ਥਾਣਾ ਕੱਥੂਨੰਗਲ ਵੱਲੋ 12 ਗ੍ਰਾਮ ਹੈਰੋਇੰਨ ਸਮੇਤ ਦੋ ਕਾਬੂ
ਮਜੀਠਾ 07ਜੁਲਾਈ(ਰਾਜਾ ਕੋਟਲੀ)-
ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ,ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਚਲਾਈ ਸਪੈਸ਼ਲ ਮੁਹਿੰਮ ਜਿਸ ਤਹਿਤ ਹੁਕਮਾ ਦੀ ਪਾਲਣਾ ਕਰਦੇ ਹੋਏ ਡੀ.ਐਸ.ਪੀ ਮਜੀਠਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਯਾਦਵਿੰਦਰ ਸਿੰਘ ਥਾਣਾ ਕੱਥੂਨੰਗਲ ਵਲੋ ਗੁਪਤ ਸੂਚਨਾ ਤੇ ਅਕਾਸ਼ਦੀਪ ਸਿੰਘ ਉਰਫ ਘੁਦੂ ਪੁੱਤਰ ਕਸ਼ਮੀਰ ਸਿੰਘ ਨੂੰ 07 ਗ੍ਰਾਮ ਹੈਰੋਇਨ ਅਤੇ ਮਨਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਸਪਾਲ ਸਿੰਘ ਵਾਸੀਆਨ ਪਿੰਡ ਮੀਆਂ ਪੰਧੇਰ, 05 ਗ੍ਰਾਮ ਹੈਰੋਇਨ ਕੁੱਲ 12 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਪੁਲਿਸ ਦੇ ਬੁਲਾਰੇ ਜਾਣਕਾਰੀ ਦਿੰਦਿਆ ਦੱਸਿਆ ਉਕਤ ਦੋਸ਼ੀਆ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਮੌਕੇ ਚੌਕੀ ਇੰਚਾਰਜ ਚਵਿੰਡਾ ਦੇਵੀ ਏ,ਐਸ,ਆਈ ਅਮਨਜੀਤ ਸਿੰਘ, ਏ.ਐੱਸ.ਆਈ ਅਜੀਤ ਸਿੰਘ,ਸਬ ਇੰਸਪੈਕਟਰ ਮਨਜੀਤ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।