32 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ
ਮਾਣਯੋਗ ਉੱਚ ਅਦਾਲਤ ਸਿੱਖਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਵੇ – ਮਾਨ
ਸਿੱਖ ਕੌਮ ਨੇ ਆਪਣੇ ਦੁਸ਼ਮਣਾਂ ਨੂੰ ਕਦੇ ਨਹੀਂ ਬਖ਼ਸ਼ਿਆ
ਜਲੰਧਰ 12 ਜਨਵਰੀ ( ਕਰਮਜੀਤ ਸਿਘ,ਲਗਨਦੀਪ ਸਿਘ ) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੋ ਹਊਆ ਸਿੱਖਾਂ ਪ੍ਰਤੀ ਨਫ਼ਰਤ ਦਾ ਫੈਲਿਆ ਜਾ ਰਿਹਾ ਉਹ ਗਲਤ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸਿੱਖਾਂ ਤੋਂ ਕੋਈ ਜਾਨ ਦਾ ਖਤਰਾ ਨਹੀਂ ਕਿਉਂਕਿ ਉਨ੍ਹਾਂ ਸਿੱਖ ਕੌਮ ਦੇ ਖ਼ਿਲਾਫ਼ ਅਜਿਹਾ ਵੱਡਾ ਕੋਈ ਜ਼ੁਲਮ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਸੰਨ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਜ਼ਰੂਰ ਕੀਤਾ ਤੇ 60, 000 ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਕੀਤੀਆਂ ਤੇ ਹੋਰ ਅਜਿਹਾ ਕੀਤਾ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਕੀ ਕਰ ਰਹੀਆਂ ਸਨ ਜੋ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਦੀ ਪਹਿਲਾ ਰਿਪੋਰਟ ਕਿਉਂ ਨਹੀਂ ਕੀਤੀ ? ਉਨ੍ਹਾਂ ਕਿਹਾ ਕਿ ਹੈਲੀਪੈਡ ਬਣਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੜਕੀ ਰਸਤਾ ਕਿਉਂ ਅਪਨਾਉਣਾ ਪਿਆ ? ਉਹ ਰੈਲੀ ਵਿੱਚ ਕਿਉਂ ਨਹੀਂ ਆਏ ਅਤੇ ਇਹ ਸਾਰੀ ਦੁਨੀਆ ਜਾਣਦੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਜਿਸ ਦੀ ਦੁਸ਼ਮਣ ਬਣਦੀ ਹੈ ਉਸ ਨੂੰ ਕਦੇ ਨਹੀਂ ਬਖ਼ਸ਼ਦੀ ਕਿਉਂਕਿ ਇਤਿਹਾਸ ਇਹ ਗੱਲ ਦਾ ਗਵਾਹ ਹੈ ਕਿ ਮੱਸਾ ਰੰਘੜ , ਜਨਰਲ ਡਾਇਰ ਅਤੇ ਨੀਲਾ ਤਾਰਾ ਦੇ ਦੋਸ਼ੀਆਂ ਨੂੰ ਕਿਸ ਤਰ੍ਹਾਂ ਸਜ਼ਾਵਾਂ ਦਿੱਤੀਆਂ । ਉਨ੍ਹਾਂ ਕਿਹਾ ਕਿ ਮਾਣਯੋਗ ਉੱਚ ਅਦਾਲਤ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਜਿਸ ਕਾਰਨ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਨਸ਼ਿਆਂ ਦੇ ਸਮਗਲਰ ਸਰੀਰਕ ਰਿਮਾਂਡ ਨਾ ਮਿਲਣ ਕਰਕੇ ਅਸਲ ਸੱਚਾਈ ਦੱਸਣ ਤੋਂ ਬਚ ਜਾਂਦੇ ਹਨ । ਇਹ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 228 ਸਰੂਪ ਜਿਸ ਦੀ ਦੋਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦੀ ਸਹਿਮਤੀ ਨਾਲ ਗਾਇਬ ਹੋਏ ਤੇ ਅਸਲ ਦੋਸ਼ੀ ਬਚ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜਬਰ ਜਨਾਹ ਅਤੇ ਕਾਤਲਾਂ ਦਾ ਦੋਸ਼ੀ ਰਾਮ ਰਹੀਮ ਜੋ ਉਮਰ ਕੈਦ ਕੱਟ ਰਿਹਾ ਹੈ ਵਰਗੇ ਦੋਸ਼ੀਆਂ ਦੀ ਬਾਹਰ ਜੇਲ੍ਹ ਤੋਂ ਨਾ ਲਿਆਉਣ ਕਰਕੇ ਪੂਰੀ ਪੜਤਾਲ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਇਨਸਾਫ ਕਰਨਾ ਹੀ ਕਾਫ਼ੀ ਨਹੀਂ ਲੋਕਾਂ ਨੂੰ ਇਨਸਾਫ਼ ਮਿਲਣਾ ਵੀ ਚਾਹੀਦਾ । ਉਨ੍ਹਾਂ ਕਿਹਾ ਕਿ ਮਾਣਯੋਗ ਉੱਚ ਅਦਾਲਤ ਘੱਟ ਗਿਣਤੀ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ ਜਿਸ ਕਰਕੇ ਇਸ ਨੂੰ ਜਮਹੂਰੀਅਤ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਕਿਹਾ ਕਿ ਨਸ਼ੇ ਦੇ ਸਮੱਗਲਰਾਂ ਨੂੰ ਅਗਾਊਂ ਜ਼ਮਾਨਤ ਦੇਣੀ ਕੋਈ ਚੰਗਾ ਸੰਕੇਤ ਨਹੀ । ਉਨ੍ਹਾਂ ਗਿਲਾ ਕੀਤਾ ਕਿ ਅੰਗਰੇਜ਼ ਦੇ ਰਾਜ ਵਿੱਚ ਸਿੱਖਾਂ ਦੀ ਫ਼ੌਜ ਵਿੱਚ ਭਰਤੀ 33% ਸੀ ਤੇ ਹੁਣ 2% ਰਹਿ ਗਈ ਹੈ ਜਿਸ ਕਾਰਨ ਸਿੱਖਾਂ ਕੋਲ ਫੌਜ ਵਿਚ ਕੋਈ ਵੱਡਾ ਅਖਤਿਆਰ ਨਹੀਂ ਰਿਹਾ । ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲਗਦੀ ਸਰਹੱਦ ਨੂੰ ਵਪਾਰ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ ਜਿਸ ਨਾਲ ਫਸਲ , ਵਪਾਰ ਅਤੇ ਰੁਜ਼ਗਾਰ ਹੋਰ ਵਧੇਗਾ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਰਿਆਵਾਂ ਦਾ ਪਾਣੀ ਫ਼ਸਲਾਂ ਨੂੰ ਮਿਲਣਾ ਚਾਹੀਦਾ ਹੈ ਜਿਸ ਨਾਲ ਬਿਜਲੀ ਦਾ ਬਚਾਓ ਹੋਵੇਗਾ ਅਤੇ ਫੈਕਟਰੀਆਂ ਚਲਾਉਣ ਲਈ ਬਿਜਲੀ ਮਿਲੇਗੀ । ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਚੀਨ ਨੇ ਸਾਡੀ ਜ਼ਮੀਨ ਅੰਦਰ ਵੜ ਕੇ ਦਬਾ ਲਈ ਇਨ੍ਹਾਂ ਫ਼ੌਜ ਦੇ ਜਰਨੈਲਾਂ ਤੇ ਕਾਰਵਾਈ ਹੋਣ ਦੀ ਬਜਾਏ ਉਨ੍ਹਾਂ ਦੀ ਨੌਕਰੀ ਤੋਂ ਵੱਧ 2 ਸਾਲ ਦਿੱਤੇ ਗਏ । ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਏਜੰਸੀਆਂ ਨੇ ਉਨ੍ਹਾਂ ਨੂੰ ਸਮੇਂ ਤੇ ਸੂਚਿਤ ਕਿਉਂ ਨਹੀਂ ਕੀਤਾ ? ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਆਮ ਆਦਮੀ ਪਾਰਟੀ ਵੀ ਧੋਖਾ ਕਰ ਰਹੀ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੀ ਵਜ਼ਾਰਤ ਵਿੱਚ ਕਿਉਂ ਕੋਈ ਹੱਕ ਨਹੀਂ ਦਿੱਤਾ । ਉਨ੍ਹਾਂ ਇਸ ਸਮੇਂ ਆਪਣੇ ਵਿਧਾਨ ਸਭਾ 32 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਜੋ ਕੁੱਲ 74 ਉਮੀਦਵਾਰ ਮੈਦਾਨ ਵਿਚ ਉਤਰ ਆਏ । ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਜਲੰਧਰ ਤੋਂ ਪ੍ਰਧਾਨ ਸ. ਸੁਖਜੀਤ ਸਿੰਘ ਡਰੋਲੀ , ਸ਼ਹਿਰੀ ਪ੍ਰਧਾਨ ਸ. ਮਨਜੀਤ ਸਿੰਘ ਰੇਰੂ ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਉਮੀਦਵਾਰ ਜਥੇਦਾਰ ਰਜਿੰਦਰ ਸਿੰਘ ਫੌਜੀ , ਪੀ.ਏ. ਸ. ਗੁਰਜੰਟ ਸਿੰਘ ਕੱਟੂ , ਸ. ਦਰਸ਼ਨ ਸਿੰਘ ਕਲਕੱਤਾ , ਸ. ਅਵਤਾਰ ਸਿੰਘ ਬਸਰਾ , ਸ. ਕਮਲਜੀਤ ਸਿੰਘ , ਸ. ਤਰਸੇਮ ਸਿੰਘ , ਸੀਨੀਅਰ ਆਗੂ ਸ. ਨਰਿੰਦਰ ਸਿੰਘ ਖੁਸਰੋਪੁਰ , ਹਲਕਾ ਆਦਮਪੁਰ ਤੋਂ ਉਮੀਦਵਾਰ ਸ.ਕੁਲਦੀਪ ਸਿੰਘ ਨੂਰ , ਹਲਕਾ ਉੱਤਰੀ ਜਲੰਧਰ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ , ਸ. ਸੁਰਜੀਤ ਸਿੰਘ ਖਾਲਿਸਤਾਨੀ ਤੋਂ ਇਲਾਵਾ ਕਈ ਆਗੂ ਤੇ ਵਰਕਰ ਮੌਜੂਦ ਸਨ।