ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੀਆਂ ਤਿੰਨੇ ਸੈਨਾਵਾ ਤੇ ਮਾਣ ਜਿਨਾਂ ਦੀ ਬਦੌਲਤ ਅਸੀਂ ਘਰਾਂ ਚ ਸੁਰੱਖਿਅਤ ਹਾਂ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ)
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੀਆਂ ਤਿੰਨਾਂ ਸੈਨਾਵਾਂ ਤੇ ਮਾਣ ਹੈ ਜਿਨਾਂ ਦੀ ਬਦੌਲਤ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹਾਂ।
ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸੈਨਾਵਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਪਾਕਿਸਤਾਨ ਵੱਲੋਂ ਕੀਤੇ ਗਏ ਹਰੇਕ ਹਮਲੇ ਨੂੰ ਨਾਕਾਮ ਕੀਤਾ ਅਤੇ ਦੇਸ਼ ਵਾਸੀਆਂ ਦੀ ਰੱਖਿਆ ਕਰਕੇ ਸਮੁੱਚੇ ਦੇਸ਼ ਨੂੰ ਦੱਸ ਦਿੱਤਾ ਹੈ ਕਿ ਸਮੁੱਚਾ ਰਾਸ਼ਟਰ ਸਾਡੀਆਂ ਸੈਨਾਵਾਂ ਦੇ ਹੱਥ ਵਿੱਚ ਸੁਰੱਖਿਅਤ ਹੈ।
ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਅੱਤਵਾਦ ਰਾਹੀਂ ਅਤੇ ਫੇਰ ਜੰਗ ਰਾਹੀ ਭਾਰਤ ਵਾਸੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰ੍ਹਾਂ ਸਾਡੀਆਂ ਸੈਨਾਵਾਂ ਨੇ ਪਾਕਿਸਤਾਨ ਦੀ ਹਰ ਗਤੀਵਿਧੀ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਉਸ ਨਾਲ ਪਾਕਿਸਤਾਨ ਨੂੰ ਇਹ ਸਬਕ ਮਿਲ ਗਿਆ ਹੈ ਕਿ ਹੁਣ ਉਹ ਭਾਰਤ ਨਾਲ ਅਜਿਹੀਆਂ ਹਰਕਤਾਂ ਕਰਨੀਆਂ ਬੰਦ ਕਰ ਦੇਵੇ।
ਉਹਨਾਂ ਨੇ ਕਿਹਾ ਕਿ ਸਮੁੱਚਾ ਦੇਸ਼ ਆਪਣੀਆਂ ਸੈਨਾਵਾਂ ਦੇ ਨਾਲ ਹੈ ਅਤੇ ਸਾਡੀਆਂ ਸੈਨਾਵਾਂ ਇਨੀਆਂ ਸ਼ਸ਼ਕਤ ਹਨ ਕਿ ਕੋਈ ਵੀ ਦੁਸ਼ਮਣ ਭਾਰਤ ਵੱਲ ਮਾੜੀ ਅੱਖ ਨਾਲ ਨਹੀਂ ਵੇਖ ਸਕੇਗਾ।













