ਅਸੀਂ ਸਾਰੇ ਰਲ ਮਿਲ ਕੇ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸਾਸਨ ਦਾ ਸਹਿਯੋਗ ਕਰੀਏ — ਮਾਸਟਰ ਦਵਿੰਦਰ ਕੁਮਾਰ
ਨੌਜਵਾਨਾਂ ਨੂੰ ਧਾਰਮਿਕ ਵਿਚਾਰਾਂ ਅਤੇ ਖੇਡਾਂ ਵਲ ਉਤਸ਼ਾਹਿਤ ਕਰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ।
ਸੁਸ਼ੀਲ ਬਰਨਾਲਾ ਗੁਰਦਾਸਪੁਰ
ਪੰਜਾਬ ਦੀ ਨੌਜਵਾਨੀ ਨੂੰ ਧਾਰਮਿਕ ਵਿਚਾਰਾਂ ਅਤੇ ਖੇਡਾਂ ਰਾਹੀਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੁਰ ਕੀਤਾ ਜਾ ਸਕਦਾ ਹੈ ।ਕਿਉਂਕਿ ਕੀ ਖੇਡਾਂ ਬੱਚਿਆ ਅਤੇ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਕ ਤੌਰ ਤੇ ਸਰਬ ਪੱਖੀ ਵਿਕਾਸ ਕਰਦੀਆਂ ਹਨ ।ਅਤੇ ਧਾਰਮਿਕ ਵਿਚਾਰਾਂ ਨਾਲ ਨੌਜਵਾਨਾਂ ਦੇ ਹਿਰਦੇ ਪਰਿਵਰਤਨ ਹੁੰਦਾ ਹੈ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਸਾਧੁਚਕ ਸਕੂਲ ਦੇ ਮਾਸਟਰ ਦਵਿੰਦਰ ਕੁਮਾਰ ਦੇ ਪੱਤਰਕਾਰ ਨਾਲ ਗਲਬਾਤ ਕਰਦਿਆਂ ਕੀਤਾ ਮਾਸਟਰ ਜੀ ਨੇ ਅੱਗੇ ਦੱਸਿਆ ਕੀ ਮੌਜੂਦਾ ਸਮੇਂ ਵਿਚ ਵਿੱਚ ਖੇਡਾਂ ਅਤੇ ਖਿਡਾਰੀਆ ਦਾ ਹੋਰ ਪ੍ਰਫੁੱਲਿਤ ਹੋਣਾ ਬੇਹੱਦ ਜਰੂਰੀ ਹੈ ਕਿਉਂਕਿ ਖੇਡ ਬੱਚਿਆ ਤੇ ਨੋਜਵਾਨ ਅੰਦਰ ਅਨੁਸ਼ਾਸਨ ਵਿੱਚ ਰਹਿਣ ਦੀ ਭਾਵਨਾ ਪੈਦਾ ਕਰਦੀਆਂ ਹਨ ।ਅਤੇ ਧਾਰਮਿਕ ਵਿਚਾਰਾਂ ਨਾਲ ਨੌਜਵਾਨਾਂ ਅਤੇ ਬੱਚਿਆ ਦਾ ਹਿਰਦੇ ਵਿਚ ਪਰਿਵਰਤਨ ਹੁੰਦਾ ਹੈ ।ਨਸ਼ਾ ਸਮਾਜ ਲਈ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ। ਇਸ ਇਸ ਲਈ ਨਸ਼ੇ ਨੂੰ ਖਤਮ ਕਰਨ ਦੇ ਲਈ ਸਾਨੂੰ ਸਾਂਝੇ ਤੌਰ ਤੇ ਉਪਰਾਲੇ ਕਰਨੇ ਪੈਣਗੇ ।ਉਹਨਾ ਅੱਗੇ ਬੋਲਦੇ ਹੋਏ ਦੱਸਿਆ ਕੀ ਹਰ ਆਮ ਅਤੇ ਖਾਸ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਸਮਾਂ ਹੈ ।ਕੀ ਅਸੀਂ ਸਾਰੇ ਰਲ ਮਿਲ ਕੇ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸਾਸਨ ਦਾ ਸਹਿਯੋਗ ਕਰੀਏ ਤਾ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਨਸ਼ਾ ਮੁਕਤ ਬਣਾ ਸਕੇ ਸਾਡੇ ਸਭ ਦਾ ਫਰਜ਼ ਬਣਦਾ ਹੈ ।ਕੀ ਅਸੀਂ ਆਪਣੇ ਆਪਣੇ ਤੌਰ ਤੇ ਖੇਡਾਂ ਦੇ ਪਿੰਡਾ ਤੇ ਸਹਿਰਾਂ ਵਿੱਚ ਟੂਰਨਾਮੈਂਟ ਸੁਰੂ ਕਰਵਾਈਏ ਜਿਸ ਨਾਲ ਨੌਜਵਾਨਾਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਲ ਉਤਸ਼ਾਹਿਤ ਕੀਤਾ ਜਾ ਸਕੇ ।