ਮੋਦੀ ਹਰ ਵਰਗ ਵਿੱਚ ਹਰਮਨ ਪਿਆਰੇ ਨੇਤਾ ਵਜੋਂ ਉਭਰੇ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ)
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਜੋ ਕੰਮ ਵਿਰੋਧੀ ਸਿਆਸੀ ਪਾਰਟੀਆਂ ਵਾਲੇ ਲੰਬਾ ਸਮਾਂ ਦੇਸ ਦੀ ਸੱਤਾ ਤੇ ਕਾਬਜ ਰਹਿ ਕੇ ਨਹੀਂ ਕਰ ਸਕੇ ਮੋਦੀ ਨੇ ਪ੍ਰਧਾਨ ਮੰਤਰੀ ਬਣ ਕਿ ਕਰ ਵਿਖਾਏ ਹਨ ਇਸ ਲਈ ਮੋਦੀ ਹਰ ਵਰਗ ਦੇ ਲੋਕਾਂ ਵਿੱਚ ਹਰਮਨ ਪਿਆਰੇ ਨੇਤਾ ਜੋ ਉਭਰੇ ਹਨ।
ਉਹਨਾਂ ਕਿਹਾ ਕਿ ਮੋਦੀ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ ਉਹਨਾਂ ਨੇ ਦੇਸ਼ ਹਿੱਤ ਵਿੱਚ ਅਤੇ ਦੇਸ਼ ਵਾਸੀਆਂ ਦੇ ਕਲਿਆਣ ਲਈ ਅਨੇਕਾਂ ਕੰਮ ਕੀਤੇ ਹਨ । ਜੋ ਕੰਮ ਦਹਾਕਿਆਂ ਤੋਂ ਕੋਈ ਵੀ ਸਰਕਾਰ ਨਹੀਂ ਸੀ ਕਰ ਸਕੀ ਅਤੇ ਆਪਣੀਆਂ ਵੋਟਾਂ ਖੁਸਣ ਦੇ ਡਰ ਕਰਕੇ ਇਹਨਾਂ ਕੰਮਾਂ ਨੂੰ ਅਸੰਭਵ ਸਮਝਿਆ ਜਾ ਰਿਹਾ ਸੀ ਉਹ ਕੰਮ ਵੀ ਮੋਦੀ ਨੇ ਕਰਕੇ ਦੱਸ ਦਿੱਤਾ ਹੈ ਕਿ ਕੋਈ ਵੀ ਕੰਮ ਜੇਕਰ ਸਾਫ ਨੀਅਤ ਨਾਲ ਕਰਨਾ ਚਾਹੋ ਤਾਂ ਅਸੰਭਵ ਨਹੀਂ ਹੁੰਦਾ।
ਗਿੱਲ ਨੇ ਕਿਹਾ ਕਿ ਮੋਦੀ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਨੂੰ ਇੱਕ ਸੂਤਰ ਵਿੱਚ ਪਰੋਇਆ। ਭਾਵੇਂ ਕਿ ਇਸ ਕੰਮ ਲਈ ਮੋਦੀ ਨੂੰ ਵਿਰੋਧੀਆਂ ਸਮੇਤ ਹੋਰ ਵੀ ਕਈ ਕੱਟੜ ਪੰਥੀਆਂ ਦੀਆਂ ਧਮਕੀਆਂ ਅਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਤਿੰਨ ਤਲਾਕ ਵਰਗੇ ਅਹਿਮ ਮੁੱਦੇ ਨੂੰ ਵੀ ਮੋਦੀ ਨੇ ਬਿਨਾਂ ਵਿਰੋਧ ਤੋਂ ਹੀ ਇਸ ਤਰ੍ਹਾਂ ਹੱਲ ਕਰ ਦਿੱਤਾ ਕਿ ਮੁਸਲਮਾਨ ਔਰਤਾਂ ਵੀ ਮੋਦੀ ਦੇ ਗੁਣ ਗਾਉਣ ਲਈ ਮਜਬੂਰ ਹੋ ਗਈਆਂ।
ਉਹਨਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਜੋ ਕਈ ਦਹਾਕਿਆਂ ਤੋਂ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਹੱਲ ਨਹੀਂ ਕਰ ਪਾ ਰਹੇ ਸਨ ਉਹ ਮੋਦੀ ਨੇ ਬੜੇ ਹੀ ਸ਼ਾਂਤੀ ਪੂਰਵਕ ਢੰਗ ਨਾਲ ਬਿਨਾਂ ਖੂਨ ਖਰਾਬੇ ਤੋਂ ਹੱਲ ਕਰ ਵਿਖਾਇਆ ਅਤੇ ਅਯੋਧਿਆ ਵਿਖੇ ਇੱਕ ਵਿਸ਼ਾਲ ਤੇ ਬਹੁਤ ਹੀ ਖੂਬਸੂਰਤ ਰਾਮ ਮੰਦਰ ਦੀ ਉਸਾਰੀ ਕਰਕੇ ਸਾਰੇ ਸਨਾਤਨ ਪ੍ਰੇਮੀਆਂ ਨੂੰ ਤੋਹਫਾ ਦੇ ਕੇ ਦਰਸਾ ਦਿੱਤਾ ਕਿ ਉਹ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰਾਂ ਸਮਰੱਥ ਹਨ।
ਓਹਨਾ ਕਿਹਾ ਕਿ ਹੁਣ ਜਿਸ ਤਰ੍ਹਾਂ ਵਕਫ ਬੋਰਡ ਦੀ ਜਮੀਨ ਨੂੰ ਬਚਾਉਂਣ ਲਈ ਬਿੱਲ ਲਿਆਂਦਾ ਜਾ ਰਿਹਾ ਹੈ ਓਸ ਨਾਲ ਵਕਫ ਬੋਰਡ ਦੀ ਜਮੀਨ ਤੇ ਕੀਤੇ ਨਾਜਾਇਜ਼ ਕਬਜਿਆਂ ਨੂੰ ਹਟਾ ਕੇ ਦੇਸ ਦੀ ਆਰਥਿਕਤਾ ਨੂੰ ਬਲ ਮਿਲੇਗਾ।