ਬਟਾਲਾ(ਸੰਜੀਵ ਮਹਿਤਾ ਸੁਨੀਲ ਚੰਗਾ)
ਅੱਜ ਸ਼ਿਵ ਸੈਨਾ ਸਮਾਜਵਾਦੀ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦਾਸਪੁਰ ਵਿਖੇ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਸੁਮਿਤ ਕੁਮਾਰ ਨੇ ਕੀਤੀ ਇਸ ਮੀਟਿੰਗ ਵਿੱਚ ਰਾਸ਼ਟਰੀ ਉਪ ਪ੍ਰਧਾਨ ਕਪਿਲ ਮਹਾਜਨ ਅਤੇ ਪੰਜਾਬ ਪ੍ਰਧਾਨ ਰਜੀਵ ਮਹਾਜਨ ਵਿਸ਼ੇਸ਼ ਤੋਰ ਤੇ ਪਹੁੰਚੇ ਉਨਾ ਦੇ ਨਾਲ ਪ੍ਰਦੀਪ ਕੁਮਾਰ ਸ਼ਰਮਾ,ਹਰਦੀਪ ਵੀ ਪੁਹੰਚੇ ਇਸ ਮੀਟਿੰਗ ਵਿੱਚ ਪੁਹੰਚੇ ਕਪਿਲ ਮਹਾਜਨ ਅਤੇ ਪੰਜਾਬ ਪ੍ਰਧਾਨ ਰਜੀਵ ਮਹਾਜਨ ਨੇ ਕੁਲਦੀਪ ਕੁਮਾਰ ਸ਼ਰਮਾ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ,ਰਜੀਵ ਮਹਾਜਨ ਨੇ ਕਿਹਾ ਕਿ ਪੰਜਾਬ ਵਿਚ ਨੋਜਵਾਨਾ ਨੂੰ ਪਾਰਟੀ ਦੀ ਵਿਚਾਰ ਧਾਰਾ ਨਾਲ ਜੋੜ ਕੇ ਹਰ ਸ਼ਹਿਰ ਤੇ ਜਿਲੇ ਵਿੱਚ ਪਾਰਟੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਉਨਾ ਕਿਹਾ ਕਿ ਸ਼ਿਵ ਸੈਨਾ ਸਮਾਜਵਾਦੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋ ਨਸ਼ਾ ਖਤਮ ਕਰਨ ਲਈ ਹਮੇਸ਼ਾ ਪਰਯਤਨਸ਼ੀਲ ਰਹੇਗੀ ਤੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਕਰਕੇ ਉਨਾਂ ਨੂੰ ਜੇਲਾਂ ਅੰਦਰ ਪੁਚਾਉਣ ਵਿੱਚ ਸਹਿਯੋਗ ਦੇਵੇਗੀ ਇਸ ਲਈ ਭਾਵੇ ਸ਼ਿਵ ਸੈਨਿਕਾਂ ਨੂੰ ਕੋਈ ਵੀ ਕੁਰਬਾਨੀ ਕਿਉ ਨਾ ਦੇਣੀ ਪਵੀ।