ਮੂਨਕ 13 ਜਨਵਰੀ ( ਨਰੇਸ ਤਨੇਜਾ ) ਨਸ਼ਾ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਮੂਨਕ ਸਬ ਡਿਵੀਜ਼ਨ ਦੇ ਅੰਦਰ ਆ ਹਰਿਆਣਾ ਤੇ ਪੰਜਾਬ ਦੇ ਇੰਟਰਸਟੇਟ ਹੱਦਾਂ ਦੇ ਉੱਪਰ ਪੁਲੀਸ ਵੱਲੋਂ ਸੱਤ ਨਾਕੇ ਲਗਾਏ ਗਏ ਹਨ ਇਹ ਜਾਣਕਾਰੀ ਦਿੰਦਿਆਂ ਸਰਦਾਰ ਬਲਜਿੰਦਰ ਸਿੰਘ ਪੰਨੂੰ ਡੀਐੱਸਪੀ ਮੂਨਕ ਨੇ ਦੱਸਿਆ ਕਿ ਇਨ੍ਹਾਂ ਹੱਦਾਂ ਉਪਰ ਪੰਜਾਬ ਪੁਲਸ ਵੱਲੋਂ ਪੈਰਾ ਮਿਲਟਰੀ ਦੀ ਸਹਾਇਤਾ ਵੀ ਲਈ ਗਈ ਹੈ ਉਨ੍ਹਾਂ ਦੇ ਸਹਿਯੋਗ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਸ਼ੀਲਾ ਪਦਾਰਥ ਕਿਸੇ ਤਰਾਂ ਦਾ ਨਾ ਆਵੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਦੂਜੀਆਂ ਸਟੇਟਾਂ ਤੋਂ ਪੰਜਾਬ ਵਿੱਚ ਕੋਈ ਨਸ਼ੀਲਾ ਪਦਾਰਥ ਨਾ ਆਵੇ ਇਸ ਲਈ ਹਰ ਟਾਈਮ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਅੰਦਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਲਿਆਉਣ ਵਾਲੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ