ਕਪੂਰਥਲਾ,13 ਜਨਵਰੀ (ਕੌੜਾ)– ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਗਏ ਸਰਕਾਰੀ ਸਕੂਲਾਂ ਦੀ ਜਾਰੀ ਕੀਤੀ ਲਿਸਟ ਵਿੱਚ ਜਿਉ ਹੀ ਸਰਕਾਰੀ ਹਾਈ ਸਕੂਲ ਭਾਣੋ ਲੰਗਾ ( ਕਪੂਰਥਲਾ) ਦੇ ਅਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਮਿਲਣ ਦੀ ਖ਼ਬਰ ਪਤਾ ਲੱਗੀ ਤਾਂ ਭਾਣੋ ਲੰਗਾ ਅਤੇ ਆਸ ਪਾਸ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਭਾਣੋ ਲੰਗਾ ਹਾਈ ਸਕੂਲ ਨੂੰ ਅਪਗ੍ਰੇਡ ਕਰਵਾ ਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿਵਾਉਣ ਲਈ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੇ ਐਨ ਆਰ ਆਈ ਸੁੱਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਕਿਹਾ ਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੈਂਨੂੰ ਮੇਰੇ ਜਨਮ ਦਿਨ ਮੌਕੇ ਦੋਹਰੀ ਖ਼ੁਸ਼ੀ ਦਾ ਬਹੁਤ ਕੀਮਤੀ ਤੋਹਫ਼ਾ ਦਿੱਤਾ ਹੈ
ਭਾਣੋ ਲੰਗਾ ਹਾਈ ਸਕੂਲ ਦੇ ਸੀਨੀਅਰ ਸੈਕੰਡਰੀ ਸਕੂਲ ਬਣਨ ਉਤੇ ਓਹਨਾਂ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਮਿਸ਼ਨ ਨੂੰ ਪੂਰਾ ਕਰਨ ਅਤੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਰਾਣਾ ਗੁਰਜੀਤ ਸਿੰਘ ਨੇ ਓਹਨਾਂ ਦਾ ਬਹੁਤ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਦੇ ਅਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਣਨ ਨਾਲ਼ ਪਿੰਡ ਸ਼ਾਲਾਪੁਰ ਦੋਨਾ, ਤੋਗਾਂਵਾਲ਼, ਮੱਲੀਆਂ, ਪਾਜੀਆਂ, ਸਿਆਲਾਂ, ਕੜ੍ਹਾਹਲ ਕਲਾਂ,ਕੜ੍ਹਾਹਲ ਖ਼ੁਰਦ, ਕੌਲ ਤਲਵੰਡੀ, ਬਿਹਾਰੀਪੁਰ ਤੋਂ ਇਲਾਵਾ ਪਿੰਡ ਭਾਣੋ ਲੰਗਾ ਦੀਆਂ ਵਿਦਿਆਰਥਣਾਂ ਅਤੇ ਵਿਦਿਅਰਥੀਆਂ ਨੂੰ ਮੈਟ੍ਰਿਕ ਪਾਸ ਕਰਨ ਉਪਰੰਤ ਆਪਣੀ ਉਚੇਰੀ ਪੜ੍ਹਾਈ ਜਾਰੀ ਰੱਖਣ ਦਾ ਸੁਨਹਿਰੀ ਮੌਕਾ ਮਿਲੇਗਾ।
ਸਰਕਾਰੀ ਹਾਈ ਸਕੂਲ ਭਾਣੋ ਲੰਗਾ ਨੂੰ ਅਪਗ੍ਰੇਡ ਕਰਵਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਲਈ ਪਿਛਲੇ 3 ਸਾਲ ਤੋਂ ਜਿੱਥੇ ਐਨ ਆਰ ਆਈ ਸੁੱਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਵਿਦੇਸ਼ ਵਿਚ ਬੈਠੇ ਆਪਣੇ ਪਿਤਾ ਸਵ: ਮਰਹੂਮ ਸੋਹਣ ਸਿੰਘ ਚਾਹਲ ਦੀ ਯਾਦ ਵਿੱਚ ਇਕੱਲੇ ਹੀ ਸਕੂਲ਼ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਰਹੇ ਸਨ ਉੱਥੇ ਚਰਨਜੀਤ ਸਿੰਘ ਚੰਨੀ,ਬਲਵਿੰਦਰ ਸਿੰਘ ਰਸੂਲਪੁਰ,ਚਾਚਾ ਮੋਹਨ ਸਿੰਘ ਚਾਹਲ, ਜਸਵੰਤ ਸਿੰਘ ਚਾਹਲ, ਕੁਲਦੀਪ ਸਿੰਘ ਬੂਟਾ, ਰਾਮੇਸ਼ ਮੇਸ਼ਾ, ਗੁਰਪ੍ਰੀਤ ਸਿੰਘ ਗੋਪੀ, ਪਵਨਦੀਪ ਸਿੰਘ ਚਾਹਲ, ਮਾਸਟਰ ਅਵਤਾਰ ਸਿੰਘ ਸੰਧੂ, ਆਦਿ ਸਕੂਲ਼ ਨੂੰ ਮਾਡਰਨ ਸਕੂਲ ਬਨਾਉਣ ਲਈ ਪਸੀਨਾ ਵਹਾਅ ਰਹੇ ਸਨ।