ਮੂਨਕ (ਨਰੇਸ ਤਨੇਜਾ)14ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਮੁੜ ਲਹਿਰਾਗਾਗਾ ਵਿਧਾਨ ਸਭਾ ਹਲਕ ਤੋਂ ਉਮੀਦਵਾਰ ਐਲਾਨੇ ਜਾਣ ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ । ਬੀਬੀ ਭੱਠਲ ਦੀ ਸਥਾਨਕ ਰਿਹਾਇਸ਼ ਤੇ ਸਥਾਨਕ ਆਗੂ ਅਤੇ ਵਰਕਰ ਮੁਬਾਰਕਬਾਦ ਕਹਿਣ ਲਈ ਪਹੁੰਚੇ ਹੋਏ ਸਨ । ਜ਼ਿਕਰਯੋਗ ਹੈ ਕਿ ਬੀਬੀ ਭੱਠਲ ਸਾਲ 1992 , 1997 , 2002 , 2007 ਅਤੇ … 2012 ਵਿਚ ਲਗਾਤਾਰ ਪੰਜ ਵਾਰ ਵਿਧਾਨ ਸਭਾ ਹਲਕਾ ਲਹਿਰਾਂ ਤੋਂ ਵਿਧਾਇਕ ਦੀ ਚੋਣ ਜਿੱਤ ਕੇ ਕੈਬਨਿਟ ਮੰਤਰੀ , ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦੇ ਅਹੁਦੇ ‘ ਤੇ ਬਿਰਾਜਮਾਨ ਹੋਏ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ ਚੋਣ ਹਾਰ ਗਏ ਸਨ । ਬੀਬੀ ਭੱਠਲ ਨੂੰ ਉਮੀਦਵਾਰ ਐਲਾਨੇ ਜਾਣ ਤੇ
ਦੀਪਕ ਸਿੰਗਲਾ ਵਾਇਸ ਚੇਅਰਮੈਨ ਮਾਰਕੀਟ ਮੂਨਕ,ਨੇ ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ ਮੂਨਕ,ਭੱਲਾ ਸਿੰਘ ਕੜੈਲ ਚੇਅਰਮੈਨ ਬਲਾਕ ਅੰਨਦਾਣਾ ਐਂਟ ਮੂਨਕ,ਤੇਜਿੰਦਰ ਸਿੰਘ ਕੁਲਾਰ,ਮੱਖਣ ਲਾਲ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਮੂਨਕ,ਗੁਰਚੇਤ ਸਿੰਘ ਪਾਪੜਾ,ਪ੍ਰਸ਼ੋਤਮ ਸਿੰਗਲਾ,ਬਬਲੀ ਸਰਪੰਚ ਰਾਮਪੁਰਾ,ਸੁਖਵਿੰਦਰ ਸਿੰਘ ਸਰਪੰਚ ਗਨੋਟਾ,ਮਹਿੰਦਰ ਸਿੰਘ,ਪੋਲੋਜੀਤ ਸਿੰਘ ਮੈਂਬਰ
ਨੇ ਮੁਬਾਰਕਬਾਦ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਵਿਧਾਨ ਸਭਾ ਚੋਣ ਨੂੰ ਵੱਡੇ ਬਹੁਮਤ ਨਾਲ ਜਿੱਤਣ ਲਈ ਤਨੋਂ ਮਨੋਂ ਕੰਮ ਕਰਨਗੇ ।