ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Akali dal Amaritsar) ਵੱਲੋਂ ਵੀਰਵਾਰ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ 32 ਪਾਰਟੀ ਦੇ 32 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਪਾਰਟੀ ਪ੍ਰਧਾਨ ਸਿਮਰਨਜੀਤ ਮਾਨ ਖੁਦ ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਚੋਣ ਲੜਣਗੇ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮਾਨ ਨੇ ਕਿਹਾ ਕਿ ਅੱਜ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਪਾਰਟੀ ਇਹ ਚੋਣਾਂ ਪੰਥਕ ਅਤੇ ਲੋਕ ਮੁੱਦਿਆਂ ‘ਤੇ ਲੜੇਗੀ।
ਜਾਰੀ ਕੀਤੀ ਗਈ ਸੂਚੀ ਵਿੱਚ ਡੇਰਾ ਬੱਸੀ ਤੋਂ ਭਾਊ ਬਲਜੀਤ ਸਿੰਘ, ਦਸੂਹਾ ਤੋਂ ਸੁਖਵਿੰਦਰ ਸਿੰਘ, ਮੁਕੇਰੀਆਂ ਤੋਂ ਪਰਮਿੰਦਰ ਸਿੰਘ ਖ਼ਾਲਸਾ, ਅਮਲੋਹ ਤੋਂ ਲਖ਼ਬੀਰ ਸਿੰਘ ਸੌਂਤੀ, ਸਨੌਰ ਤੋਂ ਬਿਕਰਮਜੀਤ ਸਿੰਘ, ਘਨੌਰ ਤੋਂ ਜਗਦੀਪ ਸਿੰਘ, ਡੇਰਾ ਬਾਬਾ ਨਾਨਕ ਤੋਂ ਬੀਬੀ ਬਲਜੀਤ ਕੌਰ, ਫ਼ਤਹਿਗੜ੍ਹ ਚੂੜੀਆਂ ਤੋਂ ਕੁਲਵੰਤ ਸਿੰਘ ਮਝੈਲ, ਸਰਦੂਲਗੜ੍ਹ ਤੋਂ ਬਲਦੇਵ ਸਿੰਘ ਸਾਹਨੇਵਾਲ, ਅੰਮ੍ਰਿਤਸਰ ਦੱਖਣੀ ਤੋਂ ਪ੍ਰਿਤਪਾਲ ਸਿੰਘ, ਅੰਮ੍ਰਿਤਸਰ ਉੱਤਰੀ ਤੋਂ ਦਵਿੰਦਰ ਸਿੰਘ ਫ਼ਤਹਿਪੁਰ, ਅੰਮ੍ਰਿਤਸਰ ਪੱਛਮੀ ਤੋਂ ਬਾਬਾ ਅਮਰ ਸਿੰਘ, ਮਲੇਰਕੋਟਲਾ ਤੋਂ ਅਬਦੁੱਲ ਮਜ਼ੀਦ ਜਾਬਰੀ, ਜਲੰਧਰ ਉੱਤਰੀ ਤੋਂ ਗੁਰਪ੍ਰਤਾਪ ਸਿੰਘ, ਆਦਮਪੁਰ ਤੋਂ ਕੁਲਦੀਪ ਸਿੰਘ ਨੂਰ, ਬਰਨਾਲਾ ਤੋਂ ਗੁਰਪ੍ਰੀਤ ਸਿੰਘ ਖੁੰਡੀ, ਮਹਿਲ ਕਲਾਂ ਤੋਂ ਗੁਰਜੰਟ ਸਿੰਘ ਕੱਟੂ, ਲੁਧਿਆਣਾ ਕੇਂਦਰੀ ਤੋਂ ਹਰਜਿੰਦਰ ਸਿੰਘ, ਆਤਮ ਨਗਰ ਲੁਧਿਆਣਾ ਤੋਂ ਬਾਬਾ ਦਰਸ਼ਨ ਸਿੰਘ ਉਮੀਦਵਾਰ ਹੋਣਗੇ।
ਇਸਤੋਂ ਇਲਾਵਾ ਚਮਕੌਰ ਸਾਹਿਬ ਤੋਂ ਪ੍ਰਮਿੰਦਰ ਸਿੰਘ ਮਲੋਆ, ਲਹਿਰਾਗਾਗਾ ਤੋਂ ਸ਼ੇਰ ਸਿੰਘ ਮੂਨਕ, ਧੂਰੀ ਤੋਂ ਨਰਿੰਦਰ ਸਿੰਘ ਕਾਲਾਬੂਲਾ, ਮਲੋਟ ਤੋਂ ਰੇਸ਼ਮ ਸਿੰਘ ਥਾਮ, ਪੱਟੀ ਤੋਂ ਦਿਲਬਾਗ ਸਿੰਘ ਸ਼ੇਰੋਂ, ਬਠਿੰਡਾ ਸ਼ਹਿਰੀ ਤੋਂ ਸਿਮਰਜੋਤ ਸਿੰਘ, ਤਰਨ ਤਾਰਨ ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ, ਚੱਬੇਵਾਲ ਤੋਂ ਜਗਦੀਸ਼ ਸਿੰਘ ਖ਼ਾਲਸਾ, ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ, ਭੋਆ ਤੋਂ ਸੰਤ ਸੇਵਕ ਸਿੰਘ, ਜਲਾਲਾਬਾਦ ਤੋਂ ਡਾ: ਗੁਰਮੀਤ ਸਿੰਘ ਵਰਵਾਲ, ਸ਼ੁਤਰਾਣਾ ਤੋਂ ਗੁਰਜੀਤ ਸਿੰਘ ਲਾਡਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਣਜੀਤ ਸਿੰਘ ਸੰਤੋਖ਼ਗੜ੍ਹ ਨੂੰ ਉਮੀਦਵਾਰ ਐਲਾਨਿਆ ਗਿਆ ਹੈ।