ਕਪੂਰਥਲਾ , 14 ਜਨਵਰੀ (ਕੌੜਾ)- ਪਿੰਡ ਠੱਟਾ ਨਵਾਂ ਵਿੱਚ ਮਾਘੀ ਦਾ ਪਵਿੱਤਰ ਤਿਉਹਾਰ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਸਮੂਹ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ । ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ । ਜਿਸ ਵਿੱਚ ਭਾਈ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥੇ, ਭਾਈ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਤੇ ਭਾਈ ਜਤਿੰਦਰ ਸਿੰਘ ਦੇ ਕੀਰਤਨੀ ਜਥੇ ਅਤੇ ਮਨਜੀਤ ਸਿੰਘ ਖ਼ਾਲਸਾ ਦੇ ਕੀਰਤਨੀ ਜਥੇ ਨੇ ਗੁਰੂ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸਮਾਰੋਹ ਦੌਰਾਨ ਸਵਰਨ ਸਿੰਘ ਅਮਰੀਕਾ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ 1ਲੱਖ ਰੁਪਏ ਤੇ ਅਰਮਿੰਦਰ ਸਿੰਘ ਨੇ ਆਪਣੇ ਦਾਦਾ ਦਾਦੀ ਦੀ ਯਾਦ ਵਿਚ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਗੁਰੂ ਘਰ ਦੀਆਂ ਇਮਾਰਤਾਂ ਲਈ ਗੁਰਦੁਆਰਾ ਕਮੇਟੀ ਨੂੰ ਭੇਂਟ ਕੀਤੀ।
ਇਸ ਦੌਰਾਨ ਸਮਾਰੋਹ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਗੁਰੂ ਘਰ ਦੀਆਂ ਇਮਾਰਤਾਂ ਲਈ ਵਿੱਤੀ ਸਹਾਇਤਾ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਇੰਦਰਜੀਤ ਸਿੰਘ ਬਜਾਜ ਨੇ ਬਾਖੂਬੀ ਨਿਭਾਈ। ਸਮਾਰੋਹ ਨੂੰ ਸਫਲ ਬਣਾਉਣ ਬਣਾਉਣ ਲਈ ਮਾਸਟਰ ਦਿਲਬੀਰ ਸਿੰਘ, ਬਲਦੇਵ ਸਿੰਘ ਚੀਨੀਆ, ਵਿਕਰਮਜੀਤ ਸਿੰਘ ਮੋਮੀ, ਜਗੀਰ ਸਿੰਘ ਨਿਆਣਾ, ਅਵਤਾਰ ਸਿੰਘ ਨਿਆਣਾ ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਲਾਡੀ,ਸੁਖਵਿੰਦਰ ਸਿੰਘ ਸੌਂਦ ,ਗੁਰਦੀਪ ਸਿੰਘ ਸਰਪੰਚ ਸ਼ਿੰਗਾਰਾ ਸਿੰਘ ਝੰਡ, ਮਾਸਟਰ ਨਰੰਜਨ ਸਿੰਘ ,ਜੋਗਿੰਦਰ ਸਿੰਘ ਆਦਿ ਨੇ ਨਿਸ਼ਕਾਮ ਸੇਵਾ ਕੀਤੀ ।