ਬਟਾਲਾ (ਸੰਜੀਵ ਮਹਿਤਾ)
ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਰਜੀਵ ਮਹਾਜਨ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦਿਆ ਸਰਕਾਰ ਅਤੇ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਇਸ ਸਮੇ ਪੰਜਾਬ ਵਿੱਚ ਕਾਨੂੰਨ ਦਾ ਡਰ ਸ਼ਾਇਦ ਕਿਸੇ ਵੀ ਸ਼ਰਾਰਤੀ ਤੱਤਾਂ ਨੂੰ ਨਹੀ ਰਿਹਾ ਉਹ ਧੜੱਲੇ ਨਾਲ ਪੰਜਾਬ ਅੰਦਰ ਸ਼ਰੇਆਮ ਵਾਰਦਾਤਾਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਠੇਂਗਾ ਦਿਖਾ ਰਹੇ ਹਨ ਪੰਜਾਬ ਵਿੱਚ ਹਰ ਰੋਜ ਕਤਲ,ਲੁੱਟ ਖੋਹ,ਸਨੈਚਿੰਗ, ਲੜਾਈ ਝਗੜੇ ਅਤ ਕਤਲ ਦੀਆਂ ਵਾਰਦਾਤਾਂ ਆਮ ਗੱਲ ਹੋ ਗਈ ਹੈ ਬਟਾਲਾ ਸ਼ਹਿਰ ਵਿੱਚ ਤਾਂ ਇਹ ਸਮਾਜ ਵਿਰੋਧੀ ਅਨਸਰ ਇਸ ਤਰਾ ਸਰਗਰਮ ਹਨ ਜਿਵੇ ਇੱਥੇ ਕਾਨੂੰਨ ਨਾ ਦੀ ਕੋਈ ਚੀਜ ਨਾ ਹੋਵੇ ਪੁਲਿਸ ਪ੍ਰਸ਼ਾਸਨ ਦਾ ਉਨਾਂ ਨੂੰ ਕੋਈ ਡਰ ਨਾ ਹੋਵੇ ਹਰ ਰੋਜ ਇੱਥੇ ਲੜਾਈ ਝਗੜੇ, ਲੁੱਟਾਂ ਖੋਹਾਂ,ਸਨੈਚਿੰਗ, ਕਤਲ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ
ਇਹ ਅਨਸਰ ਕੋਈ ਵੀ ਅਪਰਾਧ ਕਰਨ ਤੋ ਡਰਦੇ ਹੀ ਨਹੀ ,ਇਹ ਸ਼ਰੇਆਮ ਭਰੇ ਬਾਜ਼ਾਰ ਵਿੱਚ ਵਾਰਦਾਤ ਕਰਕੇ ਨਿਕਲ ਜਾਂਦੇ ਹਨ ਸ਼ਹਿਰ ਵਿੱਚ ਲਗੇ ਪੁਲਸ ਦੇ ਨਾਕੇ ਤੇ ਮੁਸਤੈਦ ਸਾਡੇ ਪੰਜਾਬ ਪੁਲਿਸ ਦੇ ਜਵਾਨ ਕੀ ਕਰਦੇ ਹਨ ਮੈ ਐਸ.ਪੀ.ਸਾਹਿਬ ਬਟਾਲਾ ਤੋ ਮੰਗ ਕਰਦਾ ਹਾਂ ਕਿ ਪੀ. ਸੀ.ਆਰ. ਦੀ ਗਸ਼ਤ ਵਧਾਈ ਜਾਵੇ ਅਤੇ ਨਾਕਿਆਂ ਤੇ ਤੈਨਾਤ ਜਵਾਨਾਂ ਨੂੰ ਮੁਸਤੈਦ ਰਹਿਣ ਦੇ ਹੁਕਮ ਜਾਰੀ ਕੀਤੇ ਜਾਣ ਪੰਜਾਬ ਅਤੇ ਬਟਾਲਾ ਵਾਸੀਆਂ ਨੂੰ ਤੁਹਾਡੇ ਤੋ ਹੀ ਉਮੀਦਾਂ ਹਨ ਕਿ ਤੁਸੀ ਉਨਾਂ ਦੇ ਜਾਣ ਮਾਲ ਦੀ ਰੱਖਿਆ ਕਰ ਸਕਦੇ ਹੋ ਕਿਰਪਾ ਇੰਨਾਂ ਸਮਾਜ ਵਿਰੋਧੀ ਤਤਵਾਂ ਨੂੰ ਨਕੇਲ ਪਾਉਣ ਲਈ ਸਖਤ ਕਦਮ ਉਠਾਏ ਜਾਣ ਤਾਂ ਜੋ ਲੋਕ ਨਿਡਰਤਾ ਨਾਲ ਪੰਜਾਬ ਅਤੇ ਸ਼ਹਿਰ ਵਿੱਚ ਬੇਖੌਫ ਵਿਚਰ ਸਕਨ।