ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਨਗਰ ਕੌਂਸਲ ਚ ਸੁਣੀਆਂ ਲੋਕਾਂ ਦੀਆ ਮੁਸ਼ਕਿਲਾਂ
ਦਰਪਣ ਸਿਟੀ ਦੇ ਨਜਦੀਕ ਬਣੇ ਕੂੜੇ ਦੇ ਡੰਪ ਦਾ ਵੀ ਜਲਦ ਕੀਤਾ ਜਾਵੇਗਾ ਹੱਲ- ਅਨਮੋਲ ਗਗਨ ਮਾਨ
ਖਰੜ, 07 ਜੁਲਾਈ (ਰਾਕੇਸ਼ ਭਾਰਦਵਾਜ)
ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਨਗਰ ਕੌਂਸਲ ਦੇ ਦਫਤਰ ਵਿਚ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਲੋਕਾਂ ਨੂੰ ਸੰਬੋਧਨ ਕੀਤਾ I
ਕੈਬਨਿਟ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਖਰੜ ਵਿਖੇ ਅਫ਼ਸਰਾਂ ਨਾਲ ਰੱਖੀ ਗਈ ਮੀਟਿੰਗ ਦੌਰਾਨ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ 46 ਕਰੋੜ ਰੁਪਏ ਪਾਸ ਕੀਤੇ ਗਏ ਹਨ ਜਿਨ੍ਹਾਂ ਦੇ ਟੈਂਡਰ ਜਲਦ ਹੀ ਲਗਾਏ ਜਾਣਗੇ, ਨਗਰ ਕੌਂਸਲ ਕੋਲ ਆਉਣ ਵਾਲੇ ਦਿਨਾਂ ਵਿਚ ਬਹੁਤ ਪੈਸੇ ਆਵੇਗਾ ਭਾਵੇ ਤੁਸੀਂ ਖਰੜ ਸ਼ਹਿਰ ਨੂੰ ਸੋਨੇ ਦਾ ਬਣਵਾ ਲੈਣਾ I
ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਜੋ ਸ਼ਹਿਰ ਦੀ ਪੁਰਾਣੀ ਕਜੌਲੀ ਵਾਟਰ ਵਰਕਸ ਦੀ ਡਿਮਾਂਡ ਉਸ ਪ੍ਰੇਜੈਕਟ ਨੂੰ ਵੀ ਪਾਸ ਕਰਵਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਬੱਸ ਸਟੈਂਡ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ I ਉਨ੍ਹਾਂ ਕਿਹਾ ਕਿ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਸਾਰੇ ਨਵੇਂ ਟਿੳਬਵੈਲ ਲਗਾਏ ਗਏ ਹਨ ਉਨ੍ਹਾਂ ਕਿਹਾ ਕਿ ਖਰੜ ’ਚ 2 ਸਕੂਲ ਆਫ ਐਮੀਨੈਂਸ ਨਵੇਂ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਪੁਰਾਣੇ ਲੀਡਰਾਂ ਨੇ ਖਰੜ ਸ਼ਹਿਰ ’ਤੇ ਪੈਸੇ ਲਗਾਇਆ ਹੁੰਦਾ ਤੇ ਗੱਲ ਹੋਰ ਹੋਣੀ ਸੀ I ਉਨ੍ਹਾਂ ਕਿਹਾ ਕਿ ਸ਼ਹਿਰ ’ਚ ਸੀਵਰੇਜ਼ ਓਵਰਫਲੋ ਦੀ ਕਾਫ਼ੀ ਸਮੱਸਿਆ ਹੈ, ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਤੋਂ ਨਜਿੱਠਣ ਲਈ ਨਵੇਂ ਪੰਪ ਲਾਏ ਜਾਣਗੇ, ਉਨ੍ਹਾਂ ਕਿਹਾ ਕਿ ਸੀਵਰੇਜ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਰਾਣੀਆਂ ਪਾਇਪਾਂ ਪੁੱਟ ਕੇ ਨਵੀਆਂ ਪਾਇਪਾਂ ਪਾਈਆਂ ਜਾਣਗੀਆਂ। ਅਨਮੋਲ ਗਗਨ ਮਾਨ ਨੇ ਕਿਹਾ ਕਿ ਸ਼ਹਿਰ ’ਚ ਵੱਡੀ ਗਿਣਤੀ ’ਚ ਅਣ-ਅਧਿਕਾਰਿਤ ਕਲੋਨੀਆਂ ਅਫ਼ਸਰਾਂ ਦੀ ਮਿਲੀਭੁਗਤ ਨਾਲ ਬਣੀਆਂ ਹੋਈਆਂ ਹਨ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ I ਉਨ੍ਹਾਂ ਕਿਹਾ ਕਿ ਦਰਪਣ ਸਿਟੀ ਦੇ ਨਜਦੀਕ ਬਣੇ ਕੂੜੇ ਦੇ ਡੰਪ ਦਾ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਏ.ਡੀ.ਸੀ. ਵਿਕਾਸ ਦਮਨਦੀਪ ਸਿੰਘ, ਐਸ.ਡੀ.ਐਮ. ਰਵਿੰਦਰ ਸਿੰਘ, ਐਕਸੀਅਨ ਬਿਜਲੀ ਬੋਰਡ, ਮਾਰਕੀਟ ਕਮੇਟੀ ਚੇਅਰਮੈਨ ਖਰੜ ਤੇ ਕੁਰਾਲੀ ਸਮੇਤ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰ ਹਾਜਰ ਸਨ।
ਫੋਟੋ ਕੈਪਸ਼ਨ-
ਨਗਰ ਕੌਂਸਲ ਖਰੜ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ I