*ਲੋਕਸਭਾ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਵਲੋ ਵਰਕਰਾਂ ਅਤੇ ਸਪੋਰਟਰਾਂ ਦਾ ਧੰਨਵਾਦ*
*ਜਿਲਾ ਟੀਮ , ਮੰਡਲ ਪ੍ਰਧਾਨ ਅਤੇ ਯੂਵਾ ਮੋਰਚਾ ਅਤੇ ਵਰਕਰਾਂ ਰਹੇ ਮੌਜੂਦ*
ਬਟਾਲਾ 20ਜੂਨ( ਇੰਡੀਆ ਕ੍ਰਾਈਮ ਨਿਊਜ )
(ਸੰਜੀਵ ਮਹਿਤਾ) ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਵਿੱਚ ਜਿਲਾ ਦਫਤਰ ਵਿਖੇ ਇਕ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਲੋਕਸਭਾ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵਿਸੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਤੇ ਲੋਕਸਭਾ ਉਮੀਦਵਾਰ ਦਿਨੇਸ਼ ਬੱਬੂ ਨੇ ਪੱਤਰਕਾਰਾਂ ਨਾਲ ਗਲ ਬਾਤ ਦੌਰਾਨ ਕਿਹਾ ਕਿ ਲਮੇਂ ਸਮੇਂ ਤੋਂ ਲੋਕ ਸਭਾ ਚੋਣਾਂ ਵਾਸਤੇ ਜਿੱਥੇ ਹਰ ਭਾਜਪਾ ਵਰਕਰ ਦਾ ਸਿਰ ਤੋਂ ਪੈਰਾਂ ਤੱਕ ਜ਼ੋਰ ਲੱਗਾ ਹੋਇਆ ਸੀ ਤੇ ਸਾਰੀ ਟੀਮ ਨੇ ਭਾਜਪਾ ਨੂੰ ਜਿਤਾਉਣ ਲਈ ਸਖਤ ਮਿਹਨਤ ਕੀਤੀ ਓਥੇ ਹੀ ਹਰ ਰਾਸ਼ਟਰੀ ਹਿਤ ਅਤੇ ਦੇਸ਼ ਪ੍ਰੇਮੀਆਂ ਵਲੋ ਵੀ ਪਾਰਟੀ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਜਿਸ ਵਿਚ ਜਿਲਾ ਗੁਰਦਾਸਪੁਰ ਤੋ ਪਾਰਟੀ 2,81,182 ਦੇ ਕਰੀਬ ਵੋਟਾਂ ਪ੍ਰਾਪਤ ਕਰ ਦੂਸਰੇ ਨੰਬਰ ਤੇ ਰਹੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਦੀ ਪਰਚੀ ਵੋਟਰ ਹੱਥ ਹੁੰਦੀ ਹੈ ਜਿਸ ਦੇ ਇਸਤੇਮਾਲ ਨਾਲ ਉਹਦੀ ਪਸੰਦ ਦੇ ਉਮੀਦਵਾਰ ਨੂੰ ਰਾਜ ਪ੍ਰਬੰਧ ਵਿਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ। ਲੋਕਸਭਾ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟਰ ਨੂੰ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਚੁਣਨ ਦਾ ਹੱਕ ਹੁੰਦਾ ਹੈ ।ਅੱਜ ਵੋਟਰਾਂ ਨੇ ਆਪਣੀ ਪਸੰਦ ਦਾ ਇਜ਼ਹਾਰ ਕਰਦਿਆਂ ਹੋਇਆਂ ਉਮੀਦਵਾਰਾਂ ਨੂੰ ਅਗਲੇ 5 ਸਾਲ ਲਈ ਮੌਕਾ ਦਿੱਤਾ ਹੈ ਜਿਸਦੇ ਵਿਚ ਸਮੁੱਚੇ ਦੇਸ਼ ਵਿਚ 10 ਸਾਲ ਦੀ ਸਰਕਾਰ ਤੋ ਬਾਅਦ ਵੀ ਵਖੋ ਵੱਖ ਸੂਬਿਆਂ ਵਿਚ ਭਾਜਪਾ ਨੂੰ ਵੋਟਰਾਂ ਦਾ ਪਿਆਰ ਮਿਲਿਆ ਹੈ ।ਦਿਨੇਸ਼ ਬੱਬੂ ਨੇ ਕਿਹਾ ਕਿ ਪਾਰਟੀ ਅਤੇ ਪਾਰਟੀ ਵਰਕਰਾਂ ਵਲੋ ਸਖਤ ਮਿਹਨਤ ਕੀਤੀ ਜਿਸ ਸਦਕਾ ਭਾਜਪਾ ਨੂੰ ਇਤਿਹਾਸਿਕ ਸ਼ਹਿਰ ਬਟਾਲਾ ਦੇ ਲਗਭਗ ਸ਼ਹਿਰੀ ਬੂਥਾਂ ਵਿਚ ਲੋਕਾਂ ਨੇ ਫ਼ਤਵਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਅਤੇ ਸਪੋਰਟਰਾਂ ਦਾ ਧੰਨਵਾਦੀ ਹਾਂ। ਇਸ ਮੌਕੇ ਤੇ ਭਾਜਪਾ ਦੀ ਜਿਲਾ ਟੀਮ , ਮੰਡਲ ਪ੍ਰਧਾਨ ਅਤੇ ਵਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਿਰ ਸਨ।*