ਚੰਡੀਗੜ੍ਹ: Punjab Election 2022: ਆਮ ਆਦਮੀ ਪਾਰਟੀ (Aam Aadmi Party) ਉਪਰ ਪਾਰਟੀ ਆਗੂਆਂ ਵੱਲੋਂ ਹੀ ਟਿਕਟਾਂ ਵੇਚਣ ਦੇ ਲੱਗ ਰਹੇ ਦੋਸ਼ਾਂ ‘ਤੇ ਕਾਂਗਰਸੀ ਵਿਧਾਇਕ (Congress MLA) ਪਰਮਿੰਦਰ ਸਿੰਘ ਪਿੰਕੀ (Parminder Singh Pinki) ਨੇ ‘ਆਪ’ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ (Arvind Kejriwal) ‘ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਟਿਕਟਾਂ ਵੇਚਣ ਦੇ ਮਾਮਲੇ ‘ਤੇ ਪੰਜਾਬ ਵਿੱਚ ਸਫਾਈ ਦਿੰਦੇ ਘੁੰਮ ਰਹੇ ਹਨ ਕਿ ਮੈਂ ਕਿਸੇ ਤੋਂ ਪੈਸੇ ਨਹੀਂ ਲਏ, ਤਾਂ ਫਿਰ ਉਹ ਸਫਾਈ ਕਿਉਂ ਦਿੰਦੇ ਫਿਰ ਰਹੇ ਹਨ।
ਫਿਰੋਜ਼ਪੁਰ ਸ਼ਹਿਰ ਤੋਂ ਕਾਂਗਰਸੀ ਵਿਧਾਇਕ ਪਿੰਕੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਚਲਦੀ ਫਿਰਦੀ ਸੱਤ-ਇਕਵੰਜਾ ਹਨ (7-51) ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦੀ ਪਾਰਟੀ ਦੇ ਆਗੂ ਹੀ ਕੇਜਰੀਵਾਲ ‘ਤੇ ਟਿਕਟਾਂ ਵੇਚਣ ਦੇ ਦੋਸ਼ ਲਾਏ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਫਾਈ ਦੇਣੀ ਪੈ ਰਹੀ ਹੈ ਕਿ ਉਨ੍ਹਾਂ ਨੇ ਕਿਸੇ ਤੋਂ ਟਿਕਟ ਦੇ ਪੈਸੇ ਨਹੀਂ ਲਏ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਪੈਸੇ ਨਹੀਂ ਲਏ ਹਨ, ਤਾਂ ਫਿਰ ਉਹ ਸਫਾਈ ਕਿਸ ਗੱਲ ਦੀ ਦੇ ਰਹੇ ਹਨ, ਧੂੰਆਂ ਉਥੋਂ ਹੀ ਉਠਦਾ ਹੈ, ਜਿਥੇ ਅੱਗ ਹੁੰਦੀ ਹੈ।