ਬਟਾਲਾ(ਸੰਜੀਵ ਮਹਿਤਾ)
ਅੱਜ ਸ਼ਿਵ ਸੈਨਾ ਸਮਾਜਵਾਦੀ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ ਜਿਸ ਦੀ ਪ੍ਰਧਾਨਗੀ ਰਾਸ਼ਟਰੀ ਪ੍ਰਭਾਰੀ ਸ਼੍ਰੀ ਰਜੀਵ ਮਹਾਜਨ ਨੇ ਕੀਤੀ ਇਸ ਮੀਟਿੰਗ ਵਿੱਚ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ੳਮ ਪ੍ਰਕਾਸ਼ ਸ਼ਰਮਾ,ਰਾਸ਼ਟਰੀ ਉਪ ਪ੍ਰਧਾਨ ਕਪਿਲ ਮਹਾਜਨ ਅਤੇ ਵਿਸ਼ਾਲ ਸ਼ਰਮਾ ਸ਼ਾਮਲ ਹੋਏ, ਰਾਸ਼ਟਰੀ ਪ੍ਰਭਾਰੀ ਰਜੀਵ ਮਹਾਜਨ ਨੇ ਦੱਸਿਆ ਕਿ ਪਿਛਲੇ ਦਿਨੀ ਲੁਧਿਆਣਾ ਵਿੱਚ ਸ਼ਿਵ ਸੈਨਾ ਨੇਤਾ ਯੋਗੇਸ਼ ਬਖਸ਼ੀ ਦੇ ਘਰ ਤੇ ਪੈਟਰੋਲ ਬੰਬ ਨਾਲ ਕੀਤਾ ਗਿਆ ਹਮਲਾ ਇੱਕ ਸੋਚੀ ਸਮਝੀ ਸਾਜਿਸ਼ ਹੈ ਤੇ ਬਹੁਤ ਹੀ ਨਿੰਦਣਯੋਗ ਹੈ ਉਨਾਂ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦਿਨ ਬਦਤਰ ਹੁੰਦੀ ਜਾ ਰਹੀ ਹੈ ਕਾਨੂੰਨ ਜਾਂ ਪੁਲਸ ਦਾ ਕਿਸੇ ਨੂੰ ਕੋਈ ਡਰ ਭੈਅ ਹੀ ਨਹੀ ਰਿਹਾ ਤੇ ਪੁਲਸ ਪ੍ਰਸ਼ਾਸਨ ਇਸ ਤੇ ਗੰਭੀਰ ਨਜਰ ਹੀ ਨਹੀ ਆ ਰਿਹਾ ਕਿਉਕਿ ਇਹ ਸਾਰੇ ਜਾਨ ਲੇਵਾ ਹਮਲੇ ਹਿੰਦੂ ਨੇਤਾਵਾਂ ਅਤੇ ਸ਼ਿਵ ਸੈਨਿਕਾਂ ਨੂੰ ਹੀ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਹਨ ਤਾਂ ਕੀ ਪੰਜਾਬ ਦੇ ਮਾਹੌਲ ਨੂੰ ਹੋਰ ਬਦਤਰ ਬਣਾਇਆ ਜਾਵੇ ਕੁਝ ਆਤੰਕਵਾਦ ਦੀ ਸੋਚ ਰੱਖਣ ਵਾਲੇ ਅਨਸਰ ਹਿੰਦੂ ਨੇਤਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੰਜਾਬ ਵਿੱਚ ਇਸ ਵੇਲੇ ਸਰਗਰਮ ਹਨ ਤਾਂ ਕਿ ਕਿਸੇ ਵੀ ਹਿੰਦੂ ਨੇਤਾ ਜਾਂ ਸ਼ਿਵ ਸੈਨਾ ਨੇਤਾ ਦਾ ਨੁਕਸਾਨ ਕਰਕੇ ਪੰਜਾਬ ਵਿੱਚ ਸ਼ਾਂਤ ਬੈਠੈ ਹਿੰਦੂਆਂ ਨੂੰ ਭੜਕਾਇਆ ਜਾਵੇ ਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਕੇ ਇਹ ਲੈਕ ਆਪਣੇ ਪਿਛੇ ਬੈਠੈ ਆਕਾਵਾਂ ਨੂੰ ਖੁਸ਼ ਕਰ ਸਕਣ ,ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਇੰਨਾਂ ਦੇ ਮਨਸੂਬਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸ਼ਿਵ ਸੈਨਾ ਨੇਤਾਵਾਂ ਦੀ ਸੁਰੱਖਿਆ ਨੂੰ ਵਾਪਸ ਨਾ ਲੈ ਕੇ ਹੋਰ ਮਜਬੂਤ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਦੀ ਵੀ ਜਾਣ ਅੰਜਾਈ ਨਾ ਜਾਵੇ ਤੇ ਕਿਸੇ ਵੀ ਅਣਸੁਖਾਵੀ ਘਟਨਾ ਤੋ ਬਚਨ ਲਈ ਹਿੰਦੂ ਨੇਤਾਵਾਂ ਅਤੇ ਸ਼ਿਵ ਸੈਨਾ ਨੇਤਾਵਾਂ ਜਿੰਨਾ ਤੇ ਜਾਨ ਲੇਵਾ ਹਮਲੇ ਹੋ ਚੁੱਕੇ ਹਨ ਜਾਂ ਹੋਣ ਦੀ ਸੰਭਾਵਨਾ ਹੈ ਉਨਾਂ ਦੀ ਸੁਰੱਖਿਆ ਨੂੰ ਵਾਪਸ ਲੈਣ ਦੀ ਜਗਾ ਹੋਰ ਮਜਬੂਤ ਤੇ ਯਕੀਨੀ ਬਣਾਇਆ ਜਾਵੇ ਤਾਂ ਜੋ ਕੀਮਤੀ ਜਾਨਾਂ ਦੇ ਨਾਲ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਆਤੰਕਵਾਦੀਆ ਦੇ ਮਨਸੂਬਿਆ ਨੂੰ ਨਾਕਾਮ ਕੀਤਾ ਜਾ ਸਕੇ।