ਰੋਟੀ ਤੇ ਚੂਰੀ ਵੀ ਖਾਧੀ
ਗੁਰਦਾਸਪੁਰ ………………..ਪਹਿਲਾਂ ਤਾਂ ਅਸੀਂ ਸਕੂਲ ਜਿਹੜੇ ਮਰਜ਼ੀ ਕੱਪੜੇ ਪਾ ਕੇ ਚਲੇ ਜਾਂਦੇ ਸੀ, ਪਰ ਉੱਪਰੋਂ ਆਰਡਰ ਆਉਣ ਤੇ ਸਾਨੂੰ ਸਕੂਲ ਵਿੱਚ ਵਰਦੀ ਪਾ ਕੇ ਆਉਣਾ ਜ਼ਰੂਰੀ ਕਰ ਦਿੱਤਾ । ਚਿੱਟੀ ਕਮੀਜ਼ ,ਸੁਰਮਈ ਪੈਂਟ , ਸੁਰਮਈ ਜੁਰਾਬਾ, ਫੀਤੀਆਂ ਵਾਲੇ ਕਾਲੇ ਬੂਟ ,ਇਹੀ ਸਾਡੀ ਵਰਦੀ ਸੀ ।ਮਨ ਬੜਾ ਖ਼ੁਸ਼ ਸੀ ।ਘਰ ਆਉਣ ਤਕ ਕਈ ਸੁਪਨੇ ਲਏ। ਮਾਂ ਜਿਊਂਦੀ ਸੀ, ਭਾਵੇਂ ਨਹੀਂ ਸੀ ਨਾਰਾਜ਼ਗੀ ਕਰਜ਼ੇ ਬੋਲਦੀ ਪਰ ਮਨ ਮਾਂ ਦੇ ਹੁੰਦੇ ਹੋਏ ਬੜਾ ਖ਼ੁਸ਼ ਸੀ। ਘਰ ਆਉਣ ਤਕ ਕਈ ਸੁਪਨੇ ਲਏ ਆਪਣੇ ਆਪ ਨੂੰ ਪੂਰਾ ਵਰਦੀ ਵਿੱਚ ਮਹਿਸੂਸ ਕੀਤਾ। ਇਹ ਸੱਚ ਅੱਜ ਦੇ ਪੁਰਾਣੇ ਤਾਜ਼ੇ ਕੀਤੇ ਸੁਪਨੇ ਦੀ ਅਸਲ ਗੱਲ ਹੈ। ਘਰ ਆ ਕੇ ਬਸਤਾ ਮੰਜੇ ਤੇ ਚਲਾ ਕੇ ਮਾਰਿਆ ਅਤੇ ਪੂਰਾ ਖੁਸ਼ ਹੋ ਕੇ ਮੱਝਾਂ ਹੇਠੋਂ ਗੋਹਾ ਚੁੱਕਦੀ ਮਾਂ ਦੇ ਪਿਛਲੇ ਪਾਸੇ ਦੀ ਗਲਵੱਕੜੀ ਪਾ ਕੇ ਦੱਸਿਆ ਕਿ ਅਸੀਂ ਹੁਣ ਸਕੂਲ ਵਰਦੀ ਪਾ ਕੇ ਸਕੂਲ ਜਾਇਆ ਕਰਨਾ ਹੈ। ਮਾਂ ਵੀ ਨਾਲੇ ਬਹੁਤ ਖੁਸ਼ ਹੋਈ, ਆਪਣਾ ਗੋਹਾ ਕੂੜਾ ਦਾ ਕੰਮ ਨਿਬੇੜ ਕੇ ਹੱਥ ਧੋਤੇ ਤੇ ਆਪਣੇ ਫੁੱਲ- ਬੂਟਿਆਂ ਵਾਲੀ ਪੇਟੀ ਵਿੱਚੋਂ ਖੇਸ ਦਰੀਆਂ ਪਾਸੇ ਕਰਕੇ ਇੱਕ ਸੁਰਮਈ ਰੰਗ ਦਾ ਪੇਂਟ ਦਾ ਪੀਸ ਕੱਢ ਕੇ ਦਿੱਤਾ ਉਹ ਮਾਂ ਨੇ ਮੇਰਾ ਨਾਮ ਲੈ ਕੇ ਦਰਜੀ ਨੂੰ ਸਿਊਣ ਲਈ ਫੜਾ ਦਿੱਤੀ ਕਮੀਜ਼ ਮੇਰੇ ਵੱਡੇ ਭਰਾ ਦੀ ਪਈ ਹੋਈ ਸੀ ਜੋ ਥੋੜ੍ਹੀ ਜਿਹੀ ਮੈਨੂੰ ਨੀਵੀਂ ਸੀ ਜੋ ਕਿ ਮਾ ਨੇ ਖ਼ੁਦ ਹੀ ਉੱਚੀ ਕਰ ਦਿੱਤੀ, ਸੋਚ ਲਿਆ ਜੁਰਾਬਾਂ ਦਾ ਤਾਂ ਸਰ ਜਾਵੇਗਾ, ਕਿਹੜਾ ਕਿਸੇ ਨੇ ਪੈਂਟ ਚੁਕ ਕੇ ਦੇਖਣਾ ਹੈ , ਹੁਣ ਰਹਿ ਗਏ ਸੀ ਬੂਟ, ਬੂਟਾਂ ਤੇ ਆ ਕੇ ਗੱਲ ਅਟਕ ਗਈ। ਸਰਕਾਰੀ ਸਕੂਲ ਹੋਣ ਕਰਕੇ ਕੋਈ ਬਹੁਤੀ ਸਖ਼ਤੀ ਨਹੀਂ ਸੀ, ਪਰ ਚੱਪਲਾਂ ਦੀ ਵੀ ਵਦਰੀ ਦੀ ਡੋਡੀ ਹੇਠੋਂ ਘਸਣ ਕਰਕੇ ਤੁਰੇ ਜਾਂਦਿਆਂ ਕਈ ਵਾਰ ਨਿਕਲ ਜਾਂਦੀ ਸੀ, ਵੈਸੇ ਤਾਂ ਮੇਰੇ ਦਿਮਾਗ ਵਿੱਚ ਸਕੀਮ ਸੀ ਥੱਲੇ ਸੇਬਾ(ਰੱਸੀ) ਵਲ ਲਵਾਂਗੇ, ਪਰ ਸਚਿਨ ਨੇ ਆਪਣੇ ਪੁਰਾਣੇ ਬੂਟ ਕੁਝ ਦਿਨ ਪਾਉਣ ਨੂੰ ਦੇਣ ਲਈ ਹਾਂ ਕਰ ਦਿੱਤੀ, ਬਸ ਫਿਰ ਮੇਰੀ ਖ਼ੁਸ਼ੀ ਦੀ ਹੱਦ ਨਾ ਰਹੀ, ਮੈਂ ਅੰਦਰੋ-ਅੰਦਰੀ ਖ਼ੁਸ਼ ਹੋ ਗਿਆ। ਸੱਜਣ ਤੋਂ ਪੁਰਾਣੇ ਬੂਟ ਲਏ ਤੇ ਬਾਹਰ ਖੇਡਣ ਦੀ ਬਜਾਏ ਘਰ ਜਾ ਕੇ ਬੂਟਾਂ ਦੀ ਸਾਫ਼ ਸਫ਼ਾਈ ਕਰਨ ਲੱਗ ਪਿਆ ਪਾਲਿਸ ਘਰ ਨਹੀਂ ਸੀ, ਪੁਰਾਣੀਆਂ ਡੱਬੀਆਂ ਦੇਖੀਆਂ ਤਾਂ ਉਹ ਖਾਲੀ ਸਨ ।ਜੇਕਰ ਕਿਸੇ ਡੱਬੀ ਵਿੱਚ ਮਾੜੀ- ਮੋਟੀ ਪਾਲਿਸ ਪਈ ਸੀ ਤਾਂ ਉਹ ਸੁੱਕ ਕੇ ਮਰੂੰਡਾ ਬਣ ਚੁੱਕੀ ਸੀ ।ਅੰਤ ਮੈਂ ਕੱਪੜੇ ਦੀ ਟਾਕੀ ਗਿੱਲੀ ਕੀਤੀ ਤੇ ਕੌਲੀ ਵਿੱਚ ਪਾਣੀ ਲੈ ਕੇ ਬੂਟ ਸਾਫ ਕਰਨ ਲੱਗ ਪਿਆ ਬੂਟ ਪੁਰਾਣੇ ਹੋਣ ਕਰਕੇ ਬੂਟਾਂ ਵਿਚ ਤਰੇੜਾਂ ਆਈਆਂ ਹੋਈਆਂ ਸਨ ,ਜਿਨ੍ਹਾਂ ਵਿੱਚ ਮਿੱਟੀ ਫਸੀ ਹੋਈ ਸੀ ਥੋੜ੍ਹੇ ਕਰੜੇ ਵੀ ਹੋਏ ਪਏ ਸਨ ਜਿਵੇਂ ਕਈ ਮਹੀਨਿਆਂ ਤੋਂ ਪਾਏ ਨਾ ਹੋਣ ਪਾਣੀ ਨਾਲ ਗਿੱਲੇ ਹੋਣ ਤੇ ਥੋੜ੍ਹੀ ਬੂਟਾਂ ਤੇ ਰੌਣਕ ਆ ਗਈ ਨਾਲ ਹੀ ਨਾਲ ਬੂਟਾ ਨਾਲੋਂ ਭੋਰਾ ਵੱਧ ਰੌਣਕ ਮੇਰੇ ਮੂੰਹ ਤੇ ਵੀ ਆ ਗਈ, ਸੋ ਫਿਰ ਬੂਟਾਂ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਤੇ ਬਸਤਾ ਚੁੱਕ ਕੇ ਸਕੂਲ ਦਾ ਕੰਮ ਕਰਨ ਲੱਗ ਪਿਆ ਉਸ ਮੰਜੇ ਤੇ ਜਿੱਥੇ ਮਾਂ ਬੈਠੀ ਦਾਲ ਚੁਗਦੀ ਪਈ ਸੀ ਦੇਖ ਕੇ ਮੈਂ ਬਹੁਤ ਖੁਸ਼ ਹੋ ਗਿਆ। ਮਾਂ ਅੱਜ ਪੀਲੀ ਦਾਲ ਬਣਾਉਣੀ ਆਂ ਅੱਗੋਂ ਮਾਂ ਨੇ ਹੱਸ ਕੇ ਕਿਹਾ ਹਾਂ ਪੁੱਤ ਧੋਤਵੀਂ ਮੂੰਗੀ ਦੀ ਦਾਲ ਮੇਰੇ ਪੁੱਤ ਨੂੰ ਸੁਆਦ ਲੱਗਦੀ ਆ ਨਾ ਤਾਂ ਹੀ ਤੇ ਇਹ ਬਣਾਉਣ ਲੱਗੀਆ, ਏਨੀ ਦੇਰ ਨੂੰ ਮੇਰਾ ਦੋਸਤ ਰਾਜੂ ਮੇਰੇ ਕੋਲ ਘਰ ਦੇ ਵਿਹੜੇ ਆ ਗਿਆ ਤਾਂ ਕਹਿਣ ਲੱਗਾ ਕਿ ਮੈਂ ਕਿਸੇ ਬਿਮਾਰੀ ਤੋਂ ਪਿਛਲੇ ਪੰਜ ਸਾਲਾਂ ਤੋਂ ਪਰੇਸ਼ਾਨ ਹਾਂ ਤਾਂ ਮੈਂ ਅੱਜ ਅੰਮ੍ਰਿਤਸਰ ਜਾ ਕੇ ਕਿਸੇ ਨਿੱਜੀ ਹਸਪਤਾਲ ਦਾਖ਼ਲ ਹੋਣਾ ਹੈ ਤੇ ਤੂੰ ਵੀ ਮੇਰੇ ਨਾਲ ਚੱਲ ਤੇ ਮੈਨੂੰ ਕਿਸੇ ਉੱਪਰ ਤੇਰੇ ਬਿਨਾ ਕੋਈ ਭਰੋਸਾ ਨਹੀਂ ਹੈ ,ਕਿ ਉਹ ਮੇਰਾ ਸਾਥ ਨਿਭਾਵਾਗੇ ਜਾਂ ਨਹੀਂ, ਪਰ ਮੈਂ ਸਕੂਲ ਜਾਣ ਤੋਂ ਨਹੀਂ ਸੀ ਰਹਿ ਸਕਦਾ ਤੇ ਮੈਂ ਆਪਣੇ ਦੋਸਤ ਰਾਜੂ ਨੂੰ ਕਿਹਾ ਕਿ ਜੇਕਰ ਤੈਨੂੰ ਕਿਸੇ ਤੇ ਵੀ ਭਰੋਸਾ ਨਹੀਂ ਤਾਂ ਇੱਕ ਰੱਬ ਹੈ ਉਸ ਤੇ ਭਰੋਸਾ ਰੱਖ, ਤੈਨੂੰ ਉਹ ਹਰ ਮੁਸ਼ਕਲ ਵਿੱਚੋਂ ਪਾਰ ਲਗਾਏਗਾ ਤੇ ਮੇਰਾ ਦੋਸਤ ਮੇਰੀ ਇਸ ਗੱਲ ਨੂੰ ਮੰਨ ਕੇ ਅੰਮ੍ਰਿਤਸਰ ਕਿਸੇ ਹਸਪਤਾਲ ਜਾ ਕੇ ਦਾਖ਼ਲ ਹੋ ਗਿਆ ਤੇ ਉਸ ਦਾ ਬੇਟਾ ਉਸ ਕੋਲੋਂ ਸ਼ਾਮ ਨੂੰ ਘਰ ਨੂੰ ਵਾਪਸ ਆ ਕੇ ਮੇਰੇ ਦੋਸਤ ਦੀ ਸਾਰੀ ਸਥਿਤੀ ਦੱਸ ਕੇ ਗਿਆ ਤਾਂ ਅੱਜ ਮੇਰਾ ਦੋਸਤ ਆਪਣੇ ਦੁੱਖ ਤੋਂ ਛੁਟਕਾਰਾ ਪਾ ਚੁੱਕਾ ਹੈ, ਤਾਂ ਇਹ ਸਾਰੀ ਚਿੰਤਾ ਮੇਰੇ ਦੋਸਤ ਦੀ ਮੈਨੂੰ ਪੈ ਗਈ ਸੀ ਤਾਂ ਮੈਂ ਆਪਣੇ ਸਕੂਲ ਦਾ ਕੰਮ ਕਰਦਿਆਂ ਮੈਂ ਫਿਰ ਤੋਂ ਬੂਟਾਂ ਨੂੰ ਜਾ ਕੇ ਦੇਖਿਆ ਤਾਂ ਉਹ ਗਿੱਲਾਪਣ ਸੁੱਕਣ ਤੋਂ ਪਹਿਲਾਂ ਨਾਲੋਂ ਵੀ ਭੈੜੇ ਹੋ ਗਏ ਸਨ। ਮਿੱਟੀ ਤੇ ਪਾਣੀ ਦੇ ਦਾਗ ਸੁੱਕ ਕੇ ਹੋਰ ਈ ਬਣ ਗਏ ਮੇਰਾ ਮੂੰਹ ਦੋਸਤ ਕਰਕੇ ਬੂਟਾਂ ਤੋਂ ਦੁੱਗਣਾ ਭੈੜਾ ਹੋ ਗਿਆ । ਅਚਾਨਕ ਚੇਤੇ ਆਇਆ ਬਈ ਮੇਰੀ ਦਾਦੀ ਆਪਣੀ ਜੁੱਤੀ ਨੂੰ ਜਦੋਂ ਨਰਮ ਕਰਨ ਲਈ ਸਰ੍ਹੋਂ ਦਾ ਤੇਲ ਲਾਉਂਦੀ ਹੁੰਦੀ ਸੀ । ਮੈਂ ਕੁਝ ਵੀ ਸੋਚੇ ਬਗ਼ੈਰ ਸਰ੍ਹੋਂ ਦੇ ਤੇਲ ਵਾਲੀ ਸ਼ੀਸ਼ੀ ਚੁੱਕ ਕੇ ਕੱਪੜੇ ਦੀ ਟਾਕੀ ਲੈ ਕੇ ਬੂਟਾਂ ਨੂੰ ਲਗਾਉਣ ਲੱਗ ਪਿਆ ,ਦਸ ਕੁ ਮਿੰਟ ਬਾਅਦ ਬੂਟ ਪੂਰੇ ਵਧੀਆ ਲੱਗਣ ਲੱਗ ਪਏ ।ਫਿਰ ਪੂਰਾ ਖੁਸ਼ ਹੋ ਕੇ ਰਹਿੰਦਾ ਸਕੂਲ ਦਾ ਕੰਮ ਕੀਤਾ । ਮਾਂ ਨੇ ਬਾਹਰਲਾ ਬਲਬ ਜਗਾ ਦਿੱਤਾ ਮੈਂ ਆਪਣਾ ਬਸਤਾ ਸਾਂਭਿਆ ਤੇ ਬਾਅਦ ਵਿੱਚ ਪੂਰੀ ਰੱਜ ਕੇ ਰੋਟੀ ਖਾਧੀ ਕਿਉਂਕਿ ਬੂਟਾਂ ਦੀ ਖੁਸ਼ੀ ਦੇ ਨਾਲ ਨਾਲ ਮੇਰੀ ਪਸੰਦ ਦੀ ਪੀਲੀ ਦਾਲ ਵੀ ਬਣੀ ਹੋਈ ਸੀ ।ਅੱਜ ਸਾਡੇ ਵੱਡੇ ਸਾਰੇ ਵਿਹੜੇ ਵਿੱਚ ਦੋ ਹੀ ਮੰਜੇ ਲੱਗੇ ਹੋਏ ਸਨ ,ਕਿਉਂਕਿ ਮੇਰਾ ਵੱਡਾ ਭਰਾ ਵਿਕੀ ਜੋ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ ਡੈਡੀ ਨਾਲ ਟਰੱਕ ਤੇ ਜਾਣ ਲੱਗ ਪਿਆ ਸੀ ।ਘਰ ਦੇ ਹਾਲਾਤ ਕੁਝ ਐਸੇ ਸਨ ਮੈਨੂੰ ਤੇ ਭੈਣ ਪਮੀ ਨੂੰ ਪੜ੍ਹਾਉਣ ਲਈ ਉਸ ਨੇ ਆਪਣੀ ਪੜ੍ਹਾਈ ਬੰਦ ਕਰ ਦਿੱਤੀ ।ਭੈਣ ਪਮੀ ਵੱਡੇ ਭੂਆ ਜੀ ਕੋਲ ਓਹਨਾ ਦੇ ਪਿਡ ਗਈ ਹੋਈ ਸੀ ਪਮੀ ਨਾਂ ਤੋਂ ਤਾਂ ਇਉਂ ਲੱਗਦਾ ,ਕਿ ਕੁੜੀ ਮਾਡਰਨ ਹੋਵੇਗੀ ਪਰ ਸੀ ਵਿਚਾਰੀ ਬਿਲਕੁਲ ਸਿੰਪਲ ।ਪੜ੍ਹਨ ਵਿੱਚ ਬਹੁਤ ਤੇਜ਼ ਸਿਰ ਤੇ ਚੁੰਨੀ ਰੱਖਣੀ ਸਾਦੀ ਕਮੀਜ਼ ਸਲਵਾਰ ਪਾਉਣੀ ਇਹੀ ਉਸ ਦਾ ਅਸਲ ਪਹਿਰਾਵਾ ਸੀ ।ਮੈਂ ਮੰਜੇ ਤੇ ਪੈ ਗਿਆ ਤੇ ਨੀਂਦ ਆ ਗਈ ।ਰਾਤ ਨੂੰ ਸੁੱਤੇ ਨੂੰ ਆ ਕੇ ਮਾਂ ਨੇ ਦੁੱਧ ਦਾ ਗਲਾਸ ਪਿਲਾਇਆ ਤੇ ਰਾਤ ਨੂੰ ਸੁਪਨੇ ਵੀ ਮੇਰੇ ਦੋਸਤ ਰਾਜੂ ਤੇ ਬੂਟਾਂ ਦੇ ਆਉਂਦੇ ਰਹੇ ।ਕਦੇ ਬੂਟ ਵਿੱਚ ਬੈਠ ਕੇ ਮੈਂ ਤਾਰਿਆਂ ਵਿੱਚ ਉੱਡਿਆ ਫਿਰਦਾ ਰਿਹਾ ਤੇ ਕਦੇ ਰਾਜੂ ਦੇ ਬਿਮਾਰ ਹੋਣ ਦੇ ਗਮ ਵਿਚ ਡੁੱਬਦਾ ਰਿਹਾ । ਬੂਟਾ ਦੇ ਫੀਤੇ ਕਦੇ ਚਮਕਣ ਲੱਗ ਜਾਣ, ਕਦੇ ਬੂਟ ਲਿਸ਼ਕਾਰੇ ਮਾਰਨ ਲੱਗ ਜਾਣ ਕਦੇ ਸਾਰਾ ਸਕੂਲ ਮੇਰੇ ਮਗਰ ਲੱਗਿਆ ਹੋਇਆ ਫਿਰੇ ਬਈ ਬੂਟ ਵਧੀਆ ਸਾਰੀ ਰਾਤ ਮੈਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਰਹੇ। ਮੈਂ ਸੋਚਦਾ ਇਹ ਸੁਪਨੇ ਲੈਣ ਵਿੱਚ ਕਸੂਰ ਤਾਂ ਸੀ ਬੂਟਾਂ ਦਾ ਪਰ ਰਾਜੂ ਪਤਾ ਨਹੀਂ ਸੁਪਨੇ ਵਿੱਚ ਕਿਧਰੋਂ ਆਣ ਵੜਿਆ ਜੋ ਨਾਲੇ ਚੋਰ ਨਾਲੇ ਚਤਰ ।ਇਹ ਵਿੱਚ ਰਾਜੂ ਕਿੱਥੋਂ ਟਪਕ ਪਿਆ ਪਰ ਇਨ੍ਹਾਂ ਤੋਂ ਵੀ ਜ਼ਿਆਦਾ ਮੈਨੂੰ ਲੱਗਦਾ ਸਾਡੇ ਮੇਜ਼ ਵਾਲੇ ਪੱਖੇ ਦਾ ।ਮੈਨੂੰ ਚੇਤੇ ਆ ਸਾਡੇ ਸਾਰੇ ਘਰਾਂ ਵਿੱਚ ਪਖੇ ਸੀ ,ਪਰ ਅਸੀਂ ਸਾਰਿਆਂ ਤੋਂ ਪਿੱਛੋਂ ਲਿਆਂਦਾ ਸੀ ਤੇ ਉਦੋਂ ਜਿਹੜੀ ਪੱਖੇ ਦੀ ਖ਼ੁਸ਼ੀ ਹੋਈ ਸੀ। ਜਿਹੜਾ ਚਾਅ ਚੜ੍ਹਿਆ ਸੀ ਉਹ ਹੁਣ ਮੈਨੂੰ ਇਹ ਪੜ੍ਹ ਲਿਖ ਕੇ ਮਿਹਨਤ ਕਰਨ ਦਾ ਤੇ ਉਹ ਹੁਣ ਏ.ਸੀ. ਲਾਉਣ ਤੇ ਵੀ ਨਹੀਂ ਹੋਇਆ ….ਸਕਿਨ ਕਰੀਮ ਰੰਗ ਦਾ ਪੱਖਾ ਪਰਾਂ ਦੇ ਉੱਤੇ ਗੇਰੂਆ (ਇੱਟਾਂ ਰੰਗਾ )ਰੰਗ ਬੱਸ ਪੱਖੇ ਦੇ ਮੂਹਰੇ ਮੇਰਾ ਮੰਜਾ ਹੁੰਦਾ ਸੀ । ਹਵਾ ਫੁਰਰ-ਫੁਰਰ ਆਉਂਦੀ ਰਹੀ, ਜਾਗ ਉੱਤੋਂ ਪਟਕ ਦੇਣੇ ਖੁੱਲ੍ਹੀ ਜਦੋਂ ਉਹ ਆਵਾਜ਼ ਫੇਰ ਆਈ ਕੰਨਾਂ ਵਿੱਚ ਪਈ ਭੋਲੇ ਹੋਏ ਸਾਹਮਣੇ ਸੱਚਦੇਵ। ਮੈਂ ਉੱਠਿਆ ਨਹਾਤਾ, ਕੇਸ ਹਰੇ ਕਿਤੇ, ਚਿੱਟੀ ਸ਼ਰਟ ਪਾਈ ,ਸੁਰਮਈ ਪੈਂਟ ਸਵੇਰੇ ਦਰਜ਼ੀ ਫੜਾ ਗਿਆ ਸੀ ।ਘਰੇ ਆ ਕੇ ਉਹ ਪਾਈ ਫਿਰ ਵਾਰੀ ਆਈ ਬੂਟਾਂ ਦੀ ਪੈਰ ਪੂੰਝ ਕੇ ਮੰਜੇ ਤੇ ਬੈਠ ਕੇ ਫੀਤੇ ਢਿੱਲੇ ਕਰਕੇ ਬੂਟ ਪਾਉਣ ਲੱਗਿਆ ਤਾਂ ਸੱਚਣ ਦੇ ਬੋਲਿਆ ਵਾਹ ਤੇਰੇ ਕੰਵਲਜੀਤ ਬੂਟ ਤਾ ਤੂੰ ਚਮਕਾ ਤੇ ,ਮੈਂ ਹੋਰ ਖੁਸ਼ ਹੋ ਗਿਆ ਬੂਟ ਪਾਏ ਤਾਂ ਪੰਜਾ ਤੇ ਅੱਡੀ ਵੀ ਕਾਫੀ ਮੁਸ਼ਕਲ ਨਾਲ ਪਈ ਬੂਟ ਭੀੜੇ ਸੀ। ਮੈਂ ਹੋਰ ਧੱਕਾ ਕਰਕੇ ਪੈਰਾਂ ਨਾਲ ਬੂਟ ਪੈਰੀਂ ਪਾ ਲਏ, ਥੋੜ੍ਹੀ ਔਖ ਮਹਿਸੂਸ ਹੋਈ, ਪਰ ਉਤਸਾਹ ਨੇ ਔਖ ਦੀ ਚੱਲਣ ਨਾ ਦਿੱਤੀ ਤਾਂ ਉਧਰ ਦੂਸਰੇ ਪਾਸੇ ਮੇਰਾ ਦੋਸਤ ਰਾਜੂ ਮੱਥੇ ਤੇ ਤਿਊੜੀਆਂ ਪਾ ਰਿਹਾ ਸੀ। ਮੈਂ ਤਾਂ ਇਸਨੂੰ ਪੈਰੋਂ ਨੰਗਾ ਵੇਖਣਾ ਚਾਹੁੰਦਾ ਸੀ ,ਪਰ ਇਸ ਨੇ ਪੈਸੇ ਖਰਚ ਕਰਕੇ ਬੂਟ ਕਿਥੋਂ ਲੈ ਲਏ ,ਕਿਉਂਕਿ ਮੇਰੇ ਦੋਸਤ ਡਰਾਇਵਰੀ ਰਾਜੂ ਦੀ ਨੀਤ ਇਹ ਸੀ, ਕਿ ਚੋਰ ਨਾਲੋਂ ਪੰਡ ਕਾਹਲੀ ਵਾਲੀ ਸੀ ।ਪਰ ਮੈਂ ਬਸਤਾ ਚੁੱਕਿਆ ਥੋੜ੍ਹਾ ਰਾਜੂ ਦੇ ਸਾਹਮਣੇ ਥੋੜ੍ਹਾ ਸਟਾਈਲ ਵਿੱਚ ਤੁਰਿਆ, ਕਾਫ਼ੀ ਟਾਈਮ ਬਾਅਦ ਵੱਦਰੀ ਚੱਪਲਾਂ ਨੂੰ ਛੱਡ ਕੇ ਬੂਟ ਪਾਏ ਸਨ, ਤੇ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਦੇ ਸਕੂਲ ਪਹੁੰਚ ਗਏ। ਪਰੇਅਰ ਵਿੱਚ ਸਾਵਧਾਨ, ਵੀਸ਼ਰਾਮ ਕਰਨ ਲੱਗਿਆ ,ਬੜੀ ਤੜ ਚ ਕੀਤਾ ਬੂਟਾਂ ਦੀ ਖੜ ਖੜ ਦੀ ਲੈਅ ਨਾਲ ਲੈ ਮਲਾਈ ,ਪ੍ਰੇਅਰ ਤੋਂ ਬਾਅਦ ਜਦੋਂ ਕਲਾਸ ਵਿੱਚ ਜਾ ਕੇ ਬੈਂਚਾਂ ਤੇ ਬੈਠੇ ਤਾਂ ਧਿਆਨ ਪੈਰਾਂ ਵੱਲ ਗਿਆ ਬੜਾ ਔਖਾ ਮਹਿਸੂਸ ਹੋਇਆ। ਜਿਵੇਂ ਕਿਸੇ ਨੇ ਵਾਣ ਦੀਆਂ ਰੱਸੀਆਂ ਨਾਲ ਪੈਰ ਨੂੜ ਦਿੱਤੇ ਹੋਣ ਪਰ ਫਿਰ ਮੈਂ ਜਾਣ ਕੇ ਕਈ ਵਾਰੀ ਪਾਣੀ ਪੀਣ ਗਿਆ ਮੇਰਾ ਵਾਰ ਵਾਰ ਜਾਣਾ ਕੰਮ ਆ ਗਿਆ ਤੇ ਭੈਣ ਜੀ ਨੇ ਕਹਿ ਦਿੱਤਾ ਵਾਹ ਬਈ ਵਾਹ ਅੱਜ ਤਾਂ ਪੂਰੀ ਡ੍ਰੈੱਸ ਵਿੱਚ ਆਇਆ ਹੈ ।ਕੰਵਲ ਵੈਰੀ ਗੁੱਡ ਬਸ ਨਾਲ ਦੀ ਨਾਲ ਐ ਲੱਗਿਆ ਜਿਵੇਂ ਰੱਸੀਆਂ ਖੁੱਲ੍ਹ ਗਈਆਂ ਹੋਣ, ਅੱਧੀ ਛੁੱਟੀ ਹੋਈ ਤਾਂ ਪੈਰ ਤੇ ਪਏ ਛਾਲਿਆਂ ਦੀ ਚਮਲਾਹਟ ਮਹਿਸੂਸ ਹੋਣ ਲੱਗੀ ਖੇਡਣਾ ਵੀ ਸੀ, ਦੂਜੀਆਂ ਕਲਾਸਾਂ ਵਾਲਿਆਂ ਨੂੰ ਵੀ ਪੈਰੀਂ ਪਏ ਮੈਂ ਬੂਟ ਦਿਖਾਉਣੇ ਸੀ, ਦੋ ਕੁ ਠੁੱਡੇ ਫੁਟਬਾਲ ਨੂੰ ਮਾਰ ਕੇ ਜਾ ਕੇ ਆਪਣੇ ਜਮਾਤੀਆ ਤੇ ਦੂਜੀ ਕਲਾਸ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ ।ਦੋ ਮਿੰਟਾਂ ਵਿੱਚ ਫੜੇ ਜਾਣ ਵਾਲੇ ਤੋਂ ਅੱਜ ਸਾਰੀ ਦੀ ਸਾਰੀ ਅੱਧੀ ਛੁੱਟੀ ਵਾਰੀ ਨਾ ਉੱਤਰੀ ।ਆਖ਼ਰ ਨੂੰ ਸੱਚਨ ਜਾਣ ਕੇ ਮੇਰੇ ਮੂਹਰੇ ਆ ਗਿਆ ਤੇ ਮੇਰੀ ਦਾਵੀ ਉਸ ਨੇ ਆਪਣੇ ਸਿਰ ਲੈ ਲਈ। ਘੰਟੀ ਵਜੀ ਸਕੂਲ ਲੱਗਿਆ ,ਅੱਜ ਮਾਂ ਵੱਲੋਂ ਦਿੱਤੀ ਅਠਿਆਨੀ (50 ਪੈਸੇ) ਮੇਰੀ ਜੇਬ੍ਹ ਵਿੱਚ ਹੀ ਰਹਿ ਗਈ ਭੋਲੇ ਦੀ ਬੇਬੇ ਦੇ ਇਮਲੀ ਨਾਲ ਲਿੱਬੜੇ ਪੋਪਲੇ ਵੀ ਨਾ ਖਾਧੇ ਗਏ ।ਸਿਰਫ ਆਵਾਜ਼ਾਂ ਹੀ ਕੰਨਾਂ ਵਿਚ ਪੈਂਦੀਆਂ ਰਹੀਆਂ ਆ ਜਾ ਬੇਟੇ ਲੈ ਜਾ ਬੇਟੇ (75) ਸਾਲਾਂ ਦੀ ਹੋਣ ਦੇ ਬਾਵਜੂਦ ਵੀ ਬੜੀ ਟਿਕਾ ਕੇ ਹੇਕ ਲਾਉਂਦੀ ਸੀ, ਛੇਵਾਂ ਪੀਰੀਅਡ ਸਾਡਾ ਬਾਹਰ ਘਾਹ ਤੇ ਲੱਗਦਾ ਹੁੰਦਾ ਸੀ, ਛੇਵਾਂ ਪੀਰੀਅਡ ਵਿਗਿਆਨ ਦਾ ਹੁੰਦਾ ਸੀ ਤੇ ਸਾਡੀ ਟੀਚਰ ਦਾ ਨਾਮ ਕੈਲੀ ਸੀ ਤੇ ਅਧਿਆਪਕ ਦਾ ਨਾਮ ਨਿਮਾਣਾ ਪੜ੍ਹਾਉਂਦਾ ਹੁੰਦਾ ਸੀ ਜਿਸ ਨੂੰ ਅਸੀਂ ਨਿਮਾਣਾ ਸਰ ਅਤੇ ਕੈਲੀ ਮੈਡਮ ਕਹਿ ਕੇ ਪੁਕਾਰਦੇ ਸੀ । ਉਨ੍ਹਾਂ ਨੇ 5/6 ਪ੍ਰਸ਼ਨ ਰੋਜ਼ ਯਾਦ ਕਰਨ ਨੂੰ ਦੇਣੇ ਤੇ ਤਕਰੀਬਨ ਸਾਰੀ ਕਲਾਸ ਯਾਦ ਕਰਕੇ ਆਉਂਦੀ ਹੁੰਦੀ ਸੀ । ਹੋਰ ਕਿਸੇ ਦਾ ਕੰਮ ਚਾਹੇ ਰਹਿ ਜਾਂਦਾ ਸੱਚਨ ਨਿਮਾਣਾ ਸਰ ਤੇ ਮੈਂ ਕੈਲੀ ਮੈਡਮ ਦਾ ਕੰਮ ਲਾਜ਼ਮੀ ਯਾਦ ਕਰ ਕੇ ਤੇ ਲਿਖ ਕੇ ਲਿਆਉਂਦੇ ਸੀ। ਕਿਉਂਕਿ ਉਸ ਨੂੰ ਸੁਣਾਉਣ ਵਿੱਚ ਸਮੱਸਿਆ ਆਉਂਦੀ ,ਇਸ ਲਈ ਨਿਮਾਣਾ ਸਰ ਤੇ ਕੈਲੀ ਮੈਡਮ ਸਾਡੇ ਹੌਸਲੇ ਨੂੰ ਦੇਖਦੇ ,ਇਹ ਕਹਿ ਦਿੰਦੇ ਠੀਕ ਐ ਬਈ ਤਸੀ ਲਿਖ ਕੇ ਦਿਖਾਓ ਮੇਰੀ ਵਾਰੀ ਆਈ, ਉਸ ਦਿਨ ਪੈਰ ਦੇ ਛਾਲਿਆ ਦੀ ਪੀੜ ਨੇ ਚੇਤੇ ਪ੍ਰਸ਼ਨ ਵੀ ਮੈਨੂੰ ਭੁਲਾ ਦਿੱਤੇ ।ਨਿਮਾਣਾ ਸਰ ਦੇ ਡੰਡਿਆਂ ਦੀ ਪੀੜ ਵੀ ਹੱਥਾਂ ਨੂੰ ਨਾ ਲੱਗੀ ਕਿਉਂਕਿ ਹੱਥਾਂ ਵੱਲ ਤਾਂ ਧਿਆਨ ਨਹੀਂ ਸੀ, ਮੇਰਾ ਦਿਮਾਗ ਪਤਾ ਨਹੀਂ ਕਿੱਥੇ ਚਲਾ ਗਿਆ , ਮੈਨੂੰ ਇਹ ਲੱਗਿਆ ਦਿਮਾਗ ਪੈਰਾਂ ਵਿੱਚ ਆ ਕੇ ਬਹਿ ਗਿਆ ਹੋਵੇ ਤੇ ਪੈਰਾਂ ਦੇ ਛਾਲੇ ਦਿਮਾਗ਼ ਦੀ ਥਾਂ ਤੇ ਚਲੇ ਗਏ ਹੋਣ। ਇਸੇ ਦਿਨ ਵਾਕਿਆ ਹੀ ਪੈਰਾਂ ਦੀ ਪੀੜ ਦੇ ਮੂਹਰੇ ਡੰਡਿਆਂ ਦੀ ਪੀੜ ਫਿੱਕੀ ਪੈ ਗਈ ।ਸੱਤਵੇਂ, ਅੱਠਵੇਂ ਅਤੇ ਨੌਵਾ ਪੀਰੀਅਡ ਖ਼ਤਮ ਹੋਇਆ ।ਘੰਟੀ ਵਜੀ ਛੁੱਟੀ ਹੋ ਗਈ ਭੀੜ ਦੇ ਚਲਦੇ ਹੋਏ ਸਕੂਲ ਦੇ ਗੇਟ ਤੋਂ ਬਾਹਰ ਹੋ ਗਏ।ਫਿਰ ਪਤਾ ਨਹੀਂ ਮੈਂ ਜਿਵੇਂ ਸੁੰਨ ਜਿਹਾ ਹੋ ਗਿਆ ਸੀ। ਛੇਤੀ ਘਰ ਪਹੁੰਚਣ ਲਈ ਮੈਂ ਤੇ ਸਚਨ ਆਰੀਆ ਵਾਲੀ ਗਲੀ ਵਿੱਚੋਂ ਲੰਘ ਕੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਵਾਲੀ ਪਹੀ ,ਤੇ ਮੈਂ ਬੈਠ ਗਿਆ ਤੇ ਸਚਨ ਤੁਰਿਆ ਗਿਆ ਕਿਉਂਕਿ ਉਥੋਂ ਨਿਕਲ ਕੇ ਸਾਹਮਣੇ ਸਡ਼ਕ ਪਾਰ ਕਰ ਕੇ ਸਾਡਾ ਘਰ ਨੇਡ਼ੇ ਪੈਂਦਾ ਸੀ ।ਮੈਂ ਪਹੀ ਵਿੱਚ ਪਏ ਕਿੱਕਰ ਦੇ ਮੁੱਢ ਨਾਲ ਲੱਗ ਕੇ ਆਪਣੇ ਪੈਰਾਂ ਵਿੱਚ ਪਏ ਬੂਟਾਂ ਦੇ ਫੀਤੇ ਖੋਲ੍ਹੋ ਫਿਰ ਹਿੰਮਤ ਨਾ ਪਵੇ ਬੂਟ ਲਾਹੁਣ ਦੀ, ਪਰ ਹੌਸਲਾ ਕਰਕੇ ਕਚੀਚੀ ਲੈ ਕੇ ਮੈਂ ਬੂਟ ਲਾਹ ਲਏ ਦੋਵਾਂ ਪੈਰਾਂ ਦੀਅਾਂ ਚੀਚੀਆਂ ਤੇ ਅੰਗੂਠੇ ਤੇ ਅੱਧ ਗਿੱਟਿਆਂ ਤੇ ਅੱਡੀਆਂ ਦੇ ਪਿਛਲੇ ਪਾਸੇ ਛਾਲੇ ਹੀ ਛਾਲੇ ਹੋ ਗਏ ਸੀ ।ਬੂਟ ਲਾਹੁਣ ਤੋਂ ਬਾਅਦ ਇਹ ਲੱਗਿਆ ਕਿ ਜਿਵੇਂ ਕਿਸੇ ਨੇ ਰੂੰ ਵਲੇਟ ਦਿੱਤਾ ਹੋਵੇ, ਵਾਣ ਦੀਆਂ ਰੱਸੀਆਂ ਸੈਕਿੰਟਾ ਤੋਂ ਪਹਿਲਾਂ ਹੀ ਜਿਵੇਂ ਤੜੱਕ ਕਰਕੇ ਟੁੱਟ ਕੇ ਖਿਲਰ ਗਈਆਂ ਹੋਣ ।ਬੂਟ ਹੱਥ ਵਿੱਚ ਫੜੇ ਬਸਤਾ ਚੁੱਕਿਆ ਤੇ ਘਰੇ ਆ ਵਡ਼ਿਆ ਤਾਂ ਮਾਂ ਮੱਝਾਂ ਗਾਵਾਂ ਨੂੰ ਪਠੇ ਰਲਾਉਂਦੀ ਪਈ ਸੀ। ਮੇਰਾ ਧਿਆਨ ਉੱਪਰ ਆਕਾਸ਼ ਵੱਲ ਗਿਆ ਤਾਂ ਪਤੰਗਾਂ ਦੇ ਪੇਚੇ ਲੱਗਦੇ ਦੇਖੇ, ਮੈਂ ਪਤੰਗਾਂ ਉਡਾਉਣ ਪੇਚੇ ਲਗਾਉਣ ਦਾ ਬਹੁਤ ਸ਼ੌਕੀਨ ਸੀ ।ਮੈਂ ਬਸਤਾ ਰੱਖ ਕੇ ਬੂਟ ਰੱਖ ਕੇ ਨੰਗੇ ਪੈਰੀਂ ਪਤੰਗ ਤੇ ਡੋਰ ਲੈ ਕੇ ਬਾਂਸ ਦੀ ਪੌੜੀ ਚੜ੍ਹਨ ਲੱਗਿਆ ,ਤਾਂ ਚੀਚੀ ਦਾ ਸ਼ਾਲਾ ਡੰਡੇ ਨਾਲ ਵੱਜ ਗਿਆ ਤੇ ਇਕਦਮ ਸਾਰੀ ਚੀਸ ਨੇ ਸੁੰਨ ਕਰ ਦਿੱਤਾ ਉਸ ਦਿਨ ਛੇਤੀ ਹੀ ਮੈਂ ਪਤੰਗਾਂ ਕਟਾ ਕੇ ਹੇਠਾਂ ਆ ਗਿਆ। ਮਾਂ ਨੇ ਸਕੂਲ ਦਾ ਕੰਮ ਕਰਨ ਲਈ ਕਿਹਾ ਤੇ ਚਾਹ ਢਕੀ ਪਈ ਦੇਖ ਕੇ ਕੁਝ ਕੌੜੀਆਂ ਤੇ ਮਿੱਠੀਆ ਝਿੜਕਾਂ ਵੀ ਮੈਨੂੰ ਦਿੱਤੀਆਂ। ਮੈਨੂੰ ਭੁੱਖਾ ਜਾਣ ਕੇ ਮਾ ਨੇ ਸ਼ਾਮ ਦਾ ਫੂਲਕਾ ਜਲਦੀ ਬਣਾਉਣਾ ਸ਼ੁਰੂ ਕਰ ਦਿੱਤਾ। ਮੈਂ ਸਕੂਲ ਦਾ ਕੰਮ ਕਰਨ ਲੱਗ ਪਿਆ ਜਦੋਂ ਮੈਂ ਸਕੂਲ ਦਾ ਸਾਰਾ ਕੰਮ ਮੁਕਾ ਲਿਆ ਤੇ ਖੜ੍ਹਾ ਹੋਇਆ , ਤਾਂ ਮਾਂ ਨੇ ਵੀ ਮੇਰੇ ਖਾਣ ਲਈ ਫੂਲਕਾ ਤਿਆਰ ਕਰ ਲਿਆ ਸੀ ।ਮਾਂ ਨੇ ਦਲੇ ਛੋਲਿਆਂ ਦੀ ਦਾਲ ਨਾਲ ਸ਼ੱਕਰ ਵਾਲੀ ਚੂਰੀ ਕੁੱਟ ਕੇ ਰੱਖੀ ਹੋਈ ਸੀ ਸੋ ਮੈਂ ਫੂਲਕਾ ਵੀ ਖਾਦਾਂ ਤੇ ਚੂਰੀ ਵੀ ਖਾਧੀ ਉੱਠ ਕੇ ਪੈਰ ਧੋਤੇ ਪੈਰ ਧੋਣ ਵੇਲੇ ਥੋੜ੍ਹਾ ਔਖਾ ਹੋਇਆ । ਮਾਂ ਤੋਂ ਪੈਰਾਂ ਦੇ ਛਾਲਿਆਂ ਦਾ ਲੁਕਾ ਰੱਖਿਆ ਦੁੱਧ ਪੀਤਾ ਤਾਂ ਮੈਂ ਲੰਮਾ ਪੈ ਗਿਆ ਰਾਤ ਨੂੰ ਮਾਂ ਗੱਲਾਂ ਕਰਦੀ ਰਹੀ ਮੈਂ ਤਾਰਿਆਂ ਵਿਚ ਦੇਖਦਾ ਰਿਹਾ। ਮਾਂ ਗੱਲਾਂ ਬਣਾਉਂਦੀ ਰਹੀ ਮੈਂ ਤਾਰਿਆਂ ਨੂ ਦੇਖਦਾ-ਦੇਖਦਾ ਪਤਾ ਨਹੀਂ ਕਦੋਂ ਸੌਂ ਗਿਆ ਮਾ ਨੇ ਕਈ ਗੱਲਾਂ ਕੀਤੀਆਂ,ਪਰ ਮੈਨੂੰ ਪਤਾ ਨਹੀਂ ਲੱਗਿਆ ਤੇ ਮੇਰੀ ਅੱਖ ਅਚਾਨਕ ਉਦੋਂ ਖੁੱਲ੍ਹੀ ਜਦੋਂ ਉੱਪਰ ਲਈ ਚਾਦਰ ਦੇ ਨਾਲ ਅੱਡੀ ਦਾ ਛਾਲਾ ਘਸੜ ਗਿਆ । ਬਹੁਤ ਪੀੜ ਹੋਈ ਦਿਮਾਗ ਸੁੰਨ ਹੋ ਗਿਆ ਪਰ ਹੌਲੀ ਹੌਲੀ ਮੇਰੇ ਪੈਰਾਂ ਦੀ ਪੀੜ ਹਟ ਗਈ ।ਫਿਰ ਮੈਨੂੰ ਫ਼ਿਕਰ ਪੈ ਗਿਆ ਸਵੇਰੇ ਸਕੂਲ ਜਾਣਦਾ ਨਹੀਂ, ਬੂਟ ਪਾ ਕੇ ਸਕੂਲ ਜਾਣ ਦਾ ਤਾਂ ਉਸ ਵੇਲੇ ਮੇਰੇ ਦਿਮਾਗ ਚ ਆਇਆ ਕਿ ਜੇਕਰ ਮੈਂ ਕਿਸੇ ਦੋਸਤ ਕੋਲੋਂ ਜੁਰਾਬਾਂ ਪਾ ਕੇ ਮੰਗਾਂਗਾ ਤਾਂ ਉਹ ਜੁਰਾਬਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋਈਆਂ ਹੋਣਗੀਆਂ ,ਜਿਸ ਲਈ ਮੈਂ ਕਿਸੇ ਕੋਲੋਂ ਜੁਰਾਬਾਂ ਮੰਗ ਕੇ ਪਾਉਣ ਦੀ ਗੱਲ ਮਾਂ ਨੂੰ ਦੱਸੀ ਤਾਂ ਮਾਂ ਨੇ ਮੈਨੂੰ ਸਮਝਾਇਆ ਕਿ ਪੁੱਤਰ ਕਿਸੇ ਕੋਲੋਂ ਜ਼ੁਰਾਬਾਂ ਮੰਗ ਕੇ ਨਹੀਂ ਪਾਈ ਦੀਆਂ ਜੋ ਜੁਰਾਬਾਂ ਪਹਿਲਾਂ ਕਿਸੇ ਨੇ ਪੈਰਾਂ ਵਿੱਚ ਪਾਈਆਂ ਹੋਣ ਤਾਂ ਉਨ੍ਹਾਂ ਜ਼ੁਰਾਬਾਂ ਵਿੱਚ ਉਸ ਵਿਅਕਤੀ ਦੇ ਸਾਰੇ ਸਰੀਰ ਦੇ ਪਸੀਨੇ ਨਾਲ ਬੀਮਾਰੀ ਜੁਰਾਬਾਂ ਵਿੱਚ ਦਾਖ਼ਲ ਹੋ ਜਾਂਦੀ ਹੈ ਤਾਂ ਮੈਂ ਮਾਂ ਨੂੰ ਜਵਾਬ ਦਿੱਤਾ ਕਿ ਜੇਕਰ ਮਾਂ ਮੈਂ ਸਕੂਲ ਵਿਚ ਜੁਰਾਬਾਂ ਪਾ ਕੇ ਨਹੀਂ ਜਾਵਾਂਗਾ ਤਾਂ ਮੇਰੀ ਸਾਰੀ ਵਰਦੀ ਤਾਂ ਪੂਰੀ ਫਿੱਟ ਹੈ ਜੇਕਰ ਜ਼ੁਰਾਬਾਂ ਨਹੀਂ ਪਾ ਕੇ ਜਾਵਾਂਗਾ ਤਾਂ ਪਰੇਅਰ ਵਿੱਚ ਵਰਦੀ ਚੈੱਕ ਕਰਨ ਵਾਲੀ ਕੈਲੀ ਮੈਡਮ ਨੇ ਕਿਹੜਾ ਪੈਂਟ ਚੁੱਕ ਕੇ ਜੁਰਾਬਾਂ ਦੇਖਣੀਆਂ ਹਨ ਕਿ ਇਸ ਵਿਦਿਆਰਥੀ ਨੇ ਜੁਰਾਬਾਂ ਪੈਰਾਂ ਵਿੱਚ ਪਾਈਆਂ ਹਨ ਜਾਂ ਨਹੀਂ ਪਾਈਆਂ ।