*ਅਰਬਨ ਅਸਟੇਟ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਕੀਤੀ ਪ੍ਰਧਾਨ ਦੀ ਨਿਯੁਕਤੀ ਲੋਕਾਂ ਨੂੰ ਨਾ ਮਨਜੂਰ :ਕਸ਼ਮੀਰ ਸਿੰਘ ਬੋਪਾਰਾਏ ,ਹੀਰਾ ਵਾਲੀਆ , ਕਰਨੈਲ ਸਿੰਘ
*
*ਭਾਈਚਾਰਕ ਸਾਂਝ ਨੂੰ ਖਰਾਬ ਕਰਨ ਵਾਲੀ ਸ਼ਬਦਾਵਲੀ ਨਾਲ ਕਲੋਨੀ ਵਾਸੀਆਂ ਚ ਰੋਸ*
ਬਟਾਲਾ 31 ਜੁਲਾਈ (ਸੁਖਨਾਮ ਸਿੰਘ ਹਰਮੇਸ਼ ਸਿੰਘ)
*ਬੀਤੇ ਕੁਝ ਦਿਨ ਪਹਿਲਾਂ ਬਟਾਲਾ ਸ਼ਹਿਰ ਦੀ ਪੋਸ਼ ਕਲੋਨੀ ਅਰਬਨ ਅਸਟੇਟ ਵਿਚ ਜਿਥੇ ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਥਾਪਿਆ ਗਿਆ ਸੀ ਜਿਸ ਤੇ ਅਰਬਨ ਅਸਟੇਟ ਨਿਵਾਸੀਆਂ ਵਲੋ ਉੱਘੇ ਕਾਰੋਬਾਰੀ ਅਤੇ ਕੌਂਸਲਰ ਹੀਰਾ ਵਾਲਿਆ , ਕਸ਼ਮੀਰ ਸਿੰਘ ਬੋਪਾਰਾਏ, ਅਤੇ ਕਰਨੈਲ ਸਿੰਘ, ਦੀ ਅਗਵਾਈ ਹੇਠ ਕਲੋਨੀ ਵਾਸੀਆਂ ਵਲੋ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਕੁਝ ਦਿਨ ਪਹਿਲਾਂ ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ ਦੇ ਨਵੇਂ ਬਣਾਏ ਪ੍ਰਧਾਨ ਦੀ ਨਿਯੁਕਤੀ ਨੂੰ ਗੈਰ ਸੰਵਿਧਾਨਕ ਅਤੇ ਚੋਣ ਪ੍ਰਕ੍ਰਿਆ ਦੇ ਖਿਲਾਫ ਦਸਿਆ ਗਿਆ। ਉਕਤ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਅਰਬਨ ਅਸਟੇਟ ਵਿਚ ਜੌ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ ਦਾ ਜੌ ਪ੍ਰਧਾਨ ਬਣਾਇਆ ਗਿਆ ਉਸ ਵਿਚ ਕੁਝ ਹੀ ਘਰਾਂ ਨੂੰ ਸੱਦਾ ਦਿੱਤਾ ਗਿਆ ਜਦ ਕਿ ਬਾਕੀ ਸਾਰੇ ਅਰਬਨ ਅਸਟੇਟ ਨਿਵਾਸੀਆਂ ਨੂੰ ਇਸ ਨਿਯੁਕਤੀ ਬਾਰੇ ਕੋਈ ਇਲਮ ਨਹੀਂ ਸੀ। ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਦੇ ਨਿਵਾਸੀ ਬਹੁਤ ਸੂਝਵਾਨ ਹਨ ਪਰ ਕੁਝ ਲੋਕਾਂ ਵਲੋ ਇਸ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਲੋਨੀ ਨਿਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੀ ਮੀਟਿੰਗ ਜਿਸ ਵਿਚ ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉਸ ਵਿੱਚ ਸੰਬੋਧਨ ਦੌਰਾਨ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਵਾਲੀ ਸ਼ਬਦਾਵਲੀ ਵਰਤੀ ਗਈ ਜਿਸ ਕਰਕੇ ਕਲੋਨੀ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਸਿਰਫ ਕੁਝ ਹੀ ਘਰ ਅਰਬਨ ਅਸਟੇਟ ਦੇ ਸਨ ਜਦ ਕਿ ਜਿਆਦਾਤਰ ਬਾਹਰੀ ਲੋਕ ਸ਼ਾਮਿਲ ਸਨ। ਮੀਟਿੰਗ ਤੋਂ ਬਾਅਦ ਸਾਂਝੇ ਤੋਰ ਤੇ ਫ਼ੈਸਲਾ ਲਿਆ ਗਿਆ ਕਿ ਇਸ ਮੁੱਦੇ ਤੇ ਜਲਦ ਅਗਲੀ ਮੀਟਿੰਗ ਉਲੀਕੀ ਜਾਵੇਗੀ ਅਤੇ ਜੌ ਅਰਬਨ ਅਸਟੇਟ ਨਿਵਾਸੀ ਫੈਸਲਾ ਲੈਣਗੇ ਉਸ ਮੁਤਾਬਿਕ ਹੀ ਅਗਲਾ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਤੇ ਲਾਲੀ ਵਾਲੀਆ ,ਨਵਜੋਤ ਸਿੰਘ ,ਸੁਖਦੇਵ ਸਿੰਘ ਪੱਡਾ, ਮਨਜੀਤ ਸਿੰਘ,ਸਤਨਾਮ ਸਿੰਘ ,ਨਰਿੰਦਰ ਸਿੰਘ ਸਿੱਧੂ ,ਭੁਪਿੰਦਰ ਸਿੰਘ ,ਹਰਵਿੰਦਰ ਸਿੰਘ, ਪ੍ਰਵੀਨ ਕੁਮਾਰ ਤ੍ਰੇਹਨ, ਅਮਨਦੀਪ ਸਿੰਘ, ਲੋਕੇਸ਼ ਸ਼ਰਮਾ, ਅਰਵਿੰਦ ਸਰੀਨ, ਅਮਰਜੀਤ ਸਿੰਘ, ਰਵਿੰਦਰ ਪਾਲ ਸਿੰਘ ਚਾਹਲ ,ਨੀਰਜ ਕਾਂਸਰਾ ,ਕਸ਼ਮੀਰ ਸਿੰਘ ,ਕਰਨੈਲ ਸਿੰਘ ,ਅਜੇ ਕੁਮਾਰ ਕਾਲਾ , ਤਰੁਣ ਕੁਮਾਰ, ਸਤਿੰਦਰ ਸਿੰਘ ,ਹਰਜੀਤ ਪਾਲ ਸਿੰਘ, ਸੁਖਬੀਰ ਸਿੰਘ, ਕੁਲਦੀਪ ਸਿੰਘ ,ਵਿਸ਼ਾਲ ਸਾਨਨ ਅਮਿਤ ਸਹਿਗਲ ਆਦਿ ਹਾਜ਼ਿਰ ਸਨ।*













