ਡੇਰਾ ਬਾਬਾ ਨਾਨਕ 11- ਜਨਵਰੀ ( ਗੁਲਸ਼ਨ ਕੁਮਾਰ / ਵਿਨੋਦ ਸੋਨੀ ) ਪੁਲਿਸ ਜਿਲਾਂ ਬਟਾਲਾ ਅਧੀਨ ਪੇਦੈ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਪੁਲਿਸ ਮੁੱਖੀ ਵੱਜੋਂ ਮੈਡਮ ਅਮਨਜੋਤ ਕੋਰ ਨੇ ਐਸਐਚਓ ਦਾ ਆਹੁਦਾ ਸੰਭਾਲ ਕੇ ਆਪਣਾ ਆਰੰਭ ਕਰ ਦਿੱਤਾ ਇਸ ਮੋਕੇ ਆਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ – ਨਿਯੁਕਤ ਐਸ ਐਚ ਉ ਮੈਡਮ ਅਮਨਜੋਤ ਕੋਰ ਨੇ ਕਿਹਾ ਕਿ ਕਸਬਾ ਡੇਰਾ ਬਾਬਾ ਨਾਨਕ ਵਿੱਚ ਨਸ਼ਾ ਕਰਨ ਵਾਲਾ ਜਾ ਵੇਚਣ ਵਾਲਾ ਬਖਸਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਕਰਨ ਵਾਲੇ ਜਾ ਵੇਚਣ ਵਾਲੇ ਦਾ ਪਤਾ ਲੱਗਦਾ ਹੈ। ਤਾਂ ਮੇਰੇ ਨਾਲ ਤਰੁੰਤ ਸੰਪਰਕ ਕਰਕੇ ਮੈੈਨੂੰ ਦੱਸ ਸਕਦਾ ਹੈ। ਪੁਲਿਸ ਵੱਲੋਂ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਜਾ ਖਰੀਦਦਾ ਫੜਿਆ ਗਿਆ ਉਸਦੇ ਖਿਲਾਫ਼ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਹੈ। ਕਿ ਉਹ ਚੋਣ ਜਾਬਤਾ ਦੀ ਉਲੰਘਣਾ ਨਾ ਕਰਨ ਤੇ ਆਪਣੇ ਹਥਿਆਰ ਬਿਨਾ ਦੇਰੀ ਦੇ ਜਮਾ ਕਰਵਾਉਣ ਜੋ ਸਮੇਂ ਸਿਰ ਹਥਿਆਰ ਜਮਾ ਨਹੀਂ ਕਰਵਾਉਦਾ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ