ ਸੌਖੀ ਮਜੀਠਾ, ਸੁਨੀਲ ਦੇਵਗਨ, ਮਿੱਤਰਪਾਲ ਸਿੰਘ ਭੋਆ, ਦਲਵਿੰਦਰ ਸਿੰਘ ਰੰਧਾਵਾ, ਵਿਨੋਦ ਸ਼ਰਮਾ ਭੀਲੋਵਾਲ, ਰਾਜਬੀਰ ਸਿੰਘ ਚਵਿੰਡਾ ਦੇਵੀ,ਰਜਿੰਦਰ ਸਿੰਘ ਰਾਜ ਕੱਥੂਨੰਗਲ,ਜਗਤਾਰ ਸਿੰਘ ਸਹਿਮੀ,ਮਨਮੋਹਨ ਸਿੰਘ ਢਿੱਲੋ ਜੇੈਤੀਪੁਰ,ਰਣਜੀਤ ਸਿੰਘ ਰਾਜਾ ਕੋਟਲੀ,ਆਰ ਚੰਦੀ, ਕੁਲਵਿੰਦਰ ਸਿੰਘ ਖਿੱਦੋਵਾਲੀ,ਸਰਬਜੀਤ ਸਿੰਘ ਵਡਾਲਾ, ਅਸ਼ਵਨੀ ਸ਼ਰਮਾ, ਜਰਨੈਲ ਸਿੰਘ ਤੱਗੜ,ਜਗਤਾਰ ਸਿੰਘ ਛਿੱਤ ਆਦਿ ਹਾਜ਼ਰ ਸਨ। ਖਬਰ ਨਾਲ ਸਬੰਧਿਤ ਤਸਵੀਰ ਨੰਬਰ 14 ਰਾਜਾ ਕੋਟਲੀ 01 ਏ.ਐਸ.ਆਰ ਕੈਪਸ਼ਨ:ਫਾਈਲ ਫੋਟੋ ਸਤਪਾਲ ਸਿੰਘ ਢੱਡੇ