ਮਹਾਮੰਡਲੇਸ਼ਵਰ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਸ਼੍ਰੀ ਹਿੰਦੂ ਤਖ਼ਤ ਦੇ ਧਾਰਮਿਕ ਗੁਰੂ ਬਣੇ
ਖਰੜ, 07 ਜੁਲਾਈ (ਰਾਕੇਸ਼ ਭਾਰਦਵਾਜ)
ਮਹਾਮੰਡਲੇਸ਼ਵਰ ਸਵਾਮੀ ਕ੍ਰਿਸ਼ਣਾਨੰਦ ਮਹਾਰਾਜ ਨੂੰ ਸ਼੍ਰੀ ਹਿੰਦੂ ਤਖਤ ਦੇ ਧਰਮ ਪ੍ਰਚਾਰਕ ਸ਼੍ਰੀ ਹਿੰਦੂ ਤਖਤ ਸ਼੍ਰੀ ਦੇਵ ਅਮਿਤ ਸ਼ਰਮਾ ਜੀ ਵੱਲੋਂ ਸ਼੍ਰੀ ਹਿੰਦੂ ਤਖਤ ਦੇ ਧਰਮਾਧੀਸ਼ ਸਵਾਮੀ ਸ਼ਰਵੇਸ਼ਵਾਨੰਦ ਭੈਰਵ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਹਿੰਦੂ ਤਖਤ ਦੇ ਧਰਮ ਗੁਰੂ ਨਿਯੁਕਤ ਕੀਤਾ ਗਿਆ। ਦੇਵ ਅਮਿਤ ਸ਼ਰਮਾ ਨੇ ਕਿਹਾ ਕਿ ਸਵਾਮੀ ਕ੍ਰਿਸ਼ਣਾਨੰਦ ਮਹਾਰਾਜ ਉਨ੍ਹਾਂ ਦੇ ਧਰਮ ਗੁਰੂ ਬਣਨ ਤੇ ਵਰਕਰਾਂ ਅਤੇ ਹਿੰਦੂ ਤਖ਼ਤ ਨੂੰ ਹੋਰ ਵੀ ਅਧਿਆਤਮਿਕ ਬਲ ਮਿਲੇਗਾ ਅਤੇ ਅਸੀਂ ਆਪਣੇ ਤਰਕ ਨਾਲ ਵਿਰੋਧੀਆਂ ਨੂੰ ਜਵਾਬ ਦੇ ਸਕਾਂਗੇ। ਦੇਵ ਅਮਿਤ ਸ਼ਰਮਾ ਨੇ ਕਿਹਾ ਕਿ ਇਸ ਧਰਮ ਯੁੱਧ ਵਿੱਚ ਦੇਸ਼ ਦੇ ਸਾਰੇ ਸੰਤਾਂ ਨੂੰ ਸ਼੍ਰੀ ਹਿੰਦੂ ਤਖ਼ਤ ਦੇ ਧਰਮ ਗੁਰੂਆ ਦੇ ਨਾਲ ਇੱਕਜੁਟ ਹੋ ਕੇ ਕੰਮ ਕਰਾਂਗਾ। ਇਸ ਮੌਕੇ ਧੰਨਵਾਦ ਕਰਦਿਆਂ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਨੇ ਕਿਹਾ ਕਿ ਮੇਰੇ ਗੁਰੂ ਵਰਗੇ ਧਰਮਾਧੀਸ਼ ਸਵਾਮੀ ਸ਼ਰਵੇਸ਼ਵਾਨੰਦ ਭੇਰਵਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਹਿੰਦੂ ਤਖ਼ਤ ਅਤੇ ਧਰਮ ਲਈ ਧਾਰਮਿਕ ਸਮਾਗਮ ਹੁੰਦੇ ਰਹਿਣਗੇ, ਜਿਸ ਵਿਚ ਸੰਤ ਸਮਾਜ ਵੱਧ ਚੜ੍ਹ ਕੇ ਹਿੱਸਾ ਲਵੇਗਾ I ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਨੇ ਕਿਹਾ ਕਿ ਸਮੁੱਚਾ ਸੰਤ ਸਮਾਜ ਦੇਵ ਅਮਿਤ ਸ਼ਰਮਾ ਦੇ ਨਾਲ ਹੈ I ਇਸ ਮੌਕੇ ਸ੍ਰੀ ਹਿੰਦੂ ਤਖ਼ਤ ਦੇਵ ਅਮਿਤ ਸ਼ਰਮਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਹਿੰਦੂ ਤਖ਼ਤ ਨਮੇਸ਼ ਰਾਜਪੂਤ ਖਰੜ ਦੇ ਪ੍ਰਧਾਨ ਰਿਸ਼ਭ ਵਰਮਾ ਯੂਥ ਪ੍ਰਧਾਨ ਅੰਸ਼ੁਲ ਗੁਪਤਾ ਅਤੇ ਹੋਰ ਵਰਕਰ ਹਾਜ਼ਰ ਸਨ।