ਕਪੂਰਥਲਾ , 14 ਜਨਵਰੀ (ਕੌੜਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਸੁੱਚਾ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਨਾ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਨੇ ਕਿਹਾ ਕਿ ਜਥੇਬੰਦੀ ਸਰਕਾਰ ਦੀ ਇਸ ਕੁਤਾਹੀ ਲਈ ਸਰਕਾਰ ਨੂੰ ਕਦੀ ਮੁਆਫ਼ ਨਹੀਂ ਕਰੇਗੀ। ਸਰਕਾਰ ਦੀ ਇਸ ਟਾਲਮਟੋਲ ਦੀ ਨੀਤੀ ਵਿੱਚ ਹੀ ਸਰਕਾਰ ਦੀ ਬਦਨੀਤੀ ਛੁਪੀ ਹੋਈ ਸੀ। ਇਸ ਦੌਰਾਨ ਐਸੋਸੀਏਸ਼ਨ ਦੇ ਸਮੂਹ ਆਗੂਆਂ ਤੇ ਪੈਨਸ਼ਨਰਜ਼ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਉਸ ਤੇ ਕੀਤੇ ਗੁਨਾਹਾਂ ਦਾ ਘੜਾ ਭੰਨ ਕੇ ਰੋਸ ਜ਼ਾਹਰ ਕੀਤਾ ਗਿਆ, ਤੇ ਸਰਕਾਰ ਵੱਲੋਂ ਕੀਤੇ ਗ਼ਲਤ ਫ਼ੈਸਲਿਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਤੇ ਵਿਨੋਦ ਕਪੂਰ, ਸੁਖਵਿੰਦਰ ਸਿੰਘ ਚੀਮਾ ,ਮਹਿੰਦਰ ਸਿੰਘ ਦਿਓਲ , ਸਾਧੂ ਸਿੰਘ, ਤਰਸੇਮ ਕੁਮਾਰ ਸ਼ਰਮਾ , ਪ੍ਰਿੰਸੀਪਲ ਤਰਸੇਮ ਲਾਲ ਪ੍ਰੇਮੀ, ਮਦਨ ਲਾਲ ਕੰਡਾ ਸੂਬਾ ਕਮੇਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ ।