20 ਲੋੜਵੰਦਾਂ ਨੂੰ ਲਗਾਈ ਵੈਕਸੀਨ ਦੀ ਡੋਜ
ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਪੇ੍ਰਮ ਨਗਰ ਸੇਵਾ ਸੁਸਾਇਟੀ ਵਲੋਂ ਕੋਰੋਨਾ ਟੀਕਾਕਰਣ ਦਾ 19ਵਾਂ ਫਰੀ ਕੈਂਪ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਲਗਾਇਆ ਗਿਆ। ਇਸ ਦੌਰਾਨ ਐਸ.ਐਮ.ਓ. ਡਾ. ਲੈਂਬਰ ਰਾਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟੀਕਾਕਰਣ ਇੰਚਾਰਜ ਡਾ. ਮੋਨਿਕਾ ਵਲੋਂ ਭੇਜੀ ਸਿਵਲ ਹਸਪਤਾਲ ਫਗਵਾੜਾ ਦੀ ਟੀਮ ਨੇ 120 ਲੋੜਵੰਦ ਨਾਗਰਿਕਾਂ ਨੂੰ ਲੋੜ ਅਨੁਸਾਰ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ ਦਾ ਟੀਕਾ ਲਗਾਇਆ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਨਾਗਰਿਕਾਂ ਨੂੰ ਕੋਵੀਸ਼ੀਲਡ ਅਤੇ 20 ਨੂੰ ਕੋਵੈਕਸੀਨ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਦੇ ਜਿਹਨਾਂ ਨਾਗਰਿਕਾਂ ਨੂੰ ਦੂਸਰੀ ਡੋਜ ਲਏ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਨੂੰ ਬੂਸਟਰ ਡੋਜ ਵੀ ਦਿੱਤੀ ਗਈ। ਸੁਸਾਇਟੀ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਕੈਂਪ ਦੇ ਸਫਲ ਆਯੋਜਨ ਲਈ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿਚ ਮਹਿੰਦਰ ਸਿੰਘ ਸੈਣੀ, ਸ੍ਰੀਮਤੀ ਵੰਦਨਾ ਸ਼ਰਮਾ, ਰਮੇਸ਼ ਗੁਜਰਾਤੀ, ਮੋਹਨ ਲਾਲ ਤਨੇਜਾ ਤੇ ਮਨੀਸ਼ ਕਨੌਜੀਆ ਦੇ ਵਿਸ਼ੇਸ਼ ਸਹਿਯੋਗ ਰਿਹਾ।
ਤਸਵੀਰ ਸਮੇਤ।