ਬਟਾਲਾ (ਸੁਨੀਲ ਚੰਗਾ ਸੰਜੀਵ ਮਹਿਤਾ)
6,7,8 ਦਸੰਬਰ 2024 ਨੂੰ ਬਟਾਲਾ ਵਿੱਖੇ ਸਤਿਗੁਰੂ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ 71 ਵੇਂ ਜਨਮ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਨਾਨਕ ਧਾਮ ਬਾਈਪਾਸ ਬਟਾਲਾ ਵਿੱਖੇ ਬੜੇ ਹੀ ਉੱਚੇ ਪੱਧਰ ਤੇ ਸਮਾਗਮ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਸੰਗਤ ਆ ਰਹੀ ਹੈ ਦੂਰ ਦੂਰ ਤੋਂ ਆਈ ਸੰਗਤ ਦੇ ਰਹਿਣ ਦੇ ਵਾਸਤੇ ਸੱਚਖੰਡ ਨਾਨਕ ਧਾਮ ਪ੍ਰਬੰਧਕ ਕਮੇਟੀ ਦੇ ਵੱਲੋ ਬੜੇ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ ਤਿੰਨ ਦਿਨ ਦੇ ਸਮਾਗਮ ਦੇ ਵਿਚ ਸਾਧ ਸੰਗਤ ਲਈ ਲੰਗਰ ਪ੍ਰਸ਼ਾਦ ਦਾ ਦਿਨ ਰਾਤ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਗਮ ਦੇ ਵਿਚ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਦੁਆਰਾ ਸਤਿਗੁਰੂ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਸੰਗਤ ਉਪਰ ਚਾਨਣਾ ਪਾਇਆ ਜਾਵੇਗਾ।ਅਤੇ ਉਸ ਉਪਰ ਚੱਲਣ ਲਈ ਸਾਧ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇਗਾ। ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਅਕਸਰ ਆਪਣੇ ਸਤਸੰਗ ਰਾਹੀਂ ਸੰਗਤ ਨੂੰ ਸੱਚ, ਸੰਤੁਸ਼ਟੀ, ਪਰਮਾਤਮਾ ਦਾ ਨਾਮ ਜੱਪਣਾ ਅਤੇ ਸੇਵਾ ਕਰਨ ਲਈ ਕਹਿੰਦੇ ਹਨ।
ਮਿੱਤੀ 08-12-2024 ਨੂੰ ਸੰਤ ਸੰਮੇਲਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਦੇਸ਼ ਦੀਆ ਵੱਖ ਵੱਖ ਥਾਵਾਂ ਤੋਂ ਉੱਚ ਪਦ ਤੇ ਆਸੀਨ ਹੋਏ ਸੰਤ ਮਹਾਂਪੁਰਖ ਸਮਾਗਮ ਵਿਚ ਸ਼ਾਮਿਲ ਹੋਣ ਆ ਰਹੇ ਹਨ।
ਗੁਰੂ ਮਹਾਰਾਜ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਦੇ ਕਹੇ ਅਨੁਸਾਰ ਜੌ ਵੀ ਸਾਧ ਸੰਗਤ ਇਸ ਤਿੰਨ ਦਿਨ ਦੇ ਸਮਾਗਮ ਵਿਚ ਆਪਣੀ ਹਾਜ਼ਰੀ ਭਰ ਕੇ ਤਨ ਮਨ ਤੋਂ ਸੇਵਾ ਕਰੇਗਾ। ਪਾਰਬ੍ਰਹਮ ਪਰਮਾਤਮਾ ਦੀ ਉਹਨਾਂ ਤੇ ਬੜੀ ਰਹਿਮਤ ਕਿਰਪਾ ਹੋਵੇਗੀ। ਅਤੇ ਉਹ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨਗੇ। ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਇਸ ਸਮਾਗਮ ਵਿਚ ਪਰਮਾਤਮਾ ਦਾ ਨਾਮ ਜਪਾਉਣ ਦਾ ਅਬਿਆਸ ਕਰਵਾਉਣਗੇ ਅਤੇ ਸਾਧ ਸੰਗਤ ਨੂੰ ਲੋਕ ਭਲਾਈ ਦਾ ਸੰਦੇਸ਼ ਦੇਵਣਗੇ। ਇਸ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲੋਕ ਭਲਾਈ ਦੇ ਕੰਮ ਵੀ ਕੀਤੇ ਜਾਵਣਗੇ ਜਿਵੇਂ ਕਿ ਫ੍ਰੀ ਆਯੁਰਵੈਦਿਕ ਮੈਡੀਕਲ ਚੈੱਕਅਪ, ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡਣਾ ਅਤੇ ਰਾਸ਼ਨ ਆਦਿ ਵੰਡਣਾ।
ਸਮਾਗਮ ਵਿੱਚ ਸਾਧ ਸੰਗਤ ਦੀ ਸੇਵਾ ਦੇ ਲਈ ਸੱਚਖੰਡ ਨਾਨਕ ਧਾਮ ਦੀ ਸਾਰੀ ਪ੍ਰਬੰਧਕ ਕਮੇਟੀ ਅਤੇ ਬਾਬਾ ਜੀ ਸਾਹਿਬਾਨ ਬੜੇ ਹੀ ਉਤਸਾਹ ਨਾਲ ਲੱਗੇ ਹੋਏ ਹਨ।